ਉਮੀਦਵਾਰਾਂ ਲਈ ਨਿੱਤ ਐਲਾਨ ਆਉਂਦੇ,
ਹਰ ਇੱਕ ਪਾਰਟੀ ਦੀ ਸੂਚੀ ਆਈ ਜਾਂਦੀ।
ਟੋਹਿਆ ਪਹਿਲਾਂ ਗਰੁੱਪਾਂ ਦਾ ਵਜ਼ਨ ਜਾਂਦਾ,
ਇਹਦੇ ਹਿਸਾਬ ਹੈ ਲਿਸਟ ਬਣਾਈ ਜਾਂਦੀ।
ਵੱਡਾ ਲੀਡਰ ਕੋਈ ਰੁੱਸ ਨਾ ਜਾਏ ਕਿਧਰੇ,
ਇਹ ਵੀ ਚਿੰਤਾ ਕੁਝ ਜਾਨ ਸੁਕਾਈ ਜਾਂਦੀ।
ਬਾਹਰੋਂ ਆਏ ਅਵਾੜੇ ਨਹੀਂ ਟਿਕਣ ਦੇਂਦੇ,
ਪਾਰਟੀ ਦੂਜੀ ਵੀ ਢਾਹ ਕੁਝ ਲਾਈ ਜਾਂਦੀ।
ਪੰਜਾਂ ਰਾਜਾਂ ਵਿੱਚ ਹੋਣਾ ਇਹ ਚੋਣ ਦੰਗਲ,
ਰਾਜਾਂ ਤਿੰਨਾਂ ਵਿੱਚ ਅਸਲ ਆ ਜੰਗ ਬੇਲੀ।
ਅੰਦਰੋਂ ਹੋਰ ਚੱਕਰ, ਬਾਹਰੋਂ ਹੋਰ ਦਿੱਸਣ,
ਕਰਦੀਆਂ ਖਬਰਾਂ ਨੇ ਬੰਦੇ ਨੂੰ ਦੰਗ ਬੇਲੀ।
-ਤੀਸ ਮਾਰ ਖਾਂ
October 22, 2023