26.7 C
Delhi
Saturday, April 27, 2024
spot_img
spot_img

Amarinder ਜਿਸਨੇ ਕਦੇ ਖ਼ੇਤਾਂ ਦਾ ਦੌਰਾ ਨਹੀਂ ਕੀਤਾ, Parkash Singh Badal ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਗੱਲ ਕਰਦਾ ਸੋਭਾ ਨਹੀਂ ਦਿੰਦਾ: Sukhbir

ਯੈੱਸ ਪੰਜਾਬ
ਚੰਡੀਗੜ੍ਹ, 4 ਦਸੰਬਰ, 2020 –
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਖਿਆ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਕ ਮੁੱਖ ਮੰਤਰੀ ਜੋ ਕਿਤੇ ਦਿਸਦਾ ਹੀ ਨਹੀਂ, ਕਦੇ ਕਿਸੇ ਖੇਤ ਵਿਚ ਨਹੀਂ ਗਿਆ ਤੇ ਉਸਨੇ ਏ ਡੀ ਸੀ ਵਜੋਂ 1965 ਦੀ ਜੰਗ ਦੇ ਬਾਹਰ ਬੈਠਣ ਦਾ ਫੈਸਲਾ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਕੁਰਬਾਨੀਆਂ ਦਾ ਮੁਲਾਂਕਣ ਕਰ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੁੰ ਇਕ ਦੋਗਲਾ ਝੂਠਾ ਜੋ ਕਿਸਾਨਾਂ ਦੇ ਹਿੱਤ ਤੇ ਆਪਣੇ ਪੁੱਤਰ ਦੀ ਚਮੜੀ ਵੇਚਣ ਦੀ ਤਿਆਰੀ ਵੱਟਣ ਵਾਲਾ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੀਆਂ ਮੌਜੂਦਾਂ ਸਮੱਸਿਆਵਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।

ਉਹਨਾਂ ਕਿਹਾ ਕਿ ਉਹਨਾਂ ਨੇ ਖੇਤੀਬਾੜੀ ਆਰਡੀਨੈਂਸ ਜੋ ਹੁਣ ਕਾਨੂੰਨ ਬਣ ਗਏ, ਲਈ ਬਣਾਈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਵਜੋਂ ਇਹਨਾਂ ਕਾਨੂੰਨਾਂ ਨੂੰ ਅੰਤਿਮ ਰੂਪ ਦਿੱਤਾ। ਉਹ ਹੀ ਨਾ ਸਿਰਫ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਇਹ ਵਿਵਸਥਾਵਾਂ ਸ਼ਾਮਲ ਕਰਨ ਬਲਕਿ 2017 ਵਿਚ ਸੂਬੇ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਕੇਂਦਰੀ ਖੇਤੀ ਕਾਨੂੰਨਾਂ ਦੀ ਭਾਵਨਾ ਅਨੁਸਾਰ ਸੋਧ ਕਰਵਾਉਣ ਲਈ ਜ਼ਿੰਮੇਵਾਰ ਹਨ।

ਕੈਪਟਨ ਅਰਿਦਰ ਸਿੰਘ ਨੂੰ ਮਾਮਲੇ ’ਤੇ ਟਿੱਪਣੀ ਕਰਨ ਲਈ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਿੰਨ ਮਹੀਨਿਆਂ ਦੌਰਾਨ ਇਹ ਮਸਲਾ ਕੇਂਦਰ ਸਰਕਾਰ ਕੋਲ ਚੁੱਕਣ ਤੋਂ ਨਾਂਹ ਕਰ ਕੇ ਇਕ ਮੁੱਖ ਮੰਤਰੀ ਵਜੋਂ ਫੇਲ੍ਹ ਹੋ ਗਏ ਹਨ। ਉਹਨਾਂ ਕਿਹਾ ਕਿ ਹੁਣ ਤੁਸੀਂ ਬਾਂਹ ਮਰੋੜੇ ਜਾਣ ਮਗਰੋਂ ਭੱਜ ਕੇ ਕੇਂਦਰ ਕੋਲ ਗਏ ਹੋ ਅਤੇ ਤੁਹਾਡੇ ਪੁੱਤਰ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਰਵਾਈ ਕੀਤੀ ਜਾਣੀ ਤੈਅ ਹੈ।

ਸਰਦਾਰ ਬਾਦਲ ਨੈ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਆਖਿਆ ਕਿ ਉਹ ਆਪਣੇ ਇਸ ਜੰਗ ਵਿਚ ਆਪਣੇ ਸ਼ਾਹੀ ਰੁਤਬੇ ਕਾਰਨ ਸ਼ਾਮਲ ਨਾ ਹੋਣ ਦਾ ਬਹਾਨਾ ਨਾ ਬਣਾਉਣ। ਉਹਨਾ ਕਿਹਾ ਕਿ ਤੁਸੀਂ ਹੁਣ ਵੀ ਆਪਣੇ ਆਪ ਨੂੰ ਚਾਰ ਦੌਰਾਨ ਪੰਜਾਬ ਦੇ ਲੋਕਾਂ ਤੋਂ ਦੂਰ ਰੱਖਿਆ ਅਤੇ ਆਪਣੇ ਆਪ ਨੂੰ ਆਪਣੇ ਫਾਰਮ ਹਾਊਸ ਤੱਕ ਸੀਮਤ ਰੱਖਿਆ।

ਉਹਨਾਂ ਕਿਹਾ ਕਿ ਤੁਹਾਨੂੰ ਕਿਸਾਨਾਂ, ਖੇਤ ਮਜ਼ਦੂਰਾਂ, ਆੜ੍ਹਤੀਆਂ, ਵਪਾਰੀਆਂ ਤੇ ਕਮਜ਼ੋਰ ਵਰਗਾਂ ਦੀਆਂ ਮੁਸ਼ਕਿਲਾਂ ਬਾਰੇ ਕੀ ਪਤਾ ਹੈ ? ਉਹਨਾਂ ਨੇ ਮੁੱਖ ਮੰਤਰੀ ਨੂੰ ਸਭ ਨੂੰ ਮੂਰਖ ਬਣਾਉਣਾ ਬੰਦ ਕਰਨ ਲਈ ਆਖਿਆ ਤੇ ਕਿਹਾ ਕਿ ਇਕ ਵਾਰ ਵੀ ਉਹ ਮੁੱਖ ਮੰਤਰੀ ਵਜੋਂ ਪੇਸ਼ ਆਉਣ ਅਤੇ ਆਪਣੇ ਲੋਕਾਂ ਲਈ ਡੱਅ ਜਾਣ ਨਾ ਕਿ ਅੱਜ ਵਰਗੀ ਭੂਮਿਕਾ ਅਦਾ ਕਰਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION