ਅੱਜ-ਨਾਮਾ
ਪੁੱਛਦਾ ਪਾਖਰ ਸੀ ਕੱਲ੍ਹ ਕੁਲਵੰਤ ਸੋਂਹ ਨੂੰ,
ਛਿੜਿਆ ਕਿਉਂ ਹੈ ਦੇਸ਼ ਵਿੱਚ ਭੇੜ ਬੇਲੀ।
ਹਿੰਦੂ-ਮੁਸਲਿਮ ਇਕੱਠੇ ਸਨ ਰਹੀ ਜਾਂਦੇ,
ਕੀਹਨੇ ਛੇੜ `ਤੀ ਨਵੀਂ ਆਹ ਛੇੜ ਬੇਲੀ।
ਪਾਟਕ ਪੈ ਰਿਹਾ ਸੁਣੇ ਬਈ ਉਨ੍ਹਾਂ ਅੰਦਰ,
ਰਿਹਾ ਸੀ ਮੁੱਢ ਤੋਂ ਜਿਨ੍ਹਾਂ ਦਾ ਨੇੜ ਬੇਲੀ।
ਚਿਰਾਂ ਦੀ ਮਿੱਤਰਤਾ ਖੰਡ ਤੇ ਖੀਰ ਵਾਲੀ,
ਚੱਲ ਪਿਆ ਨਵਾਂ ਹੈ ਕਾਸ ਤੋਂ ਗੇੜ ਬੇਲੀ।
ਕਹਿੰਦਾ ਅੱਗੋਂ ਕੁਲਵੰਤ ਸੋਂਹ ਕੀ ਕਰੀਏ,
ਸੋਚੇ ਸਿਆਸਤ ਨਾ ਕਦੇ ਵੀ ਭਲਾ ਬੇਲੀ।
ਨਜ਼ਰ ਜਿਨ੍ਹਾਂ ਦੀ ਟਿਕੀ ਆ ਗੱਦੀਆਂ`ਤੇ,
ਉਹ ਹੀ ਖੇਡ ਰਹੇ ਸਾਰੀ ਨੇ ਕਲਾ ਬੇਲੀ।
-ਤੀਸ ਮਾਰ ਖਾਂ
ਦਸੰਬਰ 25, 2019