ਯੈੱਸ ਪੰਜਾਬ
ਮੁਹਾਲੀ, 21 ਅਕਤੂਬਰ, 2021 –
ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਲਾਲ ਲਕੀਰ ਦੇ ਅੰਦਰ ਪੈਂਦੇ ਪਿੰਡਾਂ ਵਿੱਚ ਉਦਯੋਗ ਇਕਾਈਆਂ ਲਈ ਬਿਜਲੀ ਦੇ ਮੀਟਰ ਲਗਵਾਉਣ ਵਾਸਤੇ ਗਮਾਡਾ ਦੀ ਐਨਓਸੀ ਦੀ ਲੋੜ ਨਹੀਂ ਪਵੇਗੀ। ਤੁਹਾਨੂੰ ਦੱਸ ਦਈਏ ਕਿ ਲੋਕਾਂ ਦੀ ਅਪੀਲ ਤੇ ਐੱਮ.ਪੀ ਵੱਲੋਂ ਇਸ ਬਾਰੇ ਸਬੰਧਤ ਅਧਿਕਾਰੀਆਂ ਕੋਲ ਮੁੱਦਾ ਚੁੱਕਿਆ ਗਿਆ ਸੀ।
ਇਸ ਲੜੀ ਹੇਠ, ਪੀਐੱਸਪੀਸੀਐੱਲ ਦੀ ਚਿੱਠੀ ਦੇ ਜਵਾਬ ਚ ਗਮਾਡਾ ਦੇ ਅਧਿਕਾਰੀਆ ਨੇ ਦੱਸਿਆ ਹੈ ਕਿ ਲਾਲ ਲਕੀਰ ਅੰਦਰ ਲਾਗੂ ਇਹ ਨਿਯਮ ਨਹੀਂ ਹੁੰਦਾ ਅਤੇ ਚੰਡੀਗੜ੍ਹ ਪੈਰੀਫੇਰੀ ਏਰੀਏ ਅਧੀਨ ਪੈਂਦੇ ਪਿੰਡਾਂ ਵਿੱਚ ਲਾਲ ਲਕੀਰ/ ਫੇਰਨੀ ਅੰਦਰ ਵਪਾਰਕ, ਇੰਡਸਟਰੀ ਲਈ ਬਿਜਲੀ ਕੁਨੈਕਸ਼ਨ ਪੁੱਡਾ ਦੀ ਐੱਨ.ਓ.ਸੀ ਤੋਂ ਬਿਨਾਂ ਪਟਵਾਰੀ ਦੀ ਰਿਪੋਰਟ ਤੇ ਦਿੱਤਾ ਜਾ ਸਕਦਾ ਹੈ।
ਐਮ.ਪੀ ਤਿਵਾੜੀ ਨੇ ਦੱਸਿਆ ਕਿ ਇਸ ਨਾਲ ਹੁਣ ਚੰਡੀਗੜ੍ਹ ਦੇ ਨਾਲ ਲਗਦੇ ਪਿੰਡਾਂ ਨਿਆਗਾਉਂ, ਨਾਡਾ, ਮੋਹਾਲੀ, ਪੇਂਚ, ਮੁੱਲਾਂਪੁਰ ਆਦਿ ਵਿੱਚ ਉਦਯੋਗਿਕ ਇਕਾਈਆਂ ਨੂੰ ਫਾਇਦਾ ਮਿਲੇਗਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ