27.1 C
Delhi
Friday, April 26, 2024
spot_img
spot_img

ਸੱਤਾ ਲਈ ਬਾਦਲ ਸਿੱਖ ਵਿਰੋਧੀ ਤਾਕਤਾਂ ਅੱਗੇ ਗੋਡੇ ਟੇਕਦੇ ਰਹੇ: ਰਵੀਇੰਦਰ ਸਿੰਘ

ਚੰਡੀਗੜ, 14 ਮਈ, 2020 –

ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਿੱਖ-ਕੌਮ ਚ ਨਿਘਾਰ ਲਿਆਉਣ ਲਈ ਬਾਦਲ ਪਰਿਵਾਰ ਨੂੰ ਜੁੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਅਕਤੀ ਦੀ ਨਿੱਜ-ਪ੍ਰਸਤੀ ਵਾਲੀ ਸੋਚ ਨੇ ਅਥਾਹ ਕੁਰਬਾਨੀਆਂ ਨਾਲ ਹੋਂਦ ਚ ਆਏ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਿੱਖ ਸੰਸਥਾਵਾਂ ਦਾ ਬੇੜਾ ਗਰਕ ਕਰਦੇ ਹੋਏ,ਸਿੱਖ ਵਿਰੋਧੀ ਤਾਕਤਾਂ ਪ੍ਰਫੁਲਤ ਕੀਤੀਆਂ ਤਾਂ ਜੋ ਪੰਜਾਬ ਦੀ ਸਤਾ ਉਸ ਦੀ ਮੁੱਠ ਵਿਚ ਹੀ ਰਹੇ।

ਸ. ਰਵੀਇੰਦਰ ਸਿੰਘ ਨੇ ਪ੍ਰੈਸ-ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬਰਗਾੜੀ ਕਾਂਡ ਆਦਿ ਲਈ ਜੁੰਮੇਵਾਰ ਬਾਦਲ ਤੇ ਉਨਾ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਹੈ।ਇਸ ਕਰਕੇ ਉਕਤ ਪਰਿਵਾਰ ਨੇ ਉਸ ਦੀ ਜਮਾਨਤ ਕਰਵਾਉਣ ਲਈ ਆਪਣੇ ਖਾਸਮ ਖਾਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਨੂੰਨੀ ਸਲਾਹਕਾਰ ਨੂੰ ਅਦਾਲਤ ਚ ਪੇਸ਼ ਕਰਵਾਇਆ ਪਰ ਸਿੱਖਾਂ ਦੀ ਭਾਰੀ ਵਿਰੋਧਤਾ ਕਾਰਨ ਭਾਂਵੇਂ ਉਸ ਪੈਰ ਪਿਛਾਂਹ ਖਿੱਚ ਲਿਆ ਪਰ ਤਦ ਤੱਕ ਦੇਰ ਹੋ ਚੁੱਕੀ ਸੀ।

ਸੈਣੀ ਖਿਲਾਫ ਮੁਲਤਾਨੀ ਪਰਿਵਾਰ ਨੇ ਬੇਟੇ ਦੇ ਕਤਲ ਲਈ 29 ਸਾਲ ਬਾਅਦ ਪਰਚਾ ਦਰਜ਼ ਕਰਵਾਇਆ ਹੈ।ਸ.ਰਵੀਇੰਦਰ ਸਿੰਘ ਨੇ ਸਿੱਖ ਕੌਮ ਨੂੰ ਅਤੀਤ ਦੇ ਹਵਾਲੇ ਨਾਲ ਯਾਦ ਕਰਵਾਇਆ ਕਿ ਸੰਨ 1978 ਚ ਨਿਰੰਕਾਰੀ ਕਾਂਡ ਸ. ਬਾਦਲ ਦੀ ਹਕੂਮਤ ਵੇਲੇ ਵਾਪਰਿਆ ਪਰ ਸਤਾ ਦੇ ਮੋਹ ਕਾਰਨ,ਇਸ ਨੇ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਕਰਨ ਦੀ ਥਾਂ, ਉਸ ਵੇਲੇ ਦੇ ਪ੍ਰਧਾਂਨ-ਮੰਤਰੀ ਮੁਰਾਰਜੀ ਡਿਸਾਈ ਦਾ ਸਾਥ ਦਿਤਾ, ਜੋ ਸਿੱਖ ਵਿਰੋਧੀ ਤਾਕਤਾਂ ਨੂੰ ਬੜਾਵਾ ਦੇਣ ਚ ਸ਼ੁਮਾਰ ਸੀ।

ਉਸ ਸਮੇਂ 13 ਨਿਹੱਥੇ ਸਿੰਘ ਗੋਲੀਆਂ ਨਾਲ ਨਿਰੰਕਾਰੀਆਂ ਸਾਜਿਸ਼ ਤਹਿਤ ਸ਼ਹੀਦ ਕੀਤੇ ਸਨ।ਉਨਾ ਸਪਸ਼ਟ ਕੀਤਾ ਕਿ ਸਾਕਾ ਨੀਲਾ ਤਾਰਾ, ਬਰਗਾੜੀ ਕਾਂਡ , ਝੂੱਠੇ ਮੁਕਾਬਲਿਆਂ ਲਈ ਵੀ ਇਹ ਜੁੰਮੇਵਾਰ ਹੈ। ਉਨਾ ਦੋਸ਼ ਲਾਇਆ ਕਿ ਬਲਾਤਕਾਰੀ ਤੇ ਸੰਗੀਨ ਅਪਰਾਧਾਂ ਚ ਫਸੇ ਰਾਮ-ਰਹੀਮ ਵਰਗੇ ਸਿੱਖ ਵਿਰੋਧੀਆਂ ਅੱਗੇ ਉਕਤ ਪਰਿਵਾਰ ਗੋਡੇ ਟੇਕਦਾ ਰਿਹਾ, ਜਿਸ ਕਾਰਨ ਸਿੱਖ ਕੌਮ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋਇਆ।ਬਾਦਲ ਨੇ ਆਪਣੀਆਂ ਹਕੂਮਤਾਂ ਸਮੇਂ ,ਪੰਥ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਥਾਂ ਕੁਨਬਾ ਪਾਲਦਿਆਂ, ਬੇਸ਼ੁਮਾਰ ਦੌਲਤ ਹੀ ਇਕੱਠੀ ਕੀਤੀ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION