36.1 C
Delhi
Tuesday, May 21, 2024
spot_img
spot_img

ਫ਼ੌਜ ਵਿੱਚ ਭਰਤੀ ਲਈ 30 ਮਈ ਨੂੰ ਹੋਣ ਵਾਲੀ ‘ਕਾਮਨ ਐਂਟਰਸ ਪ੍ਰੀਖ਼ਿਆ’ (ਸੀ.ਈ.ਈ.) ਮੁਲਤਵੀ

ਯੈੱਸ ਪੰਜਾਬ
ਫਿਰੋਜ਼ਪੁਰ, 26 ਮਈ, 2021 –
ਕੋਵਿਡ19 ਦੇ ਮੱਦੇਨਜ਼ਰ ਫੌਜ ਵਿਚ ਭਰਤੀ ਲਈ ਕਾਮਨ ਐਂਟਰਸ ਪ੍ਰੀਖਿਆ ਨੂੰ ਅਗਲੇ ਹੁਕਮਾਂ ਤੱਕ ਪੋਸਟਪੋਨ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਮੀ ਰਿਕਰੂਟਿੰਗ ਦਫਤਰ ਦੇ ਡਾਇਰੈਕਟਰ ਕਰਨਲ ਸੰਜੀਵ ਸਿਰੋਹੀ (ਸ਼ੋਰਯਾ ਚੱਕਰਾ) ਨੇ ਦੱਸਿਆ ਕਿ ਫੋਜ ਵਿਚ ਭਰਤੀ ਲਈ 1 ਤੋਂ 9 ਅਪ੍ਰੈਲ 2021 ਨੂੰ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿਖੇ ਹੋਈ ਭਰਤੀ ਰੈਲੀ ਦੌਰਾਨ ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਜਿਹੜੇ ਪ੍ਰਾਰਥੀ ਮੈਡੀਕਲ ਫਿੱਟ ਪਾਏ ਗਏ ਸਨ।

ਉਨ੍ਹਾਂ ਪ੍ਰਾਰਥੀਆਂ ਦੀ 30 ਮਈ 2021 ਨੂੰ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਕਾਮਨ ਐਂਟਰਸ ਪ੍ਰੀਖਿਆ (ਸੀ.ਈ.ਈ) ਲਈ ਜਾਣੀ ਸੀ, ਪਰ ਕੋਵਿਡ19 ਕਾਰਨ ਇਹ ਪ੍ਰੀਖਿਆ ਪੋਸਟਪੋਨ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਨਵੀਂ ਮਿਤੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀ ਰੋਜਾਨਾ ਤੌਰ ਤੇ www.joinindianarmy.nic.in ਤੇ ਵਿਜੀਟ ਜ਼ਰੂਰ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀਆਂ ਨੂੰ ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION