ਯੈੱਸ ਪੰਜਾਬ
ਨਵੀਂ ਦਿੱਲੀ, 1 ਮਾਰਚ, 2023 – ਦਿੱਲੀ ਦੇ ਉਪ-ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਅਤੇ ਮੰਤਰੀ ਸ੍ਰੀ ਸਤੇਂਦਰ ਜੈਨ ਦੇ ਅਸਤੀਫ਼ਿਆਂ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦੋ ਨਾਂਅ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਨ ਲਈ ਐਲ.ਜੀ. ਸ੍ਰੀ ਵੀ.ਕੇ. ਸਕਸੈਨਾ ਨੂੰ ਭੇਜ ਦਿੱਤੇ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਵਿੱਚ ਪਾਰਟੀ ਦੇ ਦੋ ਪ੍ਰਮੁੱਖ ਆਗੂਆਂ ਸ੍ਰੀ ਸੌਰਭ ਭਾਰਦਵਾਜ ਅਤੇ ਆਤਿਸ਼ੀ ਦੇ ਨਾਂਅ ਸ਼ਾਮਲ ਹਨ।
ਦੂਜੇ ਬੰਨੇ ਸ੍ਰੀ ਕੇਜਰੀਵਾਲ ਦੀ ਐਲ.ਜੀ. ਨੂੂੰ ਸਿਫਾਰਿਸ਼ ਤੋਂ ਬਾਅਦ ਸ੍ਰੀ ਸਿਸੋਦੀਆ ਅਤੇ ਸ੍ਰੀ ਜੈਨ ਦੇ ਅਸਤੀਫ਼ਿਆਂ ਦੀ ਮਨਜ਼ੂਰੀ ਲਈ ਐਲ.ਜੀ. ਨੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਇਹ ਅਸਤੀਫ਼ੇ ਸਵੀਕਾਰ ਕਰ ਲੈਣ ਲਈ ਆਪਣੀ ਸਿਫਾਰਿਸ਼ ਭੇਜ ਦਿੱਤੀ ਹ।
ਸ੍ਰੀ ਸਿਸੋਦੀਆ ਵੱਲੋਂ ਸਾਂਭੇ ਜਾ ਰਹੇ 18 ਵਿਭਾਗਾਂ ਨੂੰ ਸ੍ਰੀ ਕੈਲਾਸ਼ ਗਹਿਲੋਤ ਅਤੇ ਸ੍ਰੀ ਰਾਜ ਕੁਮਾਰ ਆਨੰਦ ਵਿਚਾਲੇ ਵੰਡ ਦਿੱਤਾ ਗਿਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ