39 C
Delhi
Friday, April 26, 2024
spot_img
spot_img

300 ਕਰੋੜ ਦੀ ਲਾਗਤ 12 ਪਲੇਟਫ਼ਾਰਮਾਂ ਵਾਲਾ ਬਣੇਗਾ ਅੰਮ੍ਰਿਤਸਰ ਰੇਲਵੇ ਸਟੇਸ਼ਨ, ਗੁਰਜੀਤ ਔਜਲਾ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 28 ਜਨਵਰੀ, 2020 –

ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਅੰਮਿ੍ਰਤਸਰ ਰੇਲਵੇ ਸਟੇਸ਼ਨ ਦੇ ਨਵ-ਨਿਰਮਾਣ ਨੂੰ ਲੈ ਕੇ ਅੱਜ ਰੇਲਵੇ ਦੇ ਡੀ. ਆਰ. ਐਮ. ਫਿਰੋਜ਼ਪੁਰ, ਜੀ ਐਮ ਰੇਲਵੇ ਅਤੇ ਅੰਮ੍ਰਿਤਸਰ ਦੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸਟੇਸ਼ਨ ਦੇ ਵਿਸਥਾਰ ਵਿਚ ਅੜਿਕਾ ਬਣਦੇ ਜ਼ਮੀਨ ਦੇ ਮੁੱਦੇ, ਜੋ ਕਿ ਰੱਖਿਆ ਤੇ ਬੀ ਐਸ ਐਨ ਐਲ ਨਾਲ ਸਬੰਧਤ ਹਨ, ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੂੰ ਬੇਨਤੀ ਕੀਤੀ, ਤਾਂ ਜੋ ਸਟੇਸ਼ਨ ਦੇ ਨਿਰਮਾਣ ਦਾ ਕੰਮ ਛੇਤੀ ਸ਼ੁਰੂ ਹੋ ਸਕੇ।

ਸ. ਔਜਲਾ ਨੇ ਕਿਹਾ ਕਿ ਉਕਤ ਸਟੇਸ਼ਨ ਉਤੇ ਬਣਨ ਵਾਲੇ 12 ਪਲੇਟਫਾਰਮਾਂ ਵਿਚੋਂ ਇਕ ਪਲੇਟਫਾਰਮ ਅੰਤਰਰਾਸ਼ਟਰੀ ਟਰਮੀਨਲ ਨੂੰ ਧਿਆਨ ਵਿਚ ਰੱਖਕੇ ਵਿਕਸਤ ਕੀਤਾ ਜਾਵੇ, ਤਾਂ ਜੋ ਕੱਲ੍ਹ ਨੂੰ ਪਾਕਿਸਤਾਨ ਨਾਲ ਹਾਲਾਤ ਸੁਧਰਨ ਉਤੇ ਲਾਹੌਰ ਤੋਂ ਸਿੱਧੇ ਰੇਲ ਗੱਡੀ ਅੰਮ੍ਰਿਤਸਰ ਆ ਸਕੇ ਅਤੇ ਇਸ ਪਲੇਟਫਾਰਮ ਉਤੇ ਇਮੀਗਰੇਸ਼ਨ ਤੇ ਕਸਟਮ ਆਦਿ ਦੇ ਕਾਊਂਟਰ ਬਣ ਸਕਣ। ਉਨਾਂ ਰੇਲਵੇ ਸਟੇਸ਼ਨ ਉਤੇ ਆਉਣ ਵਾਲੇ ਯਾਤਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਵੱਧ ਤੋਂ ਵੱਧ ਰਸਤੇ ਰੱਖਣ ਦੀ ਵਕਾਲਤ ਵੀ ਕੀਤੀ, ਜਿਸ ਉਤੇ 32 ਸੁਰੱਖਿਆ ਰਸਤੇ ਦੇਣ ਦਾ ਫੈਸਲਾ ਕੀਤਾ ਗਿਆ।

ਉਨਾਂ ਸਟੇਸ਼ਨ ਤੱਕ ਆਉਣ ਅਤੇ ਜਾਣ ਵਾਲੇ ਵਾਹਨਾਂ ਲਈ ਵੀ ਵੱਖ-ਵੱਖ ਪਾਸਿਆਂ ਤੋਂ ਪੰਜ ਤੋਂ ਵੱਧ ਰਸਤੇ ਰੱਖਣ ਦੀ ਹਦਾਇਤ ਕੀਤੀ, ਤਾਂ ਜੋ ਸਟੇਸ਼ਨ ਦੇ ਬਾਹਰ ਜਾਮ ਨਾ ਲੱਗੇ। ਸ. ਔਜਲਾ ਨੇ ਰੀਗੋ ਬਿ੍ਰਜ ਦੇ ਵਿਸਥਾਰ ਬਾਰੇ ਚਰਚਾ ਕਰਦੇ ਇਸ ਨੂੰ ਚੌੜਾ ਕਰਨ ਦਾ ਮੁੱਦਾ ਰੇਲਵੇ ਅਧਿਕਾਰੀਆਂ ਨਾਲ ਉਠਾਇਆ।

ਸ. ਔਜਲਾ ਨੇ ਦੱਸਿਆ ਕਿ ਸਟੇਸ਼ਨ ਉਤੇ 800 ਕਾਰਾਂ ਦੀ ਪਾਰਿਕੰਗ, ਸ਼ਾਪਿੰਗ ਮਾਲ, ਪੰਜ ਤਾਰਾ ਹੋਟਲ, ਫੂਡ ਕੋਰਟ, ਅਰਾਮ ਘਰ, ਆਦਿ ਬਨਾਉਣ ਦਾ ਵਿਚਾਰ ਹੈ ਅਤੇ ਸਾਰਾ ਸਟੇਸ਼ਨ ‘ਡਬਲ ਡੇਕਰ’ ਉਚਾਈ ਤੇ ਕਵਰਡ ਹੋਵੇਗਾ। ਉਨਾਂ ਦੱਸਿਆ ਕਿ ਇਸ ਦੇ ਰਸਤੇ ਦੋਵੇਂ ਪਾਸੇ ਭਾਵ ਗੋਲਬਾਗ ਤੇ ਜੀ ਟੀ ਰੋਡ ਵੱਲ ਹੋਣਗੇ, ਜਿਸ ਨਾਲ ਆਉਣਾ-ਜਾਣਾ ਅਸਾਨ ਰਹੇਗਾ।

Gurjeet Singh Aujlaਸ. ਔਜਲਾ ਨੇ ਸਪੱਸ਼ਟ ਕੀਤਾ ਕਿ ਇਸ ਦੇ ਡਿਜ਼ਾਇਨ ਨੂੰ ਅਜਿਹਾ ਕੋਈ ਅਕਾਰ ਨਾ ਦਿੱਤਾ ਜਾਵੇ, ਜੋ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦਾ ਹੋਵੇ। ਉਨਾਂ ਨਵੇਂ ਬਣਨ ਵਾਲੇ ਰੇਲਵੇ ਸਟੇਸ਼ਨ ਉਤੇ ਵੀ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਵਧੀਆ ਸਥਾਨ ਦੇਣ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਉਕਤ ਸਟੇਸ਼ਨ ਪਬਲਕਿ-ਪ੍ਰਾਈਵੇਟ ਭਾਈਵਾਲੀ ਤਹਿਤ ਤਿਆਰ ਕਰਨ ਦਾ ਫੈਸਲਾ ਕੇਂਦਰ ਸਰਕਾਰ ਨੇ ਕੀਤਾ ਹੈ।

ਸ. ਔਜਲਾ ਨੇ ਕੇਂਦਰ ਸਰਕਾਰ ਤੇ ਰੇਲਵੇ ਮੰਤਰੀ ਦਾ ਧੰਨਵਾਦ ਕਰਦੇ ਕਿਹਾ ਕਿ ਉਕਤ ਸਟੇਸ਼ਨ ਬਣਨ ਨਾਲ ਨਾ ਕੇਵਲ ਅੰਮਿ੍ਰਤਸਰ ਦੇ ਲੋਕਾਂ ਨੂੰ ਆਉਣ-ਜਾਣ ਦਾ ਲਾਭ ਹੋਵੇਗਾ, ਬਲਕਿ ਇਥੇ ਸੈਲਾਨੀਆਂ ਦੀ ਆਮਦ ਹੋਰ ਵਧੇਗੀ, ਜਿਸ ਨਾਲ ਸ਼ਹਿਰ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵਗਾ। ਉਨਾਂ ਸਪੱਸ਼ਟ ਕੀਤਾ ਕਿ ਕੀਤੇ ਜਾਣ ਵਾਲੇ ਕੰਮ ਵਿਚ ਗੁਣਵੱਤਾ ਦਾ ਪੂਰਾ ਖਿਆਲ ਰੱਖਿਆ ਜਾਵੇ, ਤਾਂ ਜੋ ਬਣਨ ਵਾਲੀ ਇਮਾਰਤ ਲੰਮਾ ਸਮਾਂ ਸੁੱਖ ਦੇਣ ਵਾਲੀ ਤੇ ਸੁਰੱਖਿਅਤ ਹੋਵੇ।

ਸ. ਔਜਲਾ ਨੇ ਇਸ ਤੋਂ ਇਲਾਵਾ ਤਰਨਤਾਰਨ ਰੋਡ ਉਤੇ ਬਣ ਰਹੇ ਰੇਲਵੇ ਪੁਲ ਅਤੇ ਜਹਾਂਗੀਰ ਪੁੱਲ ਨੇੜੇ ਸਬ ਵੇ ਬਨਾਉਣ ਦਾ ਮੁੱਦਾ ਵੀ ਰੇਲਵੇ ਅਧਿਕਾਰੀਆਂ ਕੋਲ ਉਠਾਇਆ। ਉਨਾਂ ਮੌਜੂਦਾ ਰੇਲਵੇ ਸਟੇਸ਼ਨ ਦੇ ਬਾਹਰ ਸਾਫ-ਸਫਾਈ ਵੱਲ ਧਿਆਨ ਦਿਵਾਉਂਦੇ ਅਧਿਕਾਰੀਆਂ ਨੂੰ ਕਿਹਾ ਕਿ ਨਵਾਂ ਸਟੇਸ਼ਨ ਬਣਨ ਤੋਂ ਪਹਿਲਾਂ ਇਸ ਨੂੰ ਸਾਫ-ਸੁਥਰਾ ਰੱਖਣ ਦਾ ਕੰਮ ਵੀ ਕਰਨਾ ਚਾਹੀਦਾ ਹੈ।

ਮੀਟਿੰਗ ਵਿਚ ਸਟੇਸ਼ਨ ਦਾ ਡਿਜ਼ਾਇਨ ਤਿਆਰ ਕਰਨ ਵਾਲੀ ‘ਡਿਜ਼ਾਇਨ ਫੋਰਮ ਇੰਟਰਨੈਸ਼ਨਲ’ ਦੇ ਪ੍ਰਤੀਨਿਧੀ ਸ. ਗੁਰਮੀਤ ਸਿੰਘ ਚੌਹਾਨ ਨੇ ਤਿਆਰ ਕੀਤੇ ਡਿਜ਼ਾਇਨ ਨੂੰ ਸਕਰੀਨ ਉਤੇ ਵਿਖਾ ਕੇ ਸਾਰਾ ਵਿਸਥਾਰ ਬਿਆਨ ਕੀਤਾ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ ਆਰ. ਐਮ ਫਿਰੋਜ਼ਪੁਰ ਸ੍ਰੀ ਰਾਜੇਸ਼ ਅਗਰਵਾਲ, ਆਈ ਆਰ ਐਸ ਡੀ ਸੀ ਦੇ ਮੁਖੀ ਸ੍ਰੀ ਐਸ ਕੇ. Ñਲੋਹੀਆ, ਡੀ ਜੀ ਐਮ ਹਰੀਪਾਲ ਸਿੰਘ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਲੋਕ ਨਿਰਮਾਣ ਵਿਭਾਗ ਅਤੇ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION