ਸੜਿਆ ਰਾਵਣ ਤੇ ਖੁਸ਼ੀ ਹੈ ਹੋਈ ਬਾਹਲੀ,
ਚੱਲਦੀ ਆਈ ਇਹ ਰਸਮ ਨਿਭਾਈ ਬੇਲੀ।
ਸੁਣਿਆ ਬਦੀ `ਤੇ ਨੇਕੀ ਦੀ ਜਿੱਤ ਹੋ ਗਈ,
ਮਹੂਰਤ ਹੋਇਆ ਚੁਆਤੀ ਸੀ ਲਾਈ ਬੇਲੀ।
ਮੇਲਾ ਮਾਨਣ ਜਾਂ ਵੇਖਣ ਲਈ ਬੁੱਤ ਸੜਦਾ,
ਵਹੀਰਾਂ ਘੱਤਦੀ ਪਬਲਿਕ ਸੀ ਆਈ ਬੇਲੀ।
ਹਰ ਸਾਲ ਬਦੀ ਦੀ ਹਾਰ ਫਿਰ ਕਹੀ ਜਾਂਦੀ,
ਬਦੀ ਪਰ ਜਾਵੇ ਨਹੀਂ ਅਜੇ ਮੁਕਾਈ ਬੇਲੀ।
ਇੱਕੋ ਹੀ ਸ਼ਹਿਰ ਵਿੱਚ ਕਈ ਥਾਂ ਬੁੱਤ ਲੱਗੇ,
ਗਿਣਤੀ ਇਨ੍ਹਾਂ ਦੀ ਜਾਂਦੀ ਨਹੀਂ ਕਰੀ ਬੇਲੀ।
ਸਦੀਆਂ ਲੰਘੀਆਂ ਬੁੱਤ ਇਹ ਸਾੜਦਿਆਂ ਨੂੰ,
ਨੇਕੀ ਜ਼ੋਰ ਲਾਇਆ, ਬਦੀ ਨਾ ਮਰੀ ਬੇਲੀ।
-ਤੀਸ ਮਾਰ ਖਾਂ
October 25, 2023