ਯੈੱਸ ਪੰਜਾਬ
ਚੰਡੀਗੜ੍ਹ, 16 ਫਰਵਰੀ, 2022 –
ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਸੂਬੇ ਦੇ ਕਈ ਖੇਤਰਾਂ ਵਿੱਚ ਤਿਕੋਣੇ ਜਾਂ ਪੰਜ-ਕੋਣੀ ਮੁਕਾਬਲਿਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਬਹੁਮਤ ਦੀ ਅਪੀਲ ਕੀਤੀ ਹੈ।
ਗੜ੍ਹੀ ਦਾ ਕਹਿਣਾ ਹੈ ਕਿ ਇਸ ਵਾਰ ਬਸਪਾ-ਅਕਾਲੀ ਗਠਜੋੜ, ਕਾਂਗਰਸ, ਆਪ, ਬੀਜੇਪੀ, ਕਿਸਾਨ ਮੋਰਚਾ , ਕੈਪਟਨ ਅਮਰਿੰਦਰ ਸਿੰਘ ਦੇ ਉਮੀਦਵਾਰਾਂ ਵਿੱਚ ਕਈ ਹਲਕਿਆਂ ਤੋਂ ਸਖ਼ਤ ਮੁਕਾਬਲਾ ਹੈ; ਜਿਸ ਕਾਰਨ ਕੁਝ ਅਜਿਹੇ ਸਮੀਕਰਣ ਬਣਦੇ ਜਾ ਰਹੇ ਹਨ ਕਿ ਚੋਣ ਵਿਸ਼ਲੇਸ਼ਕ ਅਤੇ ਮਾਹਿਰ ਮਿਲੀ ਜੂਲੀ ਸਰਕਾਰ ਆਉਣ ਦੀਆਂ ਸੰਭਾਵਨਾਵਾਂ ਪ੍ਰਗਟਾ ਰਹੇ ਹਨ ਪਰ ਇਤਿਹਾਸ ਗਵਾਹ ਹੈ ਕਿ ਸਪੱਸ਼ਟ ਬਹੁਮਤ ਵਾਲੀ ਸਰਕਾਰ ਨਾ ਹੋਣ ਕਾਰਨ ਸੂਬੇ ਦਾ ਵਿਕਾਸ ਅਤੇ ਖੁਸ਼ਹਾਲੀ ਖ਼ਤਰੇ ਵਿੱਚ ਪੈ ਜਾਂਦੀ ਹੈ ।
ਅਜਿਹੀ ਸਥਿਤੀ ਵਿੱਚ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ, ਆਪਣੀ ਵੋਟ ਦੀ ਮਹੱਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਸਹਿਮਤੀ ਨਾਲ ਪੰਜਾਬ ਦੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ, ਤਾਂ ਹੀ ਪੰਜਾਬ ਕਰਜ਼ਾ ਮੁਕਤ ਹੋ ਸਕੇਗਾ।
ਗੜ੍ਹੀ ਨੇ ਕਿਹਾ ਕਿ 25 ਸਾਲਾਂ ਬਾਅਦ ਬਸਪਾ ਅਕਾਲੀ ਗਠਜੋੜ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਵਾਰ ਬਹੁਤ ਹੀ ਮਜ਼ਬੂਤੀ ਨਾਲ ਚੋਣਾਂ ਲੜ ਰਿਹਾ ਹੈ, ਸੂਬੇ ਦੇ ਸਮੂਹ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਗਠਜੋੜ ਨੂੰ ਚੁਣਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ