39 C
Delhi
Friday, April 26, 2024
spot_img
spot_img

ਸੰਯੁਕਤ ਕਿਸਾਨ ਮੋਰਚਾ 17 ਸਤੰਬਰ ਨੂੰ ਦਿੱਲੀ ਜਾ ਰਹੇ ਅਕਾਲੀ, ਬਸਪਾ ਪ੍ਰਦਰਸ਼ਨਕਾਰੀਆਂ ’ਤੇ ਹਮਲੇ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰੇ: ਅਕਾਲੀ ਦਲ

ਯੈੱਸ ਪੰਜਾਬ
ਚੰਡੀਗੜ੍ਹ, 20 ਸਤੰਬਰ, 2021 –
17 ਸਤੰਬਰ ਨੂੰ ਦਿੱਲੀ ਵਿਚ ਅਕਾਲੀ ਦਲ ਵੱਲੋਂ ਕੱਢੇ ਗਏ ਰੋਸ ਮਾਰਚ ਵਿਚ ਭਾਗ ਲੈਣ ਜਾਣ ਵੇਲੇ ਸੰਯੁਕਤ ਕਿਸਾਨ ਮੋਰਚੇ ਦੇ ਨਾਂ ’ਤੇ ਗੁੰਡਾ ਗਰਦੀ, ਬਦਸਲੂਕੀ ਤੇ ਦਹਿਸ਼ਤੀ ਕਾਰਵਾਈਆਂ ਦਾ ਸ਼ਿਕਾਰ ਹੋਏ ਅਨੇਕਾਂ ਪੀੜਤਾਂ ਨੇ ਅੱਜ ਕਿਸਾਨ ਅੰਦੋਲਨ ਦੇ ਆਗੁਆਂ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਉਹਨਾਂ ਨੁੰ ਅਲੱਗ ਥਲੱਗ ਕਰ ਕੇ ਮਿਸਾਲੀ ਸਜ਼ਾ ਦਿੱਤੀ ਜਾਵੇ।

ਇਹਨਾਂ ਪੀੜਤਾਂ ਨੇ 17 ਸਤੰਬਰ ਨੁੰ ਦਿੱਲੀ ਵਿਚ ਮਾਰਚ ਵਿਚ ਸ਼ਾਮਲ ਹੋਣ ਵਾਸਤੇ ਜਾਣ ਵੇਲੇ ਰਾਹ ਵਿਚ ਤਸ਼ੱਦਦ ਢਾਹੇ ਜਾਣ, ਤੰਗ ਪ੍ਰੇਸ਼ਾਨ ਤੇ ਜ਼ਲੀਲ ਕਰਨ ਦੀਆਂ ਦਿਲ ਕੰਬਾਊ ਦਾਸਤਾਨ ਸੁਣਾਈਆਂ। ਇਹ ਮਾਰਚ ਅਕਾਲੀ ਦਲ ਵੱਲੋਂ ਪਿਛਲੇ ਸਾਲ ਸੰਸਦ ਵਿਚ ਕਾਲੇ ਖੇਤੀ ਕਾਨੂੰਨ ਬਣਾਉਣ ਦਾ ਇਕ ਸਾਲ ਪੂਰਾ ਹੋਣ ’ਤੇ ਕੱਢਿਆ ਗਿਆ ਸੀ।

ਪੀੜਤਾਂ ਵਿਚੋਂ ਅਨੇਕਾਂ ਤਾਂ ਅਸਲ ਵਿਚ ਟਿਕਰੀ ਤੇ ਸਿੰਘੂ ਬਾਰਡਰਾਂ ’ਤੇ ਪਰਿਵਰਾਂ ਸਮੇਤ ਮਹੀਨਿਆਂ ਤੱਕ ਕਿਸਾਨ ਰੋਸ ਪ੍ਰਦਰਸ਼ਨਾਂ ਵਿਚ ਸਰਗਰਮੀ ਨਾਲ ਸ਼ਾਮਲ ਹੁੰਦੇ ਰਹੇ ਹਨ। ਕੁਝ ਪੀੜਤਾਂ ਨੇ ਦੱਸਿਆ ਕਿ ਉਹਨਾਂ ਨੇ ਲੱਕੜਾਂ, ਆਟਾ ਤੇ ਮਨੁੱਖੀ ਖਪਤ ਦੀਆਂ ਹੋਰ ਵਸਤਾਂ ਰਾਹੀਂ ਮੋਰਚੇ ਵਿਚ ਲੱਖਾਂ ਰੁਪਏ ਦਾ ਯੋਗਦਾਨ ਪਾਇਆ ਹੈ।

ਪੀੜਤਾਂ ਜਿਹਨਾਂ ਵਿਚ ਧਰਮੀ ਫੌਜੀ, ਜਿਹਨਾਂ ਨੇ ਪਵਿੱਤਰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਖਿਲਾਫ ਫੌਜ ਛੱਡ ਦਿੱਤੀ, ਤੇ 1984 ਦੇ ਨਵੰਬਰ ਦੇ ਸਿੱਖ ਕਤਲੇਆਮ ਦੇ ਪੀੜਤ ਜੋ ਪੰਜਾਬ ਆ ਵਸੇ, ਵੀ ਸ਼ਾਮਲ ਸਨ।

ਪੀੜਤਾਂ ਨੇ ਮੀਡੀਆ ਨੂੰ ਦੱਸਿਆ ਕਿ ਇਹਨਾਂ ਤੱਤਾਂ ਜਿਹਨਾਂ ਦੀਆਂ ਇਸ ਨਫਰਤ ਭਰੀਆਂ ਕਾਰਵਾਈਆਂ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ, ਨੇ ਦਸਤਾਰਾਂ ਤੇ ਦਾੜ੍ਹੀਆਂ ਸਮੇਤ ਸਿੱਖੀ ਪਛਾਣ ਦੇ ਚਿੰਨਾਂ ਦੀ ਬੇਅਦਬੀ ਸਮੇਤ ਜ਼ਲੀਲ ਕਰਨ ਵਾਲੀਆਂ ਕਾਰਵਾਈਆਂ ਕੀਤੀਆਂ। ਇਹਨਾਂ ਸ਼ਰਾਰਤੀ ਅਨੁਸਰਾਂ ਵਿਚੋਂ ਕਈ ਤਾਂ ਸ਼ਰਾਬ ਵਿਚ ਰੱਜੇ ਸਨ ਤੇ ਉਹਨਾਂ ਨੇ ਮਹਿਲਾਵਾਂ ਤੇ ਬਜ਼ੁਰਗਾਂ ਦੇ ਖਿਲਾਫ ਮੰਦੀ ਤੇ ਲੱਚਰ ਭਾਸ਼ਾ ਦੀ ਵੀ ਵਰਤੀ।

ਇਹਨਾਂ ਪੀੜਛਾਂ ਨੇ ਕਿਹਾ ਕਿ ਹੁਣ ਇਹ ਸੰਯੁਕਤ ਕਿਸਾਨ ਮੋਰਚੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੇਖੇ ਕਿ ਇਹ ਤੱਤ ਜਿਹਨਾਂ ਨੇ ਮੋਰਚੇ ਦੇ ਨਾਂ ’ਤੇ ਇਹ ਕੰਮ ਕੀਤੇ, ਕੀ ਉਹ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਹਨ ਜਾਂ ਨਹੀਂ। ਉਹਨਾਂ ਕਿਹਾ ਕਿ ਅਸਲ ਵਿਚ ਅਜਿਹੇ ਅਨੁਸਰ ਕੁਝ ਸਰਕਾਰੀ ਏਜੰਸੀਆਂ ਦੇ ਇਸ਼ਾਰੇ ’ਤੇ ਕਿਸਾਨ ਲਹਿਰ ਨੂੰ ਬਦਨਾਮ ਕਰਨ ਵਾਸਤੇ ਕੰਮ ਕਰ ਰਹੇ ਹਨ ਤਾਂ ਜੋ ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਲਹਿਰ ਵਿਚ ਸ਼ਾਮਲ ਹੋ ਕੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਦਿੱਲੀ ਜਾਣ ਵਾਲਿਆਂ ਵਿਚ ਵੰਡ ਤੇ ਫੁੱਟ ਪਾਈ ਜਾ ਸਕੇ।

ਉਹਨਾਂ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਤੇ ਅਜਿਹੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਇਹਨਾਂ ਦਾ ਮਕਸਦ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਵਿਚ ਫੁੱਟ ਪਾਉਣਾ, ਭਰਾ ਨਾਲ ਭਰਾ ਲੜਾਉਣਾ ਹੈ, ਖਾਸ ਤੌਰ ’ਤੇ ਖੇਤੀਬਾੜੀ ਕਰਨ ਵਾਲੇ ਲੋਕਾਂ ਵਿਚ ਅਜਿਹਾ ਕਰਵਾਉਣਾ ਹੈ।

ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਨੂੰ ਡੂੰਘਾਈ ਵਿਚ ਵੇਖੇ ਤਾਂ ਜੋ ਇਹ ਸ਼ਨਾਖ਼ਤ ਹੋ ਸਕੇ ਕਿ ਕਿਹੜੀਆਂ ਏਜੰਸੀਆਂ ਪੰਜਾਬ ਵਿਚ ਵੰਡ ਤੇ ਫੁੱਟ ਪਾ ਕੇ ਹਿੰਸਾ ਭੜਕਾਉਣਾ ਚਾਹੁੰਦੀਆਂ ਹਨ ਤੇ ਨਾਂ ਕਿਸਾਨਾਂ ਦਾ ਲਾਉਣਾ ਚਾਹੁੰਦੀਆਂ ਹਨ।

ਉਹਨਾਂ ਕਿਹਾ ਕਿ ਮਾਸੂਮ ਤੇ ਨਿਰਦੋਸ਼ ਮਹਿਲਾਵਾਂ ਤੇ ਬਜ਼ੁਰਗਾਂ ਨਾਲ ਹੋਈ ਬਦਸਲੂਕੀ ਨੇ ਸਿੱਖ ਭਾਈਚਾਰੇ ਨੂੰ ਉਹ ਦੌਰ ਯਾਦ ਕਰਵਾ ਦਿੱਤਾ ਹੈ ਜੋ ਇੰਦਰਾ ਗਾਂਧੀ ਵੇਲੇ ਏਸ਼ੀਆਈ ਖੇਡਾਂ ਦੌਰਾਨ ਵਾਪਰਿਆ ਸੀ। ਪੀੜਤਾਂ ਨੇ ਕਿਹਾ ਕਿ ਇਹ ਮਾਸੂਮ ਤੇ ਸ਼ਾਂਤੀਪੂਰਨ ਨਾਗਰਿਕਾਂ ਖਿਲਾਫ ਬਹੁਤ ਹੀ ਸ਼ਰਮਨਾਕ ਤੇ ਘਿਨੌਣਾ ਵਰਤਾਰਾ ਹੈ।

ਪੀੜਤ, ਜਿਹਨਾਂ ਨੁੰ ਕਿਸਾਨਾਂ ਦੇ ਹੱਕ ਵਿਚ ਅਕਾਲੀ ਦਲ ਤੇ ਬਸਪਾ ਦੇ ਰੋਸ ਮਾਰਚ ਵਿਚ ਸ਼ਾਮਲ ਹੋਣ ਵਾਲੇ ਵਾਸਤੇ ਜਾਣ ਵੇਲੇ ਨਿਸ਼ਾਨਾ ਬਣਾਇਆ ਗਿਆ, ਅਕਾਲੀ ਦਲ ਦੇ ਮੁੱਖ ਦਫਤ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਸਨ, ਨੇ ਅਕਾਲੀ ਦਲ ਦੇ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਆਪਣੀ ਦਾਸਤਾਨ ਸੁਣਾਈ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਡਾ. ਚੀਮਾ ਨੇ ਸਰਕਾਰ ਨੂੰ ਸ਼ਾਂਤੀਪੂਰਨ ਕਿਸਾਨ ਅੰਦੋਲਨ ਨੁੰ ਬਦਨਾਮ ਕਰਨ ਵਾਸਤੇ ਖੇਡਾਂ ਖੇਡਣ ਵਿਰੁੱਧ ਚੌਕਸ ਕੀਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿਹਾ ਕਿ ਉਹ ਇਹਨਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਕਿਉਂਕਿ ਇਹਨਾਂ ਦਾ ਮਕਸਦ ਕਿਸਾਨੀ ਸੰਘਰਸ਼ ਨੁੰ ਢਾਹ ਲਾਉਣ ਦੇ ਨਾਲ ਨਾਲ ਅਕਾਲੀ ਦਲ ਤੇ ਬਸਪਾ ਦੇ ਸ਼ਾਂਤੀਪੂਰਨ ਲੋਕਤੰਤਰੀ ਯਤਨਾਂ ਨੁੰ ਵੀ ਸੱਟ ਮਾਰਨਾ ਹੈ।

ਉਹਨਾਂ ਨੇ ਸੰਯੁਕੁਤ ਸਿਾਨ ਮੋਰਚੇ ਦੇ ਆਗੂਟਾਂ ਨੁੰ ਅਪੀਲ ਕੀਤੀ ਕਿ ਉਹ ਹਿੰਸਾ ਵਿਚ ਸ਼ਾਮਲ ਹੋਣ ਵਾਲਿਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਦੀ ਵਰਤੋਂ ਕਰਨ ਤੇ ਅਕਾਲੀ ਦਲ ਤੇ ਬਸਪਾ ਦੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਡਰਾਉਣ ਲਈ ਕੀਤੀ ਗੁੰਡਾਗਰਦੀ ਖਿਲਾਫ ਪੁਲਿਸ ਕੇਸ ਦਰਜ ਕਰਵਾਉਣ ਸਮੇਤ ਕਾਨੁੰਨੀ ਕਦਮ ਚੁੱਕਣ।

ਇਸ ਮੌਕੇ ਹਾਜ਼ਰ ਪੀੜਤਾਂ ਵਿਚ ਕੁਲਵੰਤ ਸਿੰਘ ਮੰਨਣ, ਜਸਬੀਰ ਸਿੰਘ ਦਲਕੋਹਾ, ਰਾਮ ਸਿੰਘ ਪੱਪੀ, ਸੁਰਿੰਦਰ ਸਿੰਘ, ਦਲਵਿੰਦਰ ਸਿੰਘ, ਗੁਰਜਰੰਟ ਸਿੰਘ ਭੁੱਟੋ ਰੋਡੇ, ਹਰਭਜਨ ਸਿੰਘ ਚੱਕ ਕਲਾਂ, ਨਿਰਮਲ ਸਿੰਘ ਧਰਮੀ ਫੌਜੀ, ਗੁਰਮੀਤ ਸਿੰਘ ਬਰਾੜ ਜਨਰਲ ਸਕੱਤਰ ਯੂਥ ਅਕਾਲੀ ਦਲ, ਜਗਮਾਨ ਸਿੰਘ ਰਾਜਾ, ਬਲਵੀਰ ਸਿੰਘ, ਗੁਰਲਾਲ ਸਿੰਘ, ਜਸਵੰਤ ਸਿੰਘ ਮਰਾੜ ਕਲਾਂ, ਬਲਕਰਨ ਸਿੰਘ ਨਿਹਾਲ ਸਿੰਘ ਵਾਲਾ, ਹਰਨੇਕ ਸਿੰਘ, ਸ੍ਰੀਮਤੀ ਹਰਪ੍ਰੀਤ, ਬਲਜਿੰਦਰ ਸਿੰਘ, ਮਨੋਹਰ ਬੈਂਸ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਤੇ ਸਤਿੰਦ ਸਿੰਘ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION