30.1 C
Delhi
Friday, April 26, 2024
spot_img
spot_img

ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ: ਅਕਾਲੀ ਦਲ ਟਕਸਾਲੀ

ਮੋਹਾਲੀ, 31 ਜੁਲਾਈ, 2020:

ਸ੍ਰੌਮਣੀ ਅਕਾਲੀ ਦਲ ਟਕਸਾਲੀ ਨੇ ਥਾਣਾ ਤਰਸਿੱਕਾ ਦੇ ਪਿੰਡ ਮੁੱਛਲ ਸਮੇਤ ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਅੱਧੀ ਦਰਜਨ ਤੋ ਵੱਧ ਲੋਕਾ ਦੇ ਪ੍ਰੀਵਾਰਾ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆ ਇਸ ਵੱਡੇ ਨਕਲੀ ਸ਼ਰਾਬ ਸਕੈਂਡਲ ਦੀ ਜਾਚ ਹਾਈਕੋਰਟ ਦੇ ਮੌਜੂਦਾ ਪੈਨਲ ਤੋ ਕਰਵਾਉਣ ਦੀ ਮੰਗ ਕੀਤੀ ਹੈ ।

ਅੱਜ ਪਾਰਟੀ ਦੇ ਮੁੱਖ ਦਫਤਰ ਮੋਹਾਲੀ ਤੋ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਕਰਨੈਲ ਸਿੰਘ ਪੀਰ ਮੁਹੰਮਦ ਦੇ ਜਾਰੀ ਸਾਝੇ ਪ੍ਰੈਸ ਬਿਆਨ ਨੂੰ ਯੂਥ ਕੋਰ ਕਮੇਟੀ ਮੈਬਰ ਜਗਤਾਰ ਸਿੰਘ ਘੜੂੰਆਂ,ਰਣਜੀਤ ਸਿੰਘ ਬਰਾੜ ਨੇ ਜਾਰੀ ਕਰਦਿਆ ਕਿਹਾ ਹੈ ਕਿ ਮਾਝੇ ਦੇ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋ ਪਹਿਲਾ ਵੀ ਅਜਿਹੀਆ ਖਬਰਾ ਆ ਚੁੱਕੀਆ ਹਨ ਜਿਥੇ ਕਈ ਪਿੰਡਾ ਵਿੱਚ ਔਰਤਾ ਤੇ ਮਰਦ ਗੈਰਕਨੂੰਨੀ ਢੰਗ ਨਾਲ ਸ਼ਰਾਬ ਮਾਫੀਏ ਦੇ ਤੌਰ ਤੇ ਸ਼ਰਾਬ ਦੀਆ ਭੱਠੀਆ ਲਗਾਕੇ ਸਿਆਸੀ ਦਬਾਅ ਹੇਠ ਲੋਕਲ ਪੁਲੀਸ ਦੀ ਮਿਲੀਭੁਗਤ ਨਾਲ ਸ਼ਰਾਬ ਦਾ ਧੰਦਾ ਕਰ ਰਹੇ ਹਨ ।

ਬੱਬੀ ਬਾਦਲ ਨੇ ਕਿਹਾ ਕਿ ਭਾਵੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਤੇ ਤਰਨਤਾਰਨ ਵਿਖੇ ਨਕਲੀ ਸ਼ਰਾਬ ਕਰਕੇ ਹੋਈਆਂ ਮੌਤਾਂ ਦੀ ਮੈਜੀਸਟਰੀਅਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਇਸਦੀ ਜਾਂਚ ਕਰਨਗੇ ਤੇ ਸਬੰਧਿਤ ਐਸਐਸਪੀ ਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ।

ਇਸ ਮਸਲੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਬਖਸ਼ਿਆ ਨਹੀਂ ਜਾਵੇਗਾ ਤੇ ਉਸ ‘ਤੇ ਕਾਰਵਾਈ ਕੀਤੀ ਜਾਵੇਗੀ ਵਰਗੇ ਐਲਾਨ ਕਰ ਦਿੱਤੇ ਗਏ ਹਨ ਪਰ ਜਿਹੜੇ ਪ੍ਰੀਵਾਰਾ ਦੇ ਮੈਬਰ ਇਸ ਜਹਿਰੀਲੀ ਸਰਾਬ ਨੂੰ ਪੀ ਕੇ ਮਰੇ ਹਨ ਉਹਨਾ ਦੇ ਪ੍ਰੀਵਾਰਾ ਨੂੰ ਪੰਜਾਬ ਸਰਕਾਰ ਵੱਲੋ ਘੱਟੋ ਘੱਟ 10 ਲੱਖ ਰੁਪਏ ਦੀ ਰਿਲੀਫ ਤੁਰੰਤ ਦੇਣੀ ਚਾਹੀਦੀ ਹੈ ਅਤੇ ਇਸ ਸਰਾਬ ਮਾਫੀਆ ਲਈ ਜਿੰਮੇਵਾਰ ਵਿਆਕਤੀਆ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ।Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION