36.1 C
Delhi
Tuesday, May 21, 2024
spot_img
spot_img

ਹੋਈ ਫਲਾਈਟ ਦੇ ਵਿੱਚ ਜਦ ਬਾਤ ਮਾੜੀ, ਜਿਸ ਨਾਲ ਬੀਤੀ ਹੈ ਜਾਣਦੀ ਸੋਈ ਮੀਆਂ

ਅੱਜ-ਨਾਮਾ

ਹੋਈ ਫਲਾਈਟ ਦੇ ਵਿੱਚ ਜਦ ਬਾਤ ਮਾੜੀ,
ਜਿਸ ਨਾਲ ਬੀਤੀ ਹੈ ਜਾਣਦੀ ਸੋਈ ਮੀਆਂ।
ਹੋਈ ਔਰਤ ਦੀ ਬੇਇਜ਼ਤੀ ਬਹੁਤ ਬੇਸ਼ੱਕ,
ਪ੍ਰਬੰਧਕਾਂ ਬਾਤ ਇਹ ਰੱਖੀ ਲੁਕੋਈ ਮੀਆਂ।
ਦੱਬੀ ਬਾਤ ਇਹ ਆਖਰ ਨੂੰ ਬਾਹਰ ਆਈ,
ਚਰਚਾ ਮੀਡੀਏ ਅੰਦਰ ਫਿਰ ਹੋਈ ਮੀਆਂ।
ਘਟਨਾ ਦੱਬੀ ਇਹ ਅਫਸਰਾਂ ਜਿਹੜਿਆਂ ਨੇ,
ਜ਼ਮੀਰ ਸੀ ਉਨ੍ਹਾਂ ਦੀ ਦਿੱਸਦੀ ਮੋਈ ਮੀਆਂ।
ਕੇਸ ਦਰਜ ਹੋਇਆ ਚਾਲੀ ਕੁ ਦਿਨਾਂ ਮਗਰੋਂ,
ਹੁੰਦੀ ਪਈ ਦੁਸ਼ਟ ਦੀ ਕਹਿਣ ਪਛਾਣ ਮੀਆਂ।
ਅਪਰਾਧੀ ਜਾਪਦਾ ਬਹੁਤ ਉਹ ਪਹੁੰਚ ਵਾਲਾ,
ਤਦ ਹੀ ਰੁੱਝੀ ਪਈ ਪੁਲਸ ਟਰਕਾਣ ਮੀਆਂ।
-ਤੀਸ ਮਾਰ ਖਾਂ
  ਜਨਵਰੀ 6, 2023 –  

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION