29.1 C
Delhi
Saturday, April 27, 2024
spot_img
spot_img

2021 ਦੇ 100 ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ ’ਚ ਸ਼ਾਮਲ ਕੈਪਟਨ ਅਮਰਿੰਦਰ ਨੇ ਕਈ ਦਿੱਗਜ ਪਛਾੜੇ – ਵੇਖ਼ੋ ਸੂਚੀ

ਯੈੱਸ ਪੰਜਾਬ
ਨਵੀਂ ਦਿੱਲੀ, 29 ਮਾਰਚ, 2021:
ਦੇਸ਼ ਦੇ ਵੱਡੇ ਅਤੇ ਵਿਸ਼ਵਾਸਯੋਗ ਮੰਨੇ ਜਾਂਦੇ ਪ੍ਰਕਾਸ਼ਨ ਸਮੂਹ ਇੰਡੀਅਨ ਐਕਸਪ੍ਰੈਸ ਵੱਲੋਂ 2021 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2021 ਦੇ ਦੇਸ਼ ਦੇ ਸਭ ਤੋਂ ਤਾਕਤਵਰ 100 ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਨੂੰ ਇਸ ਸੂਚੀ ਵਿੱਚ 15ਵੇਂ ਸਥਾਨ ’ਤੇ ਰੱਖ਼ਿਆ ਗਿਆ ਹੈ।

 

ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੂਚੀ ਵਿੱਚ 15ਵੇਂ ਸਥਾਨ ’ਤੇ ਰੱਖੇ ਜਾਣਾ ਵੀ ਘੱਟ ਨਹੀਂ ਸੀ ਪਰ ਇਸ ਸਾਰੇ ਮਾਮਲੇ ਵਿੱਚ ਹੋਰ ਅਹਿਮ ਗੱਲ ਇਹ ਹੈ ਕਿ ਅਖ਼ਬਾਰ ਸਮੂਹ ਵੱਲੋਂ ਕੈਪਟਨ ਅਮਰਿੰਦਰ ਕਾਂਗਰਸ ਦੀ ਪ੍ਰਧਾਨ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਸ੍ਰੀ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਵੀ ਉੱਪਰ ਰੈਂਕ ਕੀਤੇ ਗਏ ਹਨ।

 

ਇਸ ਸੂਚੀ ਵਿੱਚ ਸ੍ਰੀਮਤੀ ਸੋਨੀਆ ਗਾਂਧੀ 34ਵੇਂ ਸਥਾਨ ’ਤੇ, ਸ੍ਰੀ ਰਾਹੁਲ ਗਾਂਧੀ 39ਵੇਂ ਸਥਾਨ ’ਤੇ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ 41ਵੇਂ ਸਥਾਨ ’ਤੇ ਦਰਸਾਏ ਗਏ ਹਨ।

 

ਪੰਜਾਬ ਵਿੱਚੋਂ ਹੋਰ ਕੋਈ ਵੀ ਆਗੂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ। ਹਾਲਾਂਕਿ ਇਸ ਵਿੱਚ ਕਿਸਾਨ ਨੇਤਾ ਸ: ਜੋਗਿੰਦਰ ਸਿੰਘ ਉਗਰਾਹਾਂ ਅਤੇ ਕੈਪਟਨ ਅਮਰਿੰਦਰ ਦੇ ਪ੍ਰਿੰਸੀਪਲ ਐਡਵਾਈਜ਼ਰ ਅਤੇ ਚੋਣ ਰਣਨੀਤੀਕਾਰ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੂੰ ਸ਼ਾਮਲ ਕੀਤਾ ਗਿਆ ਹੈ।

 

ਅਖ਼ਬਾਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਮਹਾਂਮਾਰੀ ਦੇ ਦੌਰ ਵਿੱਚ ਅਤੇ ਕਿਸਾਨ ਸੰਘਰਸ਼ ਦੌਰਾਨ ਸੁਚਾਰੂਅਗਵਾਈ ਦਿੱਤੀ। ਕੇਂਦਰ ਵੱਲੋਂ ਲਿਆਂਦੇ ਖ਼ੇਤੀ ਕਾਨੂੰਨਾਂ ਕਰਕੇ ਅਕਾਲੀ ਦਲ ਅਤੇ ਭਾਜਾਪਾ ਵਿਚਾਲੇ ਪਾੜਾ ਪੈ ਜਾਣ ਅਤੇ ‘ਆਮ’ ਆਦਮੀ ਪਾਰਟੀ ਦੀ ਫਿੱਕੀ ਕਾਰਗੁਜ਼ਾਰੀ ਕਾਰਨ ਉਹ ਸੂਬੇ ਦੇ ਨਿਰਵਿਵਾਦਤ ਆਗੂ ਵਜੋਂ ਉੱਭਰੇ ਹਨ। ਇਹ ਵੀ ਕਿਹਾ ਗਿਆ ਹੈ ਕਿ ਇਸ ਦੌਰਾਨ ਉਹਨਾਂ ਨੇ ਤਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਨਾਲ ਬਿਹਤਰ ਰਾਬਤਾ ਬਣਾਈ ਰੱਖ਼ਿਆ ਅਤੇ ਫਰੰਟਲਾਈਨ ਯੋਧਿਆਂ ਨਾਲ ਲਗਾਤਾਰ ਸੰਪਰਕ ਬਣਾਈ ਰੱਖ਼ਿਆ। ਉਹਨਾਂ ਨੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਪਰ ਜਿੱਥੇ ਵੀ ਕਿਤੇ ਉਹਨਾਂ ਨੂੰ ਕਾਨੂੂੰਨ ਵਿਵਸਥਾ ਵਿਗੜਦੀ ਨਜ਼ਰ ਆਈ ਤਾਂ ਉਹਨਾਂ ਨੇ ਆਪਣੇ ਆਪ ਨੂੰ ਉਸ ਸਥਿਤੀ ਤੋਂ ਵੱਖ ਵੀ ਕਰ ਲਿਆ। 2022 ਦੀਆਂ ਚੋਣਾਂ ਤਕ ਉਹਨਾਂ ਨੂੰ ਰਾਜ ਦੇ ਲੋਕਾਂਅੰਦਰ ਆਪਣੀ ‘ਗੁੱਡਵਿੱਲ’ ਬਣਾ ਕੇ ਰੱਖਣੀ ਹੋਵੇਗੀ ਅਤੇ ਇਹ ਖ਼ਿਆਲ ਰੱਖਣਾ ਹੋਵੇਗਾ ਕਿ ਕਿਸਾਨ ਸੰਘਰਸ਼ ਵਿਰੋਧੀਆਂ ਨੂੰ ਇਹ ਮੌਕਾ ਨਾ ਦੇਵੇ ਕਿ ਉਹ ਉਹਨਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਸਕਣ। ਅਖ਼ਬਾਰ ਅਨੁਸਾਰ ਘਰ ਘਰ ਰੁਜ਼ਗਾਰ ਦੇ ਵਾਅਦੇ ਨਾਲ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਬੇਰੁਜ਼ਗਾਰੀ ਦਾ ਮੁੱਦਾ ਇਕ ਵਾਰ ਫ਼ਿਰ ਆ ਸਕਦਾ ਹੈ। ‘ਮਿਲਟਰੀ ਹਿਸਟੋਰੀਅਨ’ ਦੇ ਤੌਰ ’ਤੇ ਜਾਣੇ ਜਾਂਦੇ ਕੈਪਟਨ ਅਮਰਿੰਦਰ 1971 ਦੀ ਭਾਰਤ ਪਾਕਿਸਤਾਨ ਜੰਗ ’ਤੇ ਇਕ ਪੁਸਤਕ ਲਿਖ਼ ਰਹੇ ਹਨ।

ਪਾਰਤੀਆਂ ਦੀ ਸੂਚੀ ਪ੍ਰਧਾਨ ਮੰਤਰੀ ਤੋਂ ਸ਼ੁਰੂ ਹੁੰਦੀ ਹੈ ਅਤੇ ਦੂਜਾ ਸਥਾਨ ਅਮਿਤ ਸ਼ਾਹ ਨੂੰ, ਤੀਜਾ ਆਰ.ਐਸ.ਐਸ. ਮੁਖ਼ੀ ਮੋਹਨ ਭਾਗਵਤ ਨੂੰ ਅਤੇ ਚੌਥਾ ਸਥਾਨ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੂੰ ਮਿਲਿਆ ਹੈ। ਰਾਜਨਾਥ ਸਿੰਘ 6ਵੇਂ, ਗਡਕਰੀ 8ਵੇਂ ਅਤੇ ਨਿਰਮਲਾ ਸੀਤਾਰਮਨ 9ਵੇਂ ਸਥਾਨ ’ਤੇ ਹਨ।

 

ਯੋਗੀ ਅਦਿਤਿਆਨਾਥ 13ਵੇਂ ਸਥਾਨ ’ਤੇ, ਉੱਧਵ ਠਾਕਰੇ 14ਵੇਂ ਸਥਾਨ ’ਤੇ, ਕੇਜਰੀਵਾਲ 27ਵੇਂ ਸਥਾਨ ’ਤੇ ਅਤੇ ਮਨੋਹਰ ਲਾਲ ਖੱਟਰ 48ਵੇਂ ਸਥਾਨੜ ’ਤੇ ਹਨ।

 

ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾਂ ਅਤੇ ਰਾਕੇਸ਼ ਟਿਕੈਤ ਵੀ ਸੂਚੀ ਵਿੱਚ ਸ਼ਾਮਲ ਹਨ। ਸੂਚੀ ਵਿੱਚ ਉਗਰਾਹਾਂ 88ਵੇਂ ਸਥਾਨ ’ਤੇ ਅਤੇ ਟਿਕੈਤ 89ਵੇਂ ਸਥਾਨ ’ਤੇ ਹਨ।

 

ਸੂਚੀ ਵਿੱਚ ਇਕੋ ਖ਼ਿਡਾਰੀ ਵਿਰਾਟ ਕੋਹਲੀ ਹੈ ਜੋ 83ਵੇਂ ਸਥਾਨ ’ਤੇ ਹੈ।

 

ਚੋਣ ਨੀਤੀਘਾੜੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿਸੀਪਲ ਐਡਵਾਈਜ਼ਰ ਥਾਪੇ ਗਏ ਸ੍ਰੀ ਪ੍ਰਸ਼ਾਂਤ ਕਿਸ਼ੋਰ 98ਵੇਂ ਸਥਾਨ ’ਤੇ ਹਨ।

 

ਸੂਚੀ ਵਿੱਚ ਮੁਕੇਸ਼ ਅੰਬਾਨੀ, ਗੌਤ ਅਡਾਨੀ, ਉਦੇ ਕੋਟਕ, ਅਜ਼ੀਮ ਪਰੇਮਜੀ, ਅਨੰਦ ਮਹਿੰਦਰਾ, ਸੁਨੀਲ ਭਾਰਤੀ ਮਿੱਤਲ, ਕੁਮਾਰ ਮੰਗਲਮ ਬਿਰਲਾ, ਬਾਇਜੂ ਰਵੀਂਦਰਨ, ਰਤਨ ਟਾਟਾ ਸਣੇ ਕਾਰਪੋਰੇਟ ਖ਼ੇਤਰ ਦੇ ਕਈ ਵੱਡੇ ਨਾਂਅ ਸ਼ਾਮਲ ਹਨ।

 

ਬਾਬਾ ਰਾਮਦੇਵ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

ਸੂਚੀ ਹੇਠ ਲਿਖ਼ੇ ਅਨੁਸਾਰ ਹੈ:

1 Narendra Modi

2 Amit Shah

3 Mohan Bhagwat

4 JP Nadda

5 Mukesh Ambani

6 Rajnath Singh

7 Ajit Doval

8 Nitin Gadkari

9 Nirmal Sitharaman

10 Gautam Adani

11 Ravi Shankar Prasad

12 S. Jayshankar

13 Yogi Adityanath

14 Uddhav Thackeray

15 Amarinder Singh

16 BL Santosh BJP

17 Piyush Goyal

18 Sharad Pawar

19 Gen MM Naravane Indian Army Chief

20 PK Mishra Principal Secretary to PM

21 Justice NV Ramana Supreme Court

22 Mamata Banerjee CM Bengal

23 Prakash Javadekar

24 Pinari Vijayan CM Kerala

25 Manoj Sinha Lt Guv J&K

26 Bhupesh Baghel CM Chhattisgarh

27 Arvind Kejriwal CM Delhi

28 MK Stalin DMK

29 Shantikanta Das Governor RBI

30 Narendra Singh Tomar

31 Ashok Gehlot CM Rajasthan

32 YS Jagan Mohan Reddy CM Andhra

33 Sushil Chandra ECI

34 Sonia Gandhi

35 Rajesh Bhushan Health Secretary

36 Dr Randeep Guleria Director AIIMS

37 Dr Harsh Vardhan

38 Dattatreya Hosabale RSS

39 Rahul Gandhi

40 Sanjay Mishra Director ED

41 Priyanka Gandhi

42 Shiv Raj Chouhan CM Madhya Pradesh

43 Gajendra Singh Shekhawat

44 Uday Kotak

45 Naveen Patnaik CM Odisha

46 Mallikarjun Kharge

47 BS Yediyurappa CM Karnataka

48 Manohar Lal Khattar CM Haryana

49 Ajay Kumar Bhalla Home Secretary

50 Yogesh Kumar Modi Dir Gen NIA

51 Rajiv Gauba Cabinet Secretary

52 Amit Khare Secy Higher Edu & IB

53 Azim Premji WIPRO

54 Edapaddi K Palaniswami CM TN

55 Farooq Abdullah

56 Mehbooba Mufti

57 Ajay Tyagi Chairman SEBI

58 Tushar Mehta Solicitor General of India

59 Jay Shah Secretary BCCI

60 Himanta Biswa Sarma, Assam Cabinet Minsiter

61 K Chandrashekar Rao CM Telangana

62 Devendra Fadnavis

63 Adhir Ranjan Chowdhury

64 Smriti Irani

65 Champat Rai VP VHP

66 RS Sharma CEO National Health Authority

67 Anand Mahindra (Mahindra Group)

68 Baba Ramdev

69 Fali S Nariman Senior Jurist

70 Akhilesh Yadav

71 Mayawati

72 Asaduddin Owaisi

73 Sunil Bharti Mittal

74 Vijay Rupani CM Gujarat

75 SN Shrivastava Delhi Police Commissioner

76 Tejashwi Yadav

77 Tarun Bajaj Secy, Ministry of Finance

78 TV Somanathan Secy Ministry of Finance

79 DK Shivakumar President Karnataka Congress

80 Nitish Kumar CM Bihar

81 Kumar Mangalam Birla

82 Prashant Bhushan

83 Virat Kohli

84 Byju Raveendran CEO BYJU

85 Salil Parekh CEO Infosys

86 Adar Poonawala SERUM Institute

87 Krishna Ella CMD Biotech

88 Joginder Singh Ekta Ugrahan – BKU Ekta Ugrahan

89 Rakesh Tikait BKU

90 Ratan Tata

91 Gen Bipin Rawat Chief of Defence Staff

92 Harish Salve Sr Advocate

93 Kailash Vijayvargiya BJP

94 Roshni Nadar Malhotra HCL

95 Dharmendra Pradhan Union Minister

96 Vijay Shekhar Sharma CEO Paytm

97 Hemant Soren CM Jharkhand

98 Prashant Kishor Political Strategist

99 Bimal Patel MD HCP

100 Sachin Pilot Congress

LIST COURTESY The Indian Express

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION