44 C
Delhi
Monday, May 20, 2024
spot_img
spot_img

ਹਿਮਾਚਲ ਦੀਆਂ 10 ਨਿੱਜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀ ‘ਅਯੋਗ’ ਪਾਏ ਗਏ, ਕਾਰਵਾਈ ਦੇ ਹੁਕਮ

ਯੈੱਸ ਪੰਜਾਬ
ਸ਼ਿਮਲਾ, 18 ਨਵੰਬਰ, 2020:
ਹਿਮਾਚਲ ਪ੍ਰਦੇਸ਼ ਦੀਆਂ ਕੁਲ 17 ਨਿੱਜੀ ਯੂਨੀਵਰਸਿਟੀਆਂ ਵਿੱਚੋਂ 10 ਨਿੱਜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀ ਹੀ ਆਪਣੇ ਅਹੁਦਿਆਂ ਦੇ ਅਯੋਗ ਪਾਏ ਗਏ ਹਨ।

ਇਸ ਦੇ ਚੱਲਦਿਆਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਨੂੰ ਇਹ ਆਖ਼ ਦਿੱਤਾ ਗਿਆ ਹੈ ਕਿ ਇਸ ਬਾਰੇ ਬਣਦੀ ਕਾਰਵਾਈ ਕਰਕੇ 10 ਦਸੰਬਰ ਤਕ ਸੂਚਿਤ ਕੀਤਾ ਜਾਵੇ।

ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਪ੍ਰਾਈਵਕੇਟ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਰੈਗੂਲੇਟਰੀ ਕਮਿਸ਼ਨ ਦੀ ਇਕ ਤਿੰਨ-ਮੈਂਬਰੀ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਕਮੇਟੀ ਨੇ ਰਾਜ ਦੀਆਂ ਸਾਰੀਆਂ 17 ਨਿੱਜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਦੇ ਸੰਬੰਧਤ ਦਸਤਾਵੇਜ਼ਾਂ ਦੀ ਘੋਖ਼ ਤੋਂ ਬਾਅਦ ਆਪਣੀ ਰਿਪੋਰਟ ਸੌਂਪੀ ਹੈ। ਕਮੇਟੀ ਨੇ ਇਹ ਵੇਖ਼ਣਾ ਸੀ ਕਿ ਕੀ ਨਿੱਜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਨਿਰਧਾਰਿਤ ਯੋਗਤਾ ’ਤੇ ਖ਼ਰੇ ਉੱਤਰਦੇ ਹਨ ਜਾਂ ਨਹੀਂ।

ਰੈਗੂਲੇਟਰੀ ਕਮਿਸ਼ਨ ਦੇ ਚੇਅਰਮਨ ਸੇਵਾ ਮੁਕਤ ਮੇਜਰ ਜਨਰਲ ਸ੍ਰੀ ਅਤੁਲ ਕੌਸ਼ਿਕ ਅਨੁਸਾਰ ਇਨ੍ਹਾਂ 10 ਯੂਨੀਵਰਸਿਟੀਆਂ ਦੇ ਕੁਲਪਤੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਪੱਤਰ ਲਿਖ਼ੇ ਗਏ ਹਨ।

ਇਨ੍ਹਾਂ 10 ਉਪ-ਕੁਲਪਤੀਆਂ ਵਿੱਚੋਂ 2 ਤਾਂ ਉਮਰ ਦੀ ਹੱਦ ਪਾਰ ਕਰ ਚੁੱਕੇ ਹਨ ਜਦਕਿ ਬਾਕੀਆਂ ਕੋਲ ਉਪ-ਕੁਲਪਤੀ ਲਈ ਲੋੜੀਂਦੀ ਯੋਗਤਾ ਨਹੀਂ ਪਾਈ ਗਈ ਹੈ।

ਜਿਨ੍ਹਾਂ ਯੂਨੀਵਰਸਿਟੀਆਂ ਦੇ ਉਪ-ਕੁਲਪਤੀ ਆਪਣੇ ਅਹੁਦੇ ਦੀ ਯੋਗਤਾ ਪੂਰੀ ਨਹੀਂ ਕਰਦੇ ਉਨ੍ਹਾਂ ਵਿੱਚ ਏ.ਪੀ.ਜੀ.ਸ਼ਿਮਲਾ ਯੂਨੀਵਰਸਿਟੀ, ਅਰਨੀ ਯੂਨੀਵਰਸਿਟੀ, ਬੱਦੀ ਯੂਨੀਵਰਸਿਟੀ, ਬਾਹਰਾ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ, ਐਟਰਨਲ ਯੂਨੀਵਰਸਿਟੀ, ਇੰਡਸ ਇੰਟਰਨੈਸ਼ਨਲ ਯੂਨੀਵਰਸਿਟੀ, ਆਈ.ਸੀ.ਐਫ.ਏ.ਆਈ., ਮਹਾਂਰਿਸ਼ੀ ਮਾਰਕੰਡੇਸ਼ਰ ਯੂਨੀਵਰਸਿਟੀ ਅਤੇ ਸ਼ੂਲਿਨੀ ਯੂਨੀਵਰਸਿਟੀ ਸ਼ਾਮਲ ਹਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION