37.1 C
Delhi
Saturday, April 27, 2024
spot_img
spot_img

ਹੁਕਮ ਸਰਕਾਰ ਦੇ ਨਿੱਤ ਨੇ ਨਵੇਂ ਆਉਂਦੇ, ਪਰਦੂਸ਼ਣ ਰੋਕਣ ਨੂੰ ਲੱਗਿਆ ਜ਼ੋਰ ਮੀਆਂ

ਅੱਜ-ਨਾਮਾ

ਹੁਕਮ ਸਰਕਾਰ ਦੇ ਨਿੱਤ ਨੇ ਨਵੇਂ ਆਉਂਦੇ,
ਪਰਦੂਸ਼ਣ ਰੋਕਣ ਨੂੰ ਲੱਗਿਆ ਜ਼ੋਰ ਮੀਆਂ।

ਪੈਟਰੋਲ-ਡੀਜ਼ਲ ਦੀ ਕਾਰ ਨਹੀਂ ਬੱਸ ਚੱਲੂ,
ਦੇਣੀਆਂ ਸ਼ਹਿਰ ਤੋਂ ਬਾਹਰ ਆ ਤੋਰ ਮੀਆਂ।

ਬਿਜਲੀ ਵਾਲੀ ਹੀ ਕਹਿੰਦੜੇ ਬਾਈਕ ਚੱਲੂ,
ਚਾਰਾ ਰਹਿ ਗਿਆ ਕੋਈ ਨਹੀਂ ਹੋਰ ਮੀਆਂ।

ਫਸ ਗਏ ਬਾਹਲੇ ਨੇ ਸੁਣੀਂਦੇ ਸ਼ਹਿਰ ਅੰਦਰ,
ਖਰੀਦ ਲਈ ਜਿਨ੍ਹਾਂ ਸੀ ਨਵੀਂ-ਨਕੋਰ ਮੀਆਂ।

ਕਿਸੇ ਤਾਂ ਬੱਚਤ ਸੀ ਖਰਚ ਲਈ ਕੋਲ ਜਿੰਨੀ,
ਲਿਆ ਕੁਝ ਕਿਸੇ ਨੇ ਕਰਜ਼ ਦਾ ਫਾਹ ਮੀਆਂ।

ਆ ਗਏ ਹੁਕਮ ਨਾਲ ਗੱਡੀ ਦਾ ਮੁੱਲ ਡਿੱਗਾ,
ਹੋਊਗੀ ਬੈਂਕ ਦੀ ਕਿਸ਼ਤ ਨਹੀਂ ਲਾਹ ਮੀਆਂ।

-ਤੀਸ ਮਾਰ ਖਾਂ
ਫਰਵਰੀ 16, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION