26.7 C
Delhi
Saturday, April 27, 2024
spot_img
spot_img

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਵਿੱਚ ਸ਼ਾਮਲ, ਮੋਗਾ ਤੋਂ ਹੋਵੇਗੀ ਪਾਰਟੀ ਉਮੀਦਵਾਰ, ਚੰਨੀ ਤੇ ਸਿੱਧੂ ਨੇ ਕੀਤਾ ਸਵਾਗਤ

ਯੈੱਸ ਪੰਜਾਬ
ਮੋਗਾ, 10 ਜਨਵਰੀ, 2022:
ਬਾਲੀਵੁੱਡ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀ ਛੋਟੀ ਭੈਣ ਮਾਲਵਿਕਾ ਸੂਦ ਅੱਜ ਰਸਮੀ ਤੌਰ ’ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ।

ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਸ: ਨਵਜੋਤ ਸਿੰਘ ਸਿੱਧੂ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਉਨ੍ਹਾਂ ਦੇ ਮੋਗਾ ਸਥਿਤ ਘਰ ਵਿਖ਼ੇ ਪੁੱਜੇ ਜਿੱਥੇ ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।

ਜ਼ਿਕਰਯੋਗ ਹੈ ਕਿ ਭਾਵੇਂ ਸੋਨੂੰ ਸੂਦ ਆਪਣੇ ਘਰ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਨੇ ਸ: ਚੰਨੀ ਅਤੇ ਸ: ਸਿੱਧੂ ਦਾ ਆਪਣੇ ਘਰ ਪੁੱਜਣ ’ਤੇ ਸਵਾਗਤ ਕੀਤਾ ਪਰ ਮਾਲਵਿਕਾ ਸੂਦ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਸੰਬੰਧੀ ਕੀਤੇ ਪੱਤਰਕਾਰ ਸੰਮੇਲਨ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਲਾਂਭੇ ਰੱਖ਼ਿਆ।

ਮੁੱਖ ਮੰਤਰੀ ਸ:ਚੰਨੀ ਨੇ ਸਪਸ਼ਟ ਸੰਕੇਤ ਦਿੱਤੇ ਕਿ ਮਾਲਵਿਕਾ ਹੀ ਮੋਗਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਮੋਗਾ ਦੇ ਵਿਧਾਇਕ ਸ੍ਰੀ ਹਰਜੋਤ ਕਮਲ ਦੀ ਨਾਰਾਜ਼ਗੀ ਅਤੇ ਉਨ੍ਹਾਂ ਵੱਲੋਂ ਅਪਨਾਏ ਜਾ ਰਹੇ ਬਾਗੀ ਸੁਰਾਂ ਬਾਰੇ ਪੁੱਛਿਆਂ ਸ: ਚੰਨੀ ਨੇ ਕਿਹਾ ਕਿ ਸ੍ਰੀ ਹਰਜੋਤ ਕਮਲ ਇਕ ਹੋਣਹਾਰ ਆਗੂ ਹਨ ਅਤੇ ਉਹ ਉਨ੍ਹਾਂ ਨਾਲ ਇਹ ਮਾਮਲਾ ਸੁਲਝਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਸ੍ਰੀ ਹਰਜੋਤ ਕਮਲ ਦੇ ਘਰ ਜਾਣਾ ਚਾਹੁੰਦੇ ਸਨ ਪਰ ਇੱਧਰ ਦੇਰੀ ਹੋ ਰਹੀ ਸੀ, ਇਸ ਲਈ ਉਹ ਹੁਣ ਸ੍ਰੀ ਹਰਜੋਤ ਕਮਲ ਦੇ ਘਰ ਹੋ ਕੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਹਰਜੋਤ ਕਮਲ ਨੂੰ ਪਾਰਟੀ ਕਿਤੇ ਹੋਰ ਅਡਜਸਟ ਕਰ ਲਵੇਗੀ।

ਸ: ਸਿੱਧੂ ਨੇ ਮਾਲਵਿਕਾ ਸੂਦ ਨੂੰ ‘ਗੇਮ ਚੇਂਜਰ’ ਕਰਾਰ ਦਿੰਦਿਆਂ ਕਿਹਾ ਕਿ ਉਹ ਜਿਸ ਵੀ ਅਹੁਦੇ ’ਤੇ ਬੈਠ ਕੇ ਸੇਵਾ ਕਰੇਗੀ, ਉਸਨੂੰ ਭਾਗ ਲਾਏਗੀ। ਉਹਨਾਂ ਕਿਹਾ ਕਿ ਸੂਦ ਪਰਿਵਾਰ ਬੜਾ ਨਾਮਵਰ ਅਤੇ ਸਤਿਕਾਰਤ ਪਰਿਵਾਰ ਹੈਅਤੇ ਇਸੇ ਕਰਕੇ ਇੰਝ ਹੋ ਰਿਹਾ ਹੈ ਕਿ ਕਿਸੇ ਨੂੂੰ ਪਾਰਟੀ ਵਿੱਚ ਸ਼ਾਮਲ ਕਰਾਉਣ ਲਈ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਇਕੱਠੇ ਉਨ੍ਹਾਂ ਦੇ ਘਰ ਪੁੱਜੇ ਹਨ।

ਮੁੱਖ ਮੰਤਰੀ ਸ:ਚੰਨੀ ਨੇ ਕਿਹਾ ਕਿ ਸੋਨੂੰ ਸੂਦ ਦੇ ਹੁਨਰ ਅਤੇ ਸੇਵਾ ਭਾਵ ਨੇ ਮੋਗਾ ਅਤੇ ਪੰਜਾਬ ਦਾ ਨਾਂਅ ਚਮਕਾਇਆ ਹੈ। ਉਨ੍ਹਾਂਕਿਹਾ ਕਿ ਰਾਜਨੀਤੀ ਵੀ ਸੇਵਾ ਹੀ ਹੈ ਅਤੇ ਮਾਲਵਿਕਾ ਦੀ ਲਿਆਕਤ, ਸੋਚ, ਸਿੱਖ਼ਿਆ ਅਤੇ ਜਜ਼ਬਾ ਐਸਾ ਰਹੇਗਾ ਕਿ ਆਉਣ ਵਾਲੇ 5 ਸਾਲ ਬਾਅਦ ਲੋਕ ਇਹ ਕਹਿਣਗੇ ਕਿ ਸੋਨੂੰ ਸੂਦ ਮਾਲਵਿਕਾ ਦਾ ਭਰਾ ਹੈ।

ਮਾਲਵਿਕਾ ਨੇ ਕਿਹਾ ਕਿ ਕਾਂਗਰਸ ਸਭ ਤੋਂ ਪੁਰਾਣੀ ਪਾਰਟੀ ਹੈ ਅਤੇ ਉਹ ਪਾਰਟੀ ਲਈ ਜੀਅ ਜਾਨ ਲਗਾ ਕੇ ਕੰਮ ਕਰੇਗੀ।

ਇਸ ਮੌਕੇ ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ ਨੇ ਪਾਰਟੀ ਦਾ ਮਾਲਵਿਕਾ ਦੀ ਚੋਣ ਕਰਨ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਲਵਿਕਾ ਰਿਕਾਰਡ ਵੋਟਾਂ ’ਤੇ ਜਿੱਤੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION