39 C
Delhi
Monday, May 20, 2024
spot_img
spot_img

ਪਾਕਿਸਤਾਨ ਤੋਂ ਲਿਆਂਦੇ ਜਾਣ ਵਾਲੇ ਗੁਰੂ ਗ੍ਰੰਥ ਸਾਹਿਬ ਦੇ 200 ਸਰੂਪਾਂ ਦੀ ਕੀਤੀ ਜਾਵੇਗੀ ‘ਡਿਜੀਟਿਲਾਈਜ਼ੇਸ਼ਨ’: ਸਾਬਕਾ ਐਮ.ਪੀ. ਅਤਿੰਦਰਪਾਲ ਸਿੰਘ ਅਤੇ ਕਾਲਕਾ ਵਿਚਾਲੇ ਹੋਈ ਗੱਲਬਾਤ

200 Saroops to be brought from Pak will be digitalized; Attinderpal Singh and DSGMC Chief Kalka discuss issue

ਯੈੱਸ ਪੰਜਾਬ
ਪਟਿਆਲਾ, 14 ਜਨਵਰੀ, 2023:
ਪਾਕਿਸਤਾਨ ਦੇ ਵੱਖ-ਵੱਖ ਸਥਾਨਾਂ ਤੋਂ ਇਕੱਤਰ ਕਰਕੇ ਲਿਆਂਦੇ ਜਾ ਰਹੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 200 ਸਰੂਪ ਸਾਹਿਬਾਨ ਬਾਰੇ ਲਗਾਤਾਰ ਉਠ ਰਹੀਆਂ ਖਬਰਾਂ ਦੌਰਾਨ ਇਕ ਵਿਸ਼ੇਸ਼ ਨੁਕਤੇ ਨੂੰ ਲੈ ਕੇ ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਵਿਚਾਲੇ ਗੱਲਬਾਤ ਕੀਤੀ ਗਈ ਹੈ।

ਸ. ਅਤਿੰਦਰਪਾਲ ਸਿੰਘ ਨੇ ਸ. ਕਾਲਕਾ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਪੁਰਾਤਨ ਸਰੂਪ ਸਾਹਿਬਾਨ ਦਾ ਸੰਸਕਾਰ ਕਰਨ ਦੀ ਬਜਾਏ ਇਨ੍ਹਾਂ ਨੂੰ ਡਿਜੀਟਲ ਕਰਵਾ ਕੇ ਸੰਭਾਲਿਆ ਜਾਏ ਤਾਂ ਕਿ ਆਉਣ ਵਾਲੀਆਂ ਸਿੱਖ ਨਸਲਾਂ ਨੂੰ ਆਪਣੇ ਖੋਜ ਕਾਰਜਾਂ ਲਈ ਅਹਿਮ ਜਾਣਕਾਰੀ ਮਿਲ ਸਕੇ।

ਸ. ਅਤਿੰਦਰਪਾਲ ਸਿੰਘ ਨੇ ਅਪੀਲ ਕੀਤੀ ਕਿ ਉਹ ਇਸ ਸਬੰਧੀ ਕਮੇਟੀ ਵੱਲੋਂ ਕੀਤੇ ਗਏ ਸਾਰੇ ਖਰਚੇ ਨੂੰ ਵੀ ਖੁਦ ਸਹਿਨ ਕਰਨ ਲਈ ਤਿਆਰ ਹਨ ਅਤੇ ਜੇਕਰ ਲੋੜ ਪਈ ਤਾਂ ਉਹ ਆਪਣੀ 10 ਮੈਂਬਰੀ ਟੀਮ ਵੀ ਇਨ੍ਹਾਂ ਸਰੂਪ ਸਾਹਿਬਾਨ ਨੂੰ ਡਿਜੀਟਲ ਕਰਨ ਲਈ ਨਿਯੁਕਤ ਕਰਨ ਲਈ ਤਿਆਰ ਹਨ, ਜੋ ਸਿਰਫ 4-5 ਦਿਨਾਂ ਵਿੱਚ ਡਿਜਟਲਾਈਜ਼ੇਸ਼ਨ ਦਾ ਕਾਰਜ ਮੁਕੰਮਲ ਕਰਨ ਉਪ੍ਰੰਤ ਇਹ ਸਰੂਪ ਸਤਿਕਾਰ ਸਹਿਤ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਪੁਰਦ ਕਰ ਦੇਣਗੇ।

ਸ. ਅਤਿੰਦਰਪਾਲ ਸਿੰਘ ਨੇ ਸ. ਕਾਲਕਾ ਨੂੰ ਦਸਿਆ ਕਿ ਪੁਰਾਤਨ ਸਰੂਪ ਸਾਹਿਬਾਨ ਤੋਂ ਉਨ੍ਹਾਂ ਦੀ ਛਪਾਈ, ਹੱਥ ਲਿਖਤ, ਪੰਨੇ, ਲੇਖਕ, ਸਾਲ ਤੇ ਹੋਰ ਬਹੁਤ ਕੁਝ ਇਤਿਹਾਸ ਨਾਲ ਜੁੜੀਆਂ ਗੱਲਾਂ ਦਾ ਪਤਾ ਲੱਗ ਸਕਦਾ ਹੈ, ਪਰ ਇਨ੍ਹਾਂ ਦਾ ਸੰਸਕਾਰ ਕਰ ਦਿਤੇ ਜਾਣ ਨਾਲ ਕੌਮ ਦੇ ਕੋਲੋਂ ਅਹਿਮ ਖੋਜ ਕਾਰਜ ਖਤਮ ਹੋ ਜਾਏਗਾ।

ਸ. ਅਤਿੰਦਰਪਲ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਨਾਲ ਵੀ ਇਸ ਨੁਕਤੇ ਉਪਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਟੈਲੀਫੋਨ ਉਪਰ ਹੋਈ ਉਕਤ ਗੱਲਬਾਤ ਦੌਰਾਨ ਸ. ਕਾਲਕਾ ਨੇ ਦਸਿਆ ਕਿ ਉਕਤ ਪੁਰਾਤਨ ਸਰੂਪ ਸਾਹਿਬਾਨ ਦੀ ਆਮਦ ਨੂੰ ਕਿਸੇ ਕਾਰਨ ਪਾਕਿਸਤਾਨ ਸਰਕਾਰ ਨੇ ਰੋਕ ਲਿਆ ਹੈ। ਜਿਸ ਬਾਰੇ ਸੋਮਵਾਰ ਨੂੰ ਸਰਕਾਰੀ ਦਫਤਰ ਖੁਲ੍ਹਣ ’ਤੇ ਹੀ ਅਗਲੇਰੀ ਜਾਣਕਾਰੀ ਮਿਲ ਸਕਦੀ ਹੈ।

ਸ. ਕਾਲਕਾ ਨੇ ਸ. ਅਤਿੰਦਰਪਾਲ ਸਿੰਘ ਨੂੰ ਭਰੋਸਾ ਦਿਤਾ ਕਿ ਉਹ ਉਨ੍ਹਾਂ ਦੇ ਇਸ ਸੁਝਾਅ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਹਰ ਤਰ੍ਹਾਂ ਨਾਲ ਉਨ੍ਹਾਂ ਨੂੰ ਸਹਿਯੋਗ ਦੇਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION