26.7 C
Delhi
Saturday, April 27, 2024
spot_img
spot_img

75ਵੇਂ ਅਜ਼ਾਦੀ ਅਮਰੂਤ ਮਹਾਂਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ.ਵੱਲੋਂ ਕੱਢੀ ਗਈ ਸਾਈਕਲ ਰੈਲੀ ਦਾ ਜੱਲ੍ਹਿਆਂਵਾਲਾ ਬਾਗ ਪੁੱਜਣ ’ਤੇ ਕੀਤਾ ਸਵਾਗਤ

ਯੈੱਸ ਪੰਜਾਬ
ਅੰਮ੍ਰਿਤਸਰ, 24 ਸਤੰਬਰ, 2021 –
ਅਜਾਦੀ ਦੇ 75ਵੇਂ ਅਜਾਦੀ ਅਮਰੂਤ ਮਹਾਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਆਯੋਜਿਤ ਸਾਇਕਲ ਰੈਲੀ ਆਈ.ਜੀ. ਸ੍ਰੀ ਮੂਲਚੰਦ ਪਵਾਰ, ਡੀ.ਆਈ.ਜੀ ਸੀ.ਆਰ.ਪੀ.ਐਫ.ਸ਼੍ਰੀ ਭਾਨੂ ਪ੍ਰਤਾਪ ਦੀ ਅਗਵਾਈ ਹੇਠ ਜਲਿ੍ਹਆਵਾਲਾ ਬਾਗ ਵਿਖੇ ਪੁੱਜੀ,ਜਿਥੇ ਪੰਜਾਬ ਪੁਲਸ ਦੇ ਡਿਪਟੀ ਕਮਿਸ਼ਨਰ ਆਫ ਪੁਲਸ ਅੰਮ੍ਰਿਤਸਰ ਸ: ਪੀ ਐਸ ਭੰਡਾਲ ਵਲੋ ਸਾਈਕਲ ਰੈਲੀ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਆਈ.ਜੀ. ਸ੍ਰੀ ਪਵਾਰ ਨੇ ਸੀ.ਆਰ.ਪੀ.ਐਫ. ਦੇ ਗੋਰਵਸਾਲੀ ਇਤਿਹਾਸ ਤੇ ਵੀ ਰੋਸਨੀ ਪਾਈ। ਇਸ ਮੌਕੇ ਡੀ.ਸੀ.ਪੀ. ਸ: ਭੰਡਾਲ ਨੇ ਸੀ.ਆਰ.ਪੀ.ਐਫ਼. ਦੇ ਜਵਾਨਾਂ ਦਾ ਸਨਮਾਨ ਵੀ ਕੀਤਾ। ਉਨਾਂ ਕਿਹਾ ਕਿ ਦੇਸ਼ ਦੇ ਲੋਕਾਂ ਵਿੱਚ ਇਹ ਸਾਇਕਲ ਰੈਲੀ ਏਕਤਾ ਦਾ ਸੰਦੇਸ਼ ਦੇਣ ਲਈ ਸੀ.ਆਰ.ਪੀ.ਐਫ. ਵਲੋਂ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿਚੋ ਕੱਢੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਇਹ ਰੈਲੀ ਜੰਮੂ ਕਸ਼ਮੀਰ ਤੋਂ ਸ਼ੁਰੂ ਹੋਈ ਹੈ ਅਤੇ 2 ਅਕਤੂਬਰ 2021 ਨੂੰ ਰਾਜ ਘਾਟ ਦਿੱਲੀ ਵਿਖੇ ਸੰਪੰਨ ਹੋਵੇਗੀ।

ਜਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਸਾਲ 2021 ਨੂੰ ਆਜਾਦੀ ਦਾ ਅਮਰੂਤ ਮਹਾਂਉਤਸਵ ਦੇ ਤੋਰ ਤੇ ਮਨਾਉਂਣ ਦਾ ਫੈਂਸਲਾ ਕੀਤਾ ਗਿਆ ਹੈ। ਜਿਸ ਅਧੀਨ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦਾ ਉਦੇਸ਼ ਹੈ ਕਿ ਆਜਾਦੀ ਦੇ ਲਈ ਕੀਤੇ ਗਏ ਸੰਘਰਸ ਨੂੰ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾਵੇ।

ਸ. ਹਜਿੰਦਰ ਸਿੰਘ ਡੀ.ਆਈ.ਜੀ. ਸੀ.ਆਰ.ਪੀ.ਐਫ. ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਸਤੰਬਰ 2021 ਨੂੰ ਆਜਾਦੀ ਦੇ ਮਹਾਂਉਤਸਵ ਨੂੰ ਸਮਰਪਿਤ ਸੀ.ਆਰ.ਪੀ.ਐਫ. ਵੱਲੋਂ ਦੇਸ ਦੇ ਵੱਖ ਵੱਖ ਸਥਾਨਾਂ ਤੋਂ ਸਮਾਰੋਹ ਆਯੋਜਿਤ ਕਰਕੇ ਸਾਇਕਲ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਅਧੀਨ 23 ਸਤੰਬਰ 2021 ਨੂੰ ਜੰਮੂ ਤੋਂ ਸੁਰੂ ਕੀਤੀ ਗਈ ਸੀ ਜੋ ਅੱਜ ਗੁਰਦਾਸਪੁਰ, ਬਟਾਲਾ ਤੋਂ ਹੁੰਦੇ ਜਲਿਆਂ ਵਾਲਾ ਬਾਗ ਅਮ੍ਰਿਤਸਰ ਵਿਖੇ ਪੁੱਜੀ ਹੈ।

ਇਸ ਤੋਂ ਬਾਅਦ ਇਹ ਸਾਇਕਲ ਰੈਲੀ ਜੰਗ-ਏ-ਆਜਾਦੀ ਕਰਤਾਰਪੁਰ, ਗਰੁੱਪ ਕੇਂਦਰ ਜਲੰਧਰ, ਲੁਧਿਆਣਾ, ਸਹੀਦ ਉੱਧਮ ਸਿੰਘ ਸਮਾਰਕ ਸਰਹਿੰਦ(ਸ੍ਰੀ ਫਤਿਹਗੜ੍ਹ ਸਾਹਿਬ), ਅੰਬਾਲਾ, ਕੁਰੂਕਸੇਤਰ, ਸੋਨੀਪਤ, ਗਰੁੱਪ ਕੇਂਦਰ ਗੁਰੂਗ੍ਰਾਮ ਦੇ ਰਸਤੇ ਹੁੰਦੇ ਹੋਏ 2 ਅਕਤੂਬਰ 2021 ਨੂੰ ਮਹਾਤਮਾ ਗਾਂਧੀ ਜੀ ਜਯੰਤੀ ਦੇ ਦਿਨ ਰਾਜਘਾਟ(ਨਵੀਂ ਦਿੱਲੀ) ਪਹੁੰਚੇਗੀ।

ਉਨ੍ਹਾਂ ਦੱਸਿਆ ਕਿ ਸਾਇਕਲ ਰੈਲੀ ਦਾ ਮੁੱਖ ਉਦੇਸ਼ ਭਾਰਤ ਦੇ ਨਾਗਰਿਕਾਂ ਦੇ ਦਿਲਾਂ ਅੰਦਰ ਦੇਸ ਭਗਤੀ ਅਤੇ ਸੁਰੱਖਿਆ ਦੀ ਭਾਵਨਾ ਜਾਗਰੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਇਕਲ ਰੈਲੀ ਸਰੀਰਿਕ ਤੰਦਰੁਸਤੀ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਦੇਸ ਵਿੱਚ ਏਕਤਾਂ ਦੀ ਭਾਵਨਾ ਵੀ ਪੈਦਾ ਕਰੇਗੀ।

ਇਸ ਤੋਂ ਉਪਰੰਤ ਸੀ.ਆਰ.ਪੀ. ਐਫ. ਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਸ ਤੋਂ ਪਹਿਲਾਂ ਸਾਈਕਲ ਰੈਲੀ ਦੇ ਅੰਮ੍ਰਿਤਸਰ ਪੁੱਜਣ ਤੇ ਵੇਰਕਾ ਮਿਲਕ ਪਲਾਂਟ ਵਲੋਂ ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਰਿਫਰੈਸ਼ਮੈਂਟ ਵਜੋਂ ਵੇਰਕਾ ਦੁੱਧ ਪਦਾਰਥ ਦਿੱਤੇ ਗਏ ਅਤੇ ਸੀ.ਆਰ.ਪੀ.ਐਫ ਦੇ ਉਚ ਅਧਿਕਾਰੀਆਂ ਤੇ ਜਵਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਨਰਲ ਮੈਨੇਜੇਰ ਵੇਰਕਾ ਅੰਮ੍ਰਿਤਸਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਸਮਰਪਿੱਤ ਯਾਦਗਾਰੀ ਚਿੰਨ੍ਹ ਜਵਾਨਾਂ ਨੂੂੰ ਭੇਟ ਕੀਤਾ।

ਇਸ ਮੌਕੇ ਦਯਾਨੰਦ ਤਾਂਤੀ ਕਮਾਂਡੈਂਟ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਸਤਿੰਦਰ ਪ੍ਰਸ਼ਾਦ, ਮੈਨੇਜਰ ਕੁਆਲਟੀ ਵੇਰਕਾ, ਸ: ਪ੍ਰੀਤਪਾਲ ਸਿੰਘ ਸਿਵੀਆਂ, ਸ੍ਰੀ ਵੀ.ਕੇ. ਗੁਪਤਾ ਇੰਚਾਰਜ ਪ੍ਰੋਡਕਸ਼ਨ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨ ਵੀ ਹਾਜਰ ਸਨ। ਯੋਗ ਹੈ ਰੈਲੀ ਵਿੱਚ 27 ਸੀ.ਆਰ.ਪੀ.ਐਫ. ਦੇ ਜਵਾਨ ਸਾਮਲ ਹਨ ਅਤੇ ਇਨ੍ਹਾਂ ਨੂੰ ਭਾਨੂੰ ਪ੍ਰਤਾਪ ਸਿੰਘ ਡੀ.ਆਈ.ਜੀ. ਗਰੁੱਪ ਸੈਂਟਰ ਬਨਤਲਾਬ ਜੰਮੂ ਲੀਡ ਕਰ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION