26.7 C
Delhi
Saturday, April 27, 2024
spot_img
spot_img

70 ਹਜ਼ਾਰ ਕੁਰਸੀਆਂ ਸੀ 700 ਬੰਦਾ, ਇਸ ਲਈ ਹੋਈ ਮੋਦੀ ਦੀ ਰੈਲੀ ਰੱਦ: ਚੰਨੀ ਨੇ ਕਿਹਾ ਕੋਈ ਅਣਗਹਿਲੀ ਨਹੀਂ, ‘ਫ਼ਿਰ ਵੀ ਖ਼ੇਦ ਹੈ’

ਯੈੱਸ ਪੰਜਾਬ
ਚੰਡੀਗੜ੍ਹ, 5 ਜਨਵਰੀ, 2022:
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੁਰੱਖ਼ਿਆ ਵਿੱਚ ਨਾ ਤਾਂ ਕੋਈ ਅਣਗਹਿਲੀ ਹੋਈ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਦਰਪੇਸ਼ ਸੀ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਕੇਵਲ ਹਵਾਈ ਸਫ਼ਰ ਕਰਕੇ ਹੀ ਰੈਲੀ ਵਿੱਚ ਪੁੱਜਣ ਦਾ ਪ੍ਰੋਗਰਾਮ ਸੀ ਪਰ ਐਨ ਅੰਤਲੇ ਸਮੇਂ ਬਠਿੰਡਾ ਤੋਂ ਹੁਸੈਨੀਵਾਲਾ ਤਕ ਜਾਣ ਲਈ ਸੜਕੀ ਮਾਰਗ ’ਤੇ ਜਾਣ ਦਾ ਫ਼ੈਸਲਾ ਲੈ ਲਿਆ ਗਿਆ ਜਿਸ ਕਰਕੇ ਇਹ ਸਥਿਤੀ ਬਣੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਦੀ ਕੋਈ ਗ਼ਲਤੀ ਨਾ ਹੋਣ ਕਾਰਨ ਕਿਸੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਨੇ ਮੰਨਿਆ ਕਿ ਰਸਤੇ ਵਿੱਚ ਕੁਝ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਰਸਤਾ ਰੋਕਿਆ ਹੋਇਆ ਸੀ ਜਿਸ ਕਰਕੇ ਪ੍ਰਧਾਨ ਮੰਤਰੀ ਨੂੂੰ ਰੁਕਣਾ ਪਿਆ ਪਰ ਜਦ ਉਨ੍ਹਾਂ ਨੂੰ ਬਦਲਵੇਂ ਰੂਟ ਤੋਂ ਜਾਣ ਦੀ ਪੇਸ਼ਕਸ਼ ਕੀਤੀ ਗਈ ਤਾਂ ਉਹ ਵਾਪਿਸ ਪਰਤ ਗਏ।

ਉਹਨਾਂ ਕਿਹਾ ਕਿ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਕੁਝ ਵਕਤ ਲੱਗਣਾ ਹੀ ਸੀ ਜਾਂ ਫ਼ਿਰ ਬਦਲਵਾਂ ਰਾਹ ਲਿਆ ਜਾ ਸਕਦਾ ਸੀ। ਉਹਨਾਂ ਆਖ਼ਿਆ ਕਿ ਕਿਸਾਨਾਂ ਦੀਆਂ ਕੁਝ ਮੰਗਾਂ ਹਨ ਜਿਨ੍ਹਾਂ ਦੀ ਪੂਰਤੀ ਦੀ ਉਹ ਮੰਗ ਕਰ ਰਹੇ ਹਨ। ਮੁੱਖ ਮੰਤਰੀ ਨੇ ਆਖ਼ਿਆ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਤੋਂ ਰਾਹ ਖ਼ਾਲੀ ਕਰਵਾਉਣ ਲਈ ਉਨ੍ਹਾਂ ’ਤੇ ਲਾਠੀ-ਗੋਲੀ ਨਹੀਂ ਚਲਾ ਸਕਦੇ ਸਨ।

ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਸਮਝਦੇ ਹਨ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸਤਿਕਾਰਤ ਹੈ ਅਤੇ ਉਨ੍ਹਾਂ ਨਾਲ ਇੰਜ ਨਹੀਂ ਸੀ ਹੋਣਾ ਚਾਹੀਦਾ, ਇਸ ਕਰਕੇ ਉਹ ਇਸ ਲਈ ਖ਼ੇਦ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ’ਤੇ ਕਿਸੇ ਤਰ੍ਹਾਂ ਦਾ ਕੋਈ ਹਰਫ਼ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਖੂਨ ਡੁਲ੍ਹਦਾ।

ਸ:ਚੰਨੀ ਨੇ ਕਿਹਾ ਕਿ ਉਹ ਭਾਜਪਾ ਵੱਲੋਂ ਇਸ ਮੁੱਦੇ ’ਤੇ ਕੀਤੀ ਜਾ ਰਹੀ ਰਾਜਨੀਤੀ ਨੂੰ ਠੀਕ ਨਹੀਂ ਸਮਝਦੇ। ਉਨ੍ਹਾਂ ਯਾਦ ਦਿਵਾਇਆ ਕਿ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤਕ ’ਤੇ ਅੰਦੋਲਨ ਕਰਨ ਵਾਲੇ ਕਿਸਾਨਾਂ ਨੇ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਸਗੋਂ ਆਪਣਾ ਅੰਦੋਲਨ ਸ਼ਾਂਤੀ ਨਾਲ ਨਿਭਾਇਆ।

ਉਹਨਾਂ ਆਖ਼ਿਆ ਕਿ ਜਿਹੜੇ ਲੋਕ ਇਸ ’ਤੇ ਰਾਜਨੀਤੀ ਕਰ ਰਹੇ ਹਨ, ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬੀਤੀ ਰਾਤ 3 ਵਜੇ ਤਕ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਇਆ ਗਿਆ। ਉਨ੍ਹਾਂ ਨੂੰ ਮੈਂ ਇਹ ਭਰੋਸਾ ਵੀ ਦਿੱਤਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾ ਦਿੱਤੀ ਜਾਵੇਗੀ ਜਿਸਤੇ ਰਾਹ ਖ਼ਾਲੀ ਹੋ ਗਏ ਸਨ ਪਰ ਇਹ ਨਹੀਂ ਸੀ ਪਤਾ ਕਿ ਪ੍ਰਧਾਨ ਮੰਤਰੀ ਐਨ ਮੌਕੇ ’ਤੇ ਹਵਾਈ ਰਸਤੇ ਦੀ ਬਜਾਏ ਸੜਕੀ ਰਸਤੇ ਤੋਂ ਜਾਣ ਦਾ ਨਿਰਣਾ ਲੈ ਲੈਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION