29.1 C
Delhi
Saturday, April 27, 2024
spot_img
spot_img

ਸੁਖ਼ਬੀਰ ਬਾਦਲ ਨੇ 2022 ਚੋਣ ਨਤੀਜਿਆਂ ਬਾਰੇ ਕਰ ਦਿੱਤੀ ‘ਭਵਿੱਖਬਾਣੀ’: ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿਸ ਪਾਰਟੀ ਨੂੰ ਮਿਲਣਗੀਆਂ ਕਿੰਨੀਆਂ ਸੀਟਾਂ

ਯੈੱਸ ਪੰਜਾਬ
ਬਟਾਲਾ, 16 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖ਼ਬੀਰ ਸਿੰਘ ਬਾਦਲ ਨੇ ਅੱਜ ਇੱਥੇ ਇਕ ਭਰਵੀਂ ਰੈਲੀ ਨੂੰ ਸੰਬੋਧਲ ਕਰਦਿਆਂ ਪੰਜਾਬ ਅੰਦਰ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਨਤੀਜਿਆਂ ਬਾਰੇ ‘ਭਵਿੱਖਬਾਣੀ’ ਕੀਤੀ ਹੈ।

ਯਾਦ ਰਹੇ ਕਿ ਇਸੇ ਤਰ੍ਹਾਂ ਦੀ ‘ਭਵਿੱਖਬਾਣੀ’ 2017 ਚੋਣਾਂ ਤੋਂ ਪਹਿਲਾਂ ਰੈਲੀਆਂ ਵਿੱਚ ਵੀ ਉਨ੍ਹਾਂ ਵੱਲੋਂ ਕੀਤੀ ਜਾਂਦੀ ਰਹੀ ਸੀ ਪਰ ਨਤੀਜੇ ਹੋਰ ਦੇ ਹੋਰ ਹੀ ਆਏ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਚੋਣ ਇਤਿਹਾਸ ਵਿੱਚ ਪਹਿਲੀ ਵਾਰ ਤੀਜੀ ਥਾਂਵੇਂ ਜਾ ਪਿਆ ਸੀ ਜਦਕਿ ਰਾਜ ਅੰਦਰ ਵਿਰੇਧੀ ਧਿਰ ਹੋਣ ਦਾ ਮੌਕਾ ‘ਆਮ ਆਦਮੀ ਪਾਰਟੀ’ ਨੂੰ ਮਿਲ ਗਿਆ ਸੀ।

ਅੱਜ ਆਪਣੇ ਸੰਬੋਧਨ ਦੌਰਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ‘ਭਾਜਪਾ ਦਾ ਤਾਂ ਖ਼ਾਤਾ ਵੀ ਨਹੀਂ ਖੁਲ੍ਹਣਾ। ਇਕ, ਦੋ ਜਾਂ ਤਿੰਨ ਸੀਟਾਂ ਆਉਣਗੀਆਂ। ਇਸ ਤੋਂ ਜ਼ਿਆਦਾ ਕੁਝ ਨਹੀਂ।’

ਉਨ੍ਹਾਂ ਨੇ ‘ਆਮ ਆਦਮੀ ਪਾਰਟੀ’ ਨੂੰ ਮਿਲਣ ਵਾਲੀਆਂ ਸੀਟਾਂ ਬਾਰੇ ‘ਭਵਿੱਖਬਾਣੀ’ ਕਰਦਿਆਂ ਕਿਹਾ ਕਿ ‘ਮੈਂ ਤੂਹਾਨੂੰ ਦੱਸ ਦਿੰਦਾ ਹਾਂ ਕਿ ਮਾਲਵੇ ਦੀਆਂ 65 ਸੀਟਾਂ ਵਿੱਚੋਂ ਤਾਂ ‘ਆਮ ਆਦਮੀ ਪਾਰਟੀ’ ਨੂੰ 5 ਸੀਟਾਂ ਵੀ ਨਹੀਂ ਮਿਲਣੀਆਂ। ਦੁਆਬੇ ਵਿੱਚ ਹੋ ਸਕਦੈ ਸ਼ਾਇਦ ਇਕ ਸੀਟ ’ਤੇ ਲੜਾਈ ਬਣ ਜਾਵੇ।

ਕਾਂਗਰਸ ਬਾਰੇ ਪੇਸ਼ੀਨਗੋਈ ਕਰਦਿਆਂ ਸ:ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਦੇ ਤਾਂ ਹੁਣ ਗਿਣਵੇਂ ਚੁਣਵੇਂ ਦਿਨ ਹੀ ਬਕਾਇਆ ਰਹਿ ਗਏ ਹਨ ਅਤੇ ਕਾਂਗਰਸੀ ਤਾਂ ਲੋਕਾਂ ਵਿੱਚ ਜਾ ਹੀ ਨਹੀਂ ਸਕਣਗੇ।

ਉਂਜ ਸੁਖ਼ਬੀਰ ਸਿੰਘ ਬਾਦਲ ਨੇ ਇਹ ਨਹੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਕਿੰਨੀਆਂ ਸੀਟਾਂ ਜਿੱਤੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION