32.8 C
Delhi
Tuesday, May 21, 2024
spot_img
spot_img

ਫ਼ਰੀਦਕੋਟ ਜ਼ਿਲ੍ਹੇ ਦੇ 4,80,525 ਵੋਟਰਾਂ ਦੇ 511 ਪੋਲਿੰਗ ਬੂਥਾਂ ਰਾਹੀਂ ਮਤਦਾਨ ਲਈ ਪਾਰਦਰਸ਼ੀ ਅਤੇ ਬਿਨਾਂ ਭੈਅ ਚੋਣ ਕਰਵਾਉਣ ਲਈ ਕੀਤੇ ਗਏ ਪੁਖ਼ਤਾ ਪ੍ਰਬੰਧ: ਹਰਬੀਰ ਸਿੰਘ

ਯੈੱਸ ਪੰਜਾਬ
ਫਰੀਦਕੋਟ, 18 ਫਰਵਰੀ, 2022 –
ਭਾਰਤ ਚੋਣ ਕਮਿਸ਼ਨ ਵੱਲੋਂ 20 ਫਰਵਰੀ 2022 ਨੂੰ ਕਰਵਾਈਆਂ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ 087 ਫਰੀਦਕੋਟ, 088 ਕੋਟਕਪੂਰਾ, 089 ਜੈਤੋ ਲਈ ਸੁਰੱਖਿਆ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਾਰਦਰਸ਼ੀ, ਭੈਅ ਮੁਕਤ, ਬਿਨ੍ਹਾਂ ਕਿਸੇ ਲਾਲਚ, ਡਰ ਦੇ ਸ਼ਾਂਤਮਈ ਚੋਣਾਂ ਕਰਵਾਈਆ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਦਿੱਤੀ।

ਜ਼ਿਲ੍ਹਾ ਚੋਣ ਅਫਸਰ ਸ.ਹਰਬੀਰ ਸਿੰਘ ਨੇ ਕਿਹਾ ਕਿ 20 ਫਰਵਰੀ 2022 ਦਿਨ ਐਤਵਾਰ ਨੂੰ ਜ਼ਿਲ੍ਹੇ ਦੇ 480525 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿੱਚੋਂ 252708 ਮਰਦ ਅਤੇ 227797 ਮਹਿਲਾਂ ਵੋਟਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਫਰੀਦਕੋਟ ਵਿੱਚ 185, ਕੋਟਕਪੂਰਾ ਵਿੱਚ 167, ਜੈਤੋ ਵਿੱਚ 159 ਕੁੱਲ 511 ਪੋਲਿੰਗ ਬੂਥ ਬਣਾਏ ਗਏ ਹਨ।

ਉਨ੍ਹਾਂ ਦੱਸਿਆਂ ਕਿ ਵਿਧਾਨ ਸਭਾ ਹਲਕਿਆ ਲਈ ਫਰੀਦਕੋਟ ਵਿੱਚ 88349 ਮਰਦ, 81464 ਔਰਤਾਂ ਕੁੱਲ 169823 ਵੋਟਰ, ਕੋਟਕਪੂਰਾ ਵਿੱਚ 84473 ਮਰਦ, 75166 ਔਰਤਾਂ, ਕੁੱਲ ਵੋਟਰ 159646, ਜੈਤੋ ਵਿਧਾਨ ਸਭਾ ਹਲਕੇ ਵਿੱਚ 79886 ਮਰਦ, 71167 ਔਰਤਾਂ ਕੁੱਲ 151056 ਵੋਟਰ ਹਨ। ਜ਼ਿਲ੍ਹੇ ਵਿੱਚ 2034 ਕੁੱਲ ਸਰਵਿਸ ਵੋਟਰ ਹਨ। ਤੀਜੇ ਜੈਂਡਰ ਦੇ ਜ਼ਿਲ੍ਹੇ ਵਿੱਚ ਕੁੱਲ 20 ਵੋਟਰ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰੇਕ ਵਿਧਾਨ ਸਭਾ ਹਲਕੇ ਵਿੱਚ 8 ਮਾਡਰਨ ਪੋਲਿੰਗ ਬੂਥ, ਜ਼ਿਲੇ ਵਿੱਚ ਕੁੱਲ 24 ਮਾਡਰਨ ਪੋਲਿੰਗ ਬੂਥਾਂ ਅਤੇ 7 ਔਰਤਾਂ ਦੁਆਰਾ ਸੰਚਾਲਿਤ ਪੋਲਿੰਗ ਬੂਥ ਅਤੇ 3 ਵਿਕਲਾਂਗ ਕਰਮਚਾਰੀਆਂ ਦੁਆਰਾ ਸੰਚਾਲਿਤ ਪੋਲਿੰਗ ਬੂਥ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਸਵੀਪ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਵੱਡੀ ਪੱਧਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਹਰੇਕ ਪੋਲਿੰਗ ਬੂਥ ਅਤੇ ਸਟਰਾਂਗ ਰੂਮ, ਵਿੱਚ ਪੰਜਾਬ ਪੁਲਿਸ ਤੇ ਕੇਂਦਰੀ ਬਲਾਂ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਵੱਧ ਚੜ੍ਹ ਕੇ ਵੋਟਿੰਗ ਵਿੱਚ ਭਾਗ ਲੈਣ ਅਤੇ ਆਪਣਾ ਪਸੰਦੀਦਾ ਨੁਮਾਇਦਾ/ਸਰਕਾਰ ਚੁਣ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION