40.1 C
Delhi
Tuesday, May 21, 2024
spot_img
spot_img

ਜਲੰਧਰ ਵਿੱਚ ਬਾਊਂਸਰ ਦੇ ਕਤਲ ’ਤੇ ਭੜਕਿਆ ਲਾਰੈਂਸ ਬਿਸ਼ਨੋਈ, ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ‘ਜਲਦੀ ਹੀ ਬਦਲਾ ਲਿਆ ਜਾਵੇਗਾ’

ਯੈੱਸ ਪੰਜਾਬ
ਜਲੰਧਰ, 29 ਨਵੰਬਰ, 2022:
ਜਲੰਧਰ ਵਿੱਚ ਇੱਕ ਟੈਕਸੀ ਯੂਨੀਅਨ ਦੇ ਪ੍ਰਧਾਨ ਵੱਲੋਂ ਇਕ ਬਾਊਂਸਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸ ਵੱਲੋਂ ਚਲਾਈ ਇੱਕ ਹੋਰ ਗੋਲੀ ਇਕ ਔਰਤ ਨੂੰ ਲੱਗੀ ਹੈ ਜੋ ਹਸਪਤਾਲ ਵਿੱਚ ਇਲਾਜ ਅਧੀਨ ਹੈ ਪਰ ਖ਼ਤਰੇ ਤੋਂ ਬਾਹਰ ਹੈ। ਟੈਕਸੀ ਯੂਨੀਅਨ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਕਤਲ ਦੀ ਖ਼ਬਰ ਆਉਣ ਤੋਂ ਛੇਤੀ ਹੀ ਬਾਅਦ ਲਾਰੈਂਸ ਬਿਸ਼ਨੋਈ ਨਾਂਅ ਦੇ ਇਕ ਫ਼ੇਸਬੁੱਕ ਅਕਾਊਂਟ ਤੋਂ ਇਸ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਇਸ ਵਿੱਚ ਲਾਰੈਂਸ ਬਿਸ਼ਨੋਈ ਅਤੇ ਬਾਊਂਸਰ ਸੋਨੂੂੰ ਰੁੜਕਾ ਦੀ ਤਸਵੀਰ ਸ਼ੇਅਰ ਕਰਦਿਆਂ ਲਿਖ਼ਿਆ ਗਿਆ ਹੈ ਕਿ ‘ਜਲਦੀ ਹੀ ਬਦਲਾ ਲਿਆ ਜਾਵੇਗਾ।’

‘ਯੈੱਸ ਪੰਜਾਬ’ ਲਾਰੈਂਸ ਬਿਸ਼ਨੋਈ ਦੇ ਉਕਤ ਅਕਾਊਂਟ ਅਤੇ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਉਂਜ ਲਾਰੈਂਸ ਬਿਸ਼ਨੋਈ ਇਸ ਵੇਲੇ ਐਨ.ਆਈ.ਏ.ਦੀ ਹਿਰਾਸਤ ਵਿੱਚ ਹੈ ਪਰ ਇਹ ਵੀ ਗੱਲ ਹੈ ਕਿ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਇੰਜ ਹੀ ‘ਉਪਰੇਟ’ ਹੁੰਦੇ ਰਹਿੰਦੇ ਹਨ।

ਬਾਊਂਸਰ ਦੀ ਪਛਾਣ ਗੁਰਾਇਆ ਨੇੜਲੇ ਰੁੜਕਾ ਕਲਾਂ ਵਾਸੀ ਰਵਿੰਦਰ ਕੁਮਾਰ ਸੋਨੂੰ ਰੁੜਕਾ ਕਲਾਂ ਵਜੋਂ ਹੋਈ ਹੈ ਜਦਕਿ ਉਸਦਾ ਕਤਲ ਕਰਨ ਵਾਲਾ ਟੈਕਸੀ ਯੂਨੀਅਨ ਪ੍ਰਧਾਨ ਗੁਰਮੀਤ ਔਲਖ਼ ਹੈ।

ਇਸ ਸੰਬੰਧੀ ਇਕ ਸੀ.ਸੀ.ਟੀ.ਵੀ.ਫੁੱਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਗੁਰਮੀਤ ਔਲਖ਼ ਸੋਨੂੰ ਰੁੜਕਾ ਕਲਾਂ ਨੂੰ ਗ਼ੋਲੀ ਮਾਰਦਾ ਨਜ਼ਰ ਆਉਂਦਾ ਹੈ।

ਬਾਊਂਸਰ ਸੋਨੂੰ ਰੁੜਕਾ ਕਲਾਂ ਬਾਰੇ ਖ਼ਬਰ ਹੈ ਕਿ ਸੋਨੂੰ ਰੁੜਕਾ ਕਲਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਉਸਦੀਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰਾਂ ਉਸਦੀ ਲਾਰੈਂਸ ਨਾਲ ਕਿਸੇ ‘ਸਾਂਝ’ ਵੱਲ ਇਸ਼ਾਰਾ ਕਰਦੀਆਂ ਹਨ।

ਘਟਨਾ ਜਲੰਧਰ ਦੇ ਇਲਾਕੇ ਸਤਨਾਮ ਨਗਰ ਵਿੱਚ ਵਾਪਰੀ। ਪਤਾ ਲੱਗਾ ਹੈ ਕਿ ਸੋਨੂੰ ਰੁੜਕਾ ਕਲਾਂ ਰਾਤ ਹੀ ਗੁਰਾਇਆ ਤੋਂ ਜਲੰਧਰ ਪੁੱਜਾ ਸੀ। ਉਹ ਗੁਰਮੀਤ ਔਲਖ਼ ਦੇ ਚਚੇਰੇ ਭਰਾ ਬੱਲੀ ਔਲਖ਼ ਦੇ ਘਰ ਠਹਿਰਿਆ ਸੀ।

ਪਤਾ ਲੱਗਾ ਹੈ ਕਿ ਗੁਰਮੀਤ ਔਲਖ਼ ਅਤੇ ਬੱਲੀ ਔਲਖ਼ ਦੇ ਵਿਵਾਦ ਵਿੱਚ ਵੀ ਉਹ ਵਿਚੋਲਗਿਰੀ ਕਰ ਰਿਹਾ ਸੀ।

ਝਗੜਾ ਗਲੀ ਵਿੱਚ ਕਾਰ ਲਾਉਣ ਨੂੰ ਲੈ ਕੇ ਸ਼ੁਰੂ ਹੋਇਆ ਜਿਸ ਦੌਰਾਨ ਗੁਰਮੀਤ ਔਲਖ਼ ਨੇ ਆਪਣੇ ਰਿਵਾਲਵਰ ਕੱਢ ਕੇ ਫ਼ਾਇਰ ਕਰ ਦਿੱਤੇ ਜਿਨ੍ਹਾਂ ਵਿੱਚੋਂ ਇਕ ਸੋਨੂੰ ਰੁੜਕਾ ਦੀ ਛਾਤੀ ’ਤੇ ਲੱਗੀ ਜਦਕਿ ਦੂਜੀ ਬੱਲੀ ਔਲਖ਼ ਦੀ ਮਾਤਾ ਦੇ ਪੈਰ ਵਿੱਚ ਲੱਗੀ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੋਨੂੰ ਰੁੜਕਾ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮਾਮਲੇ ਵਿੱਚ ਕਤਲ ਦਾ ਪਰਚਾ ਦਰਜ ਕਰਕੇ ਗੁਰਮੀਤ ਔਲਖ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION