ਕਬੱਡੀ ਖੇਡ ਹੈ ਪਿਆਰੀ ਪੰਜਾਬੀਆਂ ਦੀ,
ਖਿੜ ਜਾਏ ਰੂਹ ਤੇ ਹੁੰਦਾ ਹੈ ਮਾਣ ਬੇਲੀ।
ਕਬੱਡੀਆਂ ਨਾਲ ਪੰਜਾਬ ਦੇ ਗੱਭਰੂਆਂ ਦੀ,
ਬਣੀ ਪਈ ਜਗਤ ਦੇ ਵਿੱਚ ਪਛਾਣ ਬੇਲੀ।
ਇਹਨੂੰ ਭਾਰੀ ਕੁਝ ਚੰਦਰੀ ਨਜ਼ਰ ਲੱਗੀ,
ਭੈੜੀ ਲੱਗੀ ਆ ਪਾਉਣ ਘਮਸਾਣ ਬੇਲੀ।
ਚੱਲਣ ਗੋਲੀਆਂ, ਨਿੱਤ ਦਿਨ ਕਤਲ ਹੁੰਦੇ,
ਨਿੱਤ ਦਿਨ ਹੋਵੇ ਜਵਾਨੀ ਦਾ ਘਾਣ ਬੇਲੀ।
ਚਰਚਾ ਕਤਲ ਵਿੱਚ ਹੁੰਦੀ ਪਰਮੋਟਰਾਂ ਦੀ,
ਪਤਾ ਨਹੀਂ ਝੂਠ ਕਿ ਗੱਲ ਆ ਸੱਚ ਬੇਲੀ।
ਮਰ ਗਏ ਪੁੱਤ ਜਵਾਨ ਕਈ ਮਾਪਿਆਂ ਦੇ,
ਸਿਵੇ ਸ਼ਮਸਾਨ ਵਿੱਚ ਰਹੇ ਨੇ ਮੱਚ ਬੇਲੀ।
-ਤੀਸ ਮਾਰ ਖਾਂ
October 24, 2023