34 C
Delhi
Sunday, April 28, 2024
spot_img
spot_img

ਸੂਬਾ ਪੱਧਰੀ ਸੱਤਵੇਂ ਮੈਗਾ ਰੋਜ਼ਗਾਰ ਮੇਲਾ ਦਾ ਉਦਘਾਟਨ 9 ਸਤੰਬਰ ਨੂੰ

ਯੈੱਸ ਪੰਜਾਬ
ਚੰਡੀਗਡ਼੍ਹ 7 ਸਤੰਬਰ, 2021 –
ਪੰਜਾਬ ਸਰਕਾਰ ਘਰ ਘਰ ਰੋਜਗਾਰ ਮੁਹਿੰਮ ਦੇ ਤਹਿਤ ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤਾਂ ਵਿੱਚ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਪ੍ਰਾਪਤੀ ਵਾਸਤੇ ਸਹਾਈ ਹੁੰਦੇ ਹੋਏ ਸੱਤਵੇ ਮੈਗਾ ਰੋਜਗਾਰ ਮੇਲੇ ਦਾ ਆਯੋਜਨ ਮਿਤੀ 9 ਸਤੰਬਰ 2021 ਤੋਂ 17 ਸਤੰਬਰ 2021 ਤੱਕ ਕਰਵਾਉਣ ਜਾ ਰਹੀ ਹੈ।

9 ਸਤੰਬਰ ਨੂੰ ਇਸ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਕੀਤਾ ਜਾਵੇਗਾ l

ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੇਲਾ ਪੰਜਾਬ ਭਰ ਵਿੱਚ 84 ਸਥਾਨਾਂ ਤੇ ਲਗਾਇਆ ਜਾਵੇਗਾ ਜਿਸ ਵਿੱਚ 2 ਲੱਖ ਤੋਂ ਵੱਧ ਪ੍ਰਾਈਵੇਟ ਅਸਾਮੀਆਂ ਬੇਰੁਜ਼ਗਾਰ ਉਮੀਦਵਾਰਾਂ ਵਾਸਤੇ ਉਪਲੱਬਧ ਹੋਣਗੀਆਂ। ਇਸ ਮੇਲੇ ਵਿੱਚ ਹੈਵੇਲਸ, ਪੁਖਰਾਜ, ਟੈਕ ਮਹਿੰਦਰਾ, ਐਲਆਈਸੀ, ਐਚਡੀਐਫਸੀ ਬੈਂਕ, ਵਰਧਾਮਮ ਮਿਲਸ ਵਰਗੀਆਂ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ।

ਮੇਲੇ ਵਿੱਚ ਭਾਗ ਲੈਣ ਵਾਸਤੇ ਉਮੀਦਵਾਰ ਆਪਣੇ ਆਪ ਨੂੰ www.pgrkam.com ਪੋਰਟਲ ਤੇ ਰਜਿਸਟਰ ਕਰਵਾ  ਸਕਣਗੇ। ਮੇਲੇ ਦੇ ਸਥਾਨਾਂ ਦੀ ਜਾਣਕਾਰੀ ਆਪ ਨੂੰ ਪੋਰਟਲ ਤੇ ਪ੍ਰਾਪਤ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION