27.1 C
Delhi
Friday, April 26, 2024
spot_img
spot_img

‘ਖ਼ਾਲਸਾ ਏਡ’ ਦੇ ਰਵੀ ਸਿੰਘ ਅਤੇ ‘ਸਿੱਖ ਰਿਲੀਫ਼’ ਦੇ ਬਲਬੀਰ ਸਿੰਘ ਬੈਂਸ ਨੂੰ ਭਾਈ ਘਨਈਆ ਅਵਾਰਡ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ, 2019:

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ‘ਖ਼ਾਲਸਾ ਏਡ’ ਦੇ ਮੁੱਖ ਸੇਵਾਦਾਰ ਸ:ਰਵੀ ਸਿੰਘ ਅਤੇ ‘ਸਿੱਖ ਰਿਲੀਫ਼’ ਦੇ ਮੁੱਖ ਸੇਵਾਦਾਰ ਸ:ਬਲਬੀਰ ਸਿੰਘ ਬੈਂਸ ਦਾ ਉਨ੍ਹਾਂ ਦੀਆਂ ਕੌਮੀ ਅਤੇ ਮਨੁੱਖ਼ਤਾ ਪੱਖ਼ੀ ਨਿਰਸਵਾਰਥ ਸੇਵਾਵਾਂ ਬਦਲੇ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੂੰ ਕੌਮਾਂਤਰੀ ਪੱਧਰ ’ਤੇ ਉਜਾਗਰ ਕਰਨ ਲਈ ਭਾਈ ਘਨਈਆ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਦੀ ਇਕ ਸਾਂਝੀ ਮੀਟਿੰਗ ਮਗਰੋਂ ਦਿੱਤੀ।

ਇਸ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਉਕਤ ਦੋਹਾਂ ਸਿੱਖ ਸ਼ਖਸ਼ੀਅਤਾਂ ਦਾ ਸਨਮਾਨ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖ਼ੇ ਤਿੰਨਾਂ ਸੰਸਥਾਵਾਂ ਵੱਲੋਂ ਲਗਾਏ ਜਾਣ ਵਾਲੀ ਵੱਖਰੀ ਸਟੇਜ ’ਤੇ ਇਹ ਸਨਮਾਨ ਦਿੱਤਾ ਜਾਵੇਗਾ।

ਸ: ਮਾਨ ਨੇ ਦੱਸਿਆ ਕਿ ਇਨ੍ਹਾਂ ਸ਼ਖਸ਼ੀਅਤਾਂ ਨੂੰ ਸਮਾਗਮ ਵਿਚ ਸ਼ਮੂਲੀਅਤ ਲਈ ਸਤਿਕਾਰ ਸਹਿਤ ਲਿਖ਼ਤੀ ਰੂਪ ਵਿਚ ਸੱਦਾ ਵੀ ਭੇਜਿਆ ਜਾ ਰਿਹਾ ਹੈ।

ਇਸ ਨੂੰ ਵੀ ਪੜ੍ਹੋ:
ਡੀ.ਜੀ.ਪੀ. ਵੱਲੋਂ ਉਮਰਾਨੰਗਲ ਮਾਮਲੇ ’ਚ ਮੁਅੱਤਲ ਜੇਲ੍ਹ ਸੁਪਰਡੈਂਟ ਦੀ ਬਹਾਲੀ ਦੀ ਸਿਫਾਰਿਸ਼, ਪੜ੍ਹੋ ਸੁਖਜਿੰਦਰ ਰੰਧਾਵਾ ਨੇ ਕੀ ਕਿਹਾ! – ਇੱਥੇ ਕਲਿੱਕ ਕਰੋ

Sukhjinder Randhawa Dinkar Gupta

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION