ਯੈੱਸ ਪੰਜਾਬ
ਚੰਡੀਗੜ੍ਹ, 6 ਜੂਨ, 2021:
ਪੰਜਾਬ ਪੁਲਿਸ ਨੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਇਹ ਗਿਰੋਹ ਕੋਵਿਡ ਨਾਲ ਸੰਬੰਧਤ ਦਵਾਈ ਦੇ ਨਾਂਅ ’ਤੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਸੀ।
ਮੋਹਾਲੀ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਸਾਈਬਰ ਕ੍ਰਾਈ ਗੁਰਜੋਤ ਕਲੇਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਠੱਗੀ ਦੇ 14 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਇਹ ਗਿਰੋਹ ਵੱਟਸਐਭ ’ਤੇ ਰੈਮਡੈਸਿਵਰ ਦਵਾਈ ਉਪਲਬਧ ਕਰਾਉਣ ਦਾ ਵਾਅਦਾ ਕਰਕੇ ਵੱਖ ਵੱਖ ਬੈਂਕ ਅਕਾਉਂਟਾਂ ਆਦਿ ਵਿੱਚ ਪੈਸੇ ਪੁਆਉਣ ਉਪਰੰਤ ਆਪਣੇ ਮੋਬਾਇਲ ਫ਼ੋਨ ਬੰਦ ਕਰ ਲੈਂਦਾ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ