ਅੱਜ-ਨਾਮਾ
ਭੜਕੀ ਲਹਿਰ ਹੈ ਭਾਰਤ ਦੇ ਵਿੱਚ ਭਾਰੀ,
ਦਿੱਤਾ ਦਿੱਲੀ ਦਾ ਰੋਕ ਹਰ ਰਾਹ ਮਿੱਤਰ।
ਹਰ ਇੱਕ ਚੀਜ਼ ਜ਼ਰੂਰੀ ਹੈ ਥੁੜਨ ਲੱਗੀ,
ਕੰਮ-ਕਾਜ਼ ਨੂੰ ਲੱਗੀ ਪਈ ਢਾਹ ਮਿੱਤਰ।
ਜਾਣਾ ਕਿੰਨੀ ਆਹ ਦੂਰ ਸੰਘਰਸ਼ ਭਾਈ,
ਇਹਦੀ ਕਿਸੇ ਨੂੰ ਨਹੀਂ ਹੈ ਥਾਹ ਮਿੱਤਰ।
ਦਬਕੇ-ਬਾਜ਼ਾਂ ਦੀ ਬੋਲਤੀ ਬੰਦ ਹੋ ਗਈ,
ਚੱਲਦੀ ਮਾਸਾ ਨਾ ਜਾਪਦੀ ਵਾਹ ਮਿੱਤਰ।
ਇੱਦਾਂ ਰਹੀ ਇਹ ਅੜੀ ਸਰਕਾਰ ਜੇਕਰ,
ਅਮਨ ਕਾਇਮ ਨਾ ਹੋਣਾ ਹੈ ਰੱਖ ਮਿੱਤਰ।
ਜ਼ਰਾ ਜਿੰਨੀ ਵੀ ਲਚਕ ਜੇ ਦੇਊਗੀ ਇਹ,
ਰਹਿਣਾ ਅਕਸ ਦੇ ਪੱਲੇ ਨਾ ਕੱਖ ਮਿੱਤਰ।
-ਤੀਸ ਮਾਰ ਖਾਂ
7 ਦਸੰਬਰ, 2020