32.1 C
Delhi
Friday, April 26, 2024
spot_img
spot_img

ਜ਼ਮੀਨ ਹੇਠੋਂ ਬਰਾਮਦ ਖ਼ਰਾਬ ਹੋ ਚੁੱਕੇ ਆਟੇ ਬਾਰੇ ਬੋਲੇ ਬਲਜਿੰਦਰ ਕੌਰ, ਕਿਹਾ ਕਾਂਗਰਸੀਆਂ ਨੇ ਗਰੀਬਾਂ ਦੇ ਪੇਟ ’ਤੇ ਡਾਕੇ ਮਾਰੇ

ਯੈੱਸ ਪੰਜਾਬ
ਬਠਿੰਡਾ, 28 ਅਕਤੂਬਰ, 2020 –
ਕੋਰੋਨਾ ਮਹਾਂਮਾਰੀ ਦੌਰਾਨ ਗ਼ਰੀਬਾਂ ਲਈ ਆਏ ਸਰਕਾਰੀ ਰਾਸ਼ਨ ਦੀ ਜ਼ਮੀਨ ‘ਚ ਦੱਬੀ ਮਿਲੀ ਖੇਪ ਨੂੰ ਗ਼ਰੀਬਾਂ ਦੇ ਪੇਟ ‘ਤੇ ਡਾਕਾ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਇਸ ਗੰਭੀਰ ਮਾਮਲੇ ਦੀ ਮਾਨਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਮੰਗੀ ਹੈ।

ਪ੍ਰੋ. ਬਲਜਿੰਦਰ ਕੌਰ ਬੁੱਧਵਾਰ ਨੂੰ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਗੁਰਜੰਟ ਸਿੰਘ ਸੀਬੀਆ, ਅਨਿਲ ਠਾਕੁਰ, ਅਮਰਦੀਪ ਰਾਜਨ, ਮਹਿੰਦਰ ਸਿੰਘ ਫੁਲੋਮਿੱਠੀ, ਐਮ.ਐਲ ਜਿੰਦਲ, ਪ੍ਰਦੀਪ ਕਾਲੀਆ, ਹਰਜਿੰਦਰ ਕੌਰ ਮੌਜੂਦ ਸਨ।

ਪ੍ਰੋ. ਬਲਜਿੰਦਰ ਕੌਰ ਨੇ ਬਠਿੰਡਾ ਤੋਂ ਕਾਂਗਰਸੀ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ‘ਤੇ ਵਰ੍ਹਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਚਹੇਤਿਆਂ ਵੱਲੋਂ ਗ਼ਰੀਬਾਂ ਲਈ ਆਏ ਸਰਕਾਰੀ ਰਾਸ਼ਨ ‘ਚ ਹੋਏ ਵੱਡੇ ਘੁਟਾਲੇ ਦਾ ਜਿੰਦਾ-ਜਾਗਦਾ ਸਬੂਤ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਹ ਰਾਸ਼ਨ ਘੁਟਾਲਾ ਸਿਰਫ਼ ਬਠਿੰਡਾ ਤੱਕ ਸੀਮਤ ਨਹੀਂ, ਸਗੋਂ ਪੂਰੇ ਪੰਜਾਬ ‘ਚ ਸੱਤਾਧਾਰੀ ਕਾਂਗਰਸੀਆਂ ਨੇ ਗ਼ਰੀਬਾਂ ਦੇ ਰਾਸ਼ਨ ਨਾ ਹੱਥ ਰੰਗੇ ਹਨ। ਇਸ ਮੌਕੇ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਸਰਕਾਰ ਘਪਲਿਆਂ ਦੀ ਸਰਕਾਰ ਬਣ ਚੁੱਕੀ ਹੈ।

ਸ਼ਾਇਦ ਹੀ ਕੋਈ ਅਜਿਹਾ ਖੇਤਰ ਬਚਿਆ ਹੋਵੇ ਜਿੱਥੇ ਭ੍ਰਿਸ਼ਟਾਚਾਰ ਵਿਚ ਇਹਨਾਂ ਦੇ ਲੀਡਰਾਂ ਦੀ ਸ਼ਮੂਲੀਅਤ ਨਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਭਿਆਨਕ ਮਹਾਂਮਾਰੀ ਦੌਰਾਨ ਗ਼ਰੀਬ ਲੋਕ ਰਾਸ਼ਨ ਲਈ ਤ੍ਰਾਹ-ਤ੍ਰਾਹ ਕਰ ਰਹੇ ਸਨ, ਉਸ ਸਮੇਂ ਇਨ੍ਹਾਂ ਦੇ ਲੀਡਰ ਆਪਣੀ ਰਾਜਨੀਤੀ ਚਮਕਾਉਣ ਲਈ ਅਨਾਜ ਦਾ ਕਾਂਗਰਸੀਕਰਨ ਕਰ ਰਹੇ ਸੀ।

ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ, ਜੋ ਅਨਾਜ ਲੋਕਾਂ ਦੇ ਢਿੱਡ ਵਿਚ ਜਾਣਾ ਚਾਹੀਦਾ ਸੀ, ਜਿਸ ਨੂੰ ਜ਼ਮੀਨ ਵਿਚ ਦੱਬਿਆ ਗਿਆ ਹੈ। ਇਸ ਦੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ।

ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਜਾਣਕਾਰੀ ਦੇ ਤਹਿਤ ਜਦੋਂ ਉਹ ਮੌਕੇ ‘ਤੇ ਪਹੁੰਚੇ ਅਤੇ ਉਸ ਸਥਾਨ ਦੀ ਖ਼ੁਦਾਈ ਕਰਵਾਈ ਤਾਂ ਥੱਲਿਓਂ ਭਾਰੀ ਮਾਤਰਾ ਵਿੱਚ ਆਟੇ ਅਤੇ ਦਾਲਾਂ ਦੀਆਂ ਬੋਰੀਆਂ ਦੱਬਿਆ ਮਿਲਿਆਂ।


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION