34.1 C
Delhi
Wednesday, May 22, 2024
spot_img
spot_img

ਹੈਦਰਾਬਾਦ ਵਿਖ਼ੇ ਬਲਾਤਕਾਰ ਅਤੇ ਕਤਲ ਦਾ ਸ਼ਿਕਾਰ ਸਿੱਖ ਲੜਕੀ ਨੂੰ ਇਨਸਾਫ਼ ਦੇਵੇ ਤੇਲੰਗਾਨਾ ਸਰਕਾਰ: ਦਿੱਲੀ ਕਮੇਟੀ ਨੇ ਕੀਤੀ ਮੁੱਖ ਮੰਤਰੀ ਨੂੰ ਅਪੀਲ

ਯੈੱਸ ਪੰਜਾਬ
ਨਵੀਂ ਦਿੱਲੀ, 16 ਫ਼ਰਵਰੀ, 2022 –
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਤੇਲੰਗਾਨਾ ਦੇ ਮੁੱਖਮੰਤਰੀ ਸ੍ਰੀ ਚੰਦਰਸ਼ੇਖਰ ਰਾਓ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਿੱਖ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਮਾਮਲੇ ’ਚ ਦਖਲ ਦੇਣ ਜਿਸ ਦਾ ਦੋ ਦਿਨ ਪਹਿਲਾਂ ਸੁਭਾਸ਼ ਨਗਰ, ਜੀਡੀਮੇਲਟਾ, ਕੁਤੁਬੁੱਲਾਪੁਰ, ਹੈਦਰਾਬਾਦ ਵਿੱਚ ਬਲਾਤਕਾਰ ਅਤੇ ਫਿਰ ਕਤਲ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਪੀੜਤ ਪਰਿਵਾਰ ਨਾਲ ਸਹਿਯੋਗ ਨਹੀਂ ਕਰ ਰਹੀ ਅਤੇ ਆਈਪੀਸੀ ਦੀ ਕਮਜ਼ੋਰ ਧਾਰਾ ਤਹਿਤ ਐਫਆਈਆਰ ਦਰਜ ਕਰਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਰਹੀ ਹੈ।

ਸ. ਕਾਲਕਾ ਨੇ ਕਿਹਾ ਕਿ ਅਸੀਂ ਤੇਲੰਗਾਨਾ ਮੁੱਖਮੰਤਰੀ ਨੂੰ ਮੰਗ ਕਰਦੇ ਹਾਂ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਐਫ਼.ਆਈ.ਆਰ ਵਿਚ ਆਈ.ਪੀ.ਸੀ ਦੀ ਧਾਰਾ 376,302 ਨੂੰ ਸ਼ਾਮਲ ਕਰਦੇ ਹੋਏ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਮਿਲਣਾ ਯਕੀਨੀ ਬਣਾਉਣ ਤੇ ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਕੀਤਾ ਜਾਵੇ।

ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਤੇਲੰਗਾਨਾ ਵਿਚ ਸਿੱਖ ਮਨੋਰਿਟੀ ਹਨ ਅਤੇ ਦੁਨੀਅਰ ਭਰ ਦੇ ਸਿੱਖ ਸਮੁਦਾਇ ਅੰਦਰ ਇਸ ਗੱਲ ਨੂੰ ਲੈ ਕੇ ਰੋਸ਼ ਹੈ ਕਿ ਉਪਰੋਕਤ ਮਾਮਲੇ ਵਿਚ ਦਰਜ ਐਫ਼.ਆਈ.ਆਰ ’ਚ ਕਮਜ਼ੋਰ ਧਾਰਾਵਾਂ ਨੂੰ ਜੋੜਿਆ ਗਿਆ ਹੈ ਜਦ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਮੁੱਖਮੰਤਰੀ ਦੀ ਨੈਤਿਕ ਜਿੰਮੇਵਾਰੀ ਹੈ। ਇਸ ਲਈ ਉਹ ਮਾਮਲੇ ਵਿਚ ਕੜੀ ਸਜ਼ਾ ਸੁਨਿਸ਼ਿਚਤ ਕਰਨ ਜਿਸ ਲਈ ਸਿੱਖ ਕੌਮ ਉਨ੍ਹਾਂ ਦੀ ਆਭਾਰੀ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION