29.1 C
Delhi
Saturday, April 27, 2024
spot_img
spot_img

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਵੱਲੋਂ ਆਯੋਜਿਤ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕੀਤਾ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, 11 ਨਵੰਬਰ, 2021 –
ਦੇਸ ਭਰ ਵਿੱਚ ਬਿਨਾਂ ਪੈਸੇ ਕਾਨੂੰਨੀ ਸੁਵਿਧਾਵਾਂ ਹਰ ਪੱਧਰ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ! ਕਾਨੂੰਨ ਵਿੱਚ ਐਸੀ ਵਿਵਸਥਾ ਹੈ ਕਿ ਹਰ ਜ਼ਰੂਰਤਮੰਦ ਨੂੰ ਕਾਨੂੰਨੀ ਸਹਾਇਤਾ ਬਿਨਾਂ ਪੈਸੇ ਅਤੇ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਈ ਜਾਵੇ। ਜ਼ਰੂਰਤ ਹੁਣ ਜਨ-ਜਨ ਤਕ ਜਾਗਰੂਰਤਾ ਪਹੁੰਚਾਉਣ ਦੀ ਹੈ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ, ਖਾਸਕਰ ਵਿਦਿਆਰਥੀ ਇਸ ਜਾਗਰੂਕਤਾ ਵਿੱਚ ਪਹਿਰੀ ਬਣਕੇ ਅੱਗੇ ਰਹਿ ਕੇ ਆਪਣੇ ਆਸ-ਪਾਸ ਅਤੇ ਗਵਾਂਢ ਤੱਕ ਇਸ ਜਾਗਰੂਕਤਾ ਨੂੰ ਵਧਾਉਣ ਤਾਂਕਿ ਹਰ ਜ਼ਰੂਰਤਮੰਦ ਤੱਕ ਮਦਦ ਪਹੁੰਚਾਈ ਜਾ ਸਕੇ।

ਇਹ ਪ੍ਰੇਰਨਾਦਾਇਕ ਵਿਚਾਰ ਵੀਰਵਾਰ ਨੂੰ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਵਿੱਚ ਜ਼ਿਲ੍ਹਾ ਪੱਧਰੀ ਕਾਨੂੰਨੀ ਸਹਾਇਤਾ ਜਾਗਰੂਕਤਾ ਵਿਸ਼ੇ ਤੇ ਆਯੋਜਿਤ ਸੈਮੀਨਾਰ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਰੱਖੇ ਗਏ! ਇਸ ਸੈਮੀਨਾਰ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਕਪੂਰਥਲਾ ਦੇ ਚੇਅਰਮੈਨ ਵੀ ਹਨ। ਉਨ੍ਹਾਂ ਨੇ ਵੱਖੋਂ ਵੱਖ ਤਰ੍ਹਾਂ ਦੇ ਕਾਨੂੰਨੀ ਸਹਾਇਤਾ ਦੀ ਵਿਵਸਥਾ ਬਾਰੇ ਵੀ ਦੱਸਿਆ।

ਜ਼ਿਕਰਯੋਗ ਹੈ ਕਿ ਇਹ ਜਾਗਰੂਕਤਾ ਸੈਮੀਨਾਰਾਂ ਦੀ ਲੜੀ ਮਹਾਤਮਾ ਗਾਂਧੀ ਜੀ ਦੀ ਜਯੰਤੀ 2 ਅਕਤੂਬਰ ਤੋਂ ਸ਼ੁਰੂ ਹੋਈ ਹੈ ਜੋ ਕਿ ਕੁੱਲ 45 ਦਿਨਾਂ ਤਕ ਦੇਸ਼ ਵਿਆਪੀ ਕਾਨੂੰਨੀ ਜਾਗਰੂਕਤਾ ਮੁਹਿੰਮ ਵੱਜੋਂ ਦੇਸ਼ ਦੇ ਹਰ ਹਿੱਸੇ ਵਿਚ ਆਯੋਜਿਤ ਕੀਤੀ ਜਾ ਰਹੀ ਹੈ! ਸੈਮੀਨਾਰ ਵਿੱਚ ਸੀ.ਜੇ.ਐਮ ਅਤੇ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਕਪੂਰਥਲਾ ਦੇ ਸਕੱਤਰ ਮਹੇਸ਼ ਕੁਮਾਰ ਸ਼ਰਮਾ ਵੀ ਹਾਜ਼ਰ ਰਹੇ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਮ ਜੀਵਨ ਬੀਮਾ ਅਤੇ ਕਾਨੂੰਨੀ ਵਿਵਸਥਾ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹੋਰ ਵਿਸ਼ੇਸ਼ ਬੁਲਾਰੇ ਸੁਮੇਰ ਭੱਟੀ ਵੱਲੋਂ ਹਾਜ਼ਰ ਵਿਦਿਆਰਥੀਆਂ ਨੂੰ ਬੈਂਕ ਖਾਤਿਆਂ ਨਾਲ ਜੁੜੀ ਲਾਭਕਾਰੀ ਯੋਜਨਾਵਾਂ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਡੈਬਿਟ ਕਾਰਡ ਤੇ ਕਰੈਡਿਟ ਕਾਰਡ ਤੇ ਵੀ ਦੋ ਲੱਖ ਤੱਕ ਦੇ ਬੀਮੇ ਦੀ ਵਿਵਸਥਾ ਹੁੰਦੀ ਹੈ। ਸੈਮੀਨਾਮ ਨੂੰ ਏ.ਡੀ.ਸੀ. ਕਪੂਰਥਲਾ ਆਦਿਤਿਆ ਉਪਲ ਅਤੇ ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਨੀਲਮ ਮਹੇ ਨੇ ਵੀ ਸੰਬੋਧਤ ਕੀਤਾ।

ਯੂਨੀਵਰਸਿਟੀ ਵਿਚ ਇਹ ਆਯੋਜਨ ਰਜਿਸਟਰਾਰ ਆਈ.ਏ.ਐਸ. ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਲੀਗਲ ਸੈੱਲ ਵੱਲੋਂ ਕਰਵਾਇਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਨਾਲ ਸਬੰਧਤ ਐਡਵੋਕੇਟ ਕੌਂਸਲ ਦੇ ਮੈਂਬਰ ਅਤੇ ਯੂਨੀਵਰਸਿਟੀ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION