27.1 C
Delhi
Sunday, April 28, 2024
spot_img
spot_img

ਸੁਖ਼ਬੀਰ ਬਾਦਲ ਨੇ ਕਿਹਾ, ‘ਮਿਸਗਾਈਡਿਡ ਮਿਜ਼ਾਈਲ’ ਹੈ ਸਿੱਧੂ, ਸਿੱਧੂ ਨੇ ਮੋੜੀ ਭਾਜੀ ‘ਤੁਹਾਡੀ ਵੱਲ ਹੀ ਡਿੱਗਣੀ ਐ ਇਹ ਮਿਜਾਈਲ’

ਯੈੱਸ ਪੰਜਾਬ
ਚੰਡੀਗੜ੍ਹ, 30 ਜੂਨ, 2021:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ‘ਮਿਸਗਾਈਡਿਡ ਮਿਜ਼ਾਈਲ’ ਦੱਸਿਆ ਗਿਆ ਪਰ ਸ: ਸਿੱਧੂ ਨੇ ਵੀ ਕੁਝ ਹੀ ਸਮੇਂ ਬਾਅਦ ਭਾਜੀ ਮੋੜਦਿਆਂ ਸ: ਸੁਖ਼ਬੀਰ ਸਿੰਘ ਬਾਦਲ ’ਤੇ ਤਿੱਖਾ ਹਮਲਾ ਬੋਲ ਦਿੱਤਾ।

ਸ: ਸੁਖ਼ਬੀਰ ਸਿੰਘ ਬਾਦਲ, ਜੋ ਬੁੱਧਵਾਰ ਸਵੇਰੇ ਅੰਮ੍ਰਿਤਸਰ ਵਿੱਚ ਸਨ, ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸ: ਸਿੱਧੂ ਇਕ ‘ਮਿਸਗਾਈਡਿਡ ਮਿਜ਼ਾਈਲ’ ਹਨ।

ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਸ: ਸਿੱਧੂ ਇਕ ਐਸੀ ‘ਮਿਸਗਾਈਡਿਡ ਮਿਜ਼ਾਈਲ’ ਹਨ ਜੋ ਕੰਟਰੋਲ ਵਿੱਚ ਨਹੀਂਹੈ ਅਤੇ ਕਿਤੇ ਵੀ ਡਿੱਗ ਸਕਦੀ ਹੈ, ਇੱਥੋਂ ਤਕ ਕਿ ਆਪਣੇ ਆਪ ’ਤੇ ਵੀ।

ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਕਿਸੇ ਐਕਟਿੰਗ ਕਰਨ ਵਾਲੇ ਨੇਤਾ ਦੀ ਲੋੜ ਨਹੀਂ ਸਗੋਂ ਕਿਸੇ ਐਸੇ ‘ਸੋਬਰ’ ਵਿਅਕਤੀ ਦੀ ਲੋੜ ਹੈ ਜਿਹੜਾ ਪੰਜਾਬ ਦੇ ਵਿਕਾਸ ਬਾਰੇ ਸੋਚ ਸਕੇ।

ਸ: ਸਿੱਧੂ, ਜੋ ਕਾਂਗਰਸ ਹਾਈਕਮਾਨ ਨਾਲ ਮੀਟਿੰਗਾਂ ਦੇ ਸਿਲਸਲਿੇ ਵਿੱਚ ਦਿੱਲੀ ਵਿੱਚ ਹਨ, ਨੇ ਇਸ ਟਿੱਪਣੀ ਦੇ ਛੇਤੀ ਹੀ ਮਗਰੋਂ ਆਪਣੇ ਟਵਿੱਟਰ ਹੈਂਡਲ ਰਾਹੀਂ ਇਕ ਟਵੀਟ ਕਰਕੇ ਪਲਟਵਾਰ ਕਰਦਿਆਂ ਅਤੇ ਲਗਪਗ ਆਪਣੇ ਆਪ ਨੂੰ ਇਕ ‘ਮਿਜ਼ਾਈਲ’ ਮੰਨਦਿਆਂ ਜਵਾਬ ਦਿੱਤਾ ਕਿ ਇਹ ਮਿਜ਼ਾਈਲ ਤੁਹਾਡੇ ਵੱਲ ਸੇਧਿਤ ਕਰਕੇ ਨਿਸ਼ਾਨਾ ਲਾਉਂਦੀ ਹੋਈ ਤੁਹਾਨੂੰ ਅਤੇ ਤੁਹਾਡੇ ਭ੍ਰਿਸ਼ਟ ਵਪਾਰ ਨੂੰ ਤਬਾਹ ਕਰ ਦੇਵੇਗੀ। ਜਿੰਨੀ ਦੇਰ ਪੰਜਾਬ ਦੀ ਬਰਬਾਦੀ ’ਤੇ ਬਣਿਆ ਤੁਹਾਡਾ ਸੁੱਖ ਵਿਲਾਸ ਹੋਟਲ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਲਈ ਕਿਸੇ ਪਬਲਿਕ ਸਕੂਲ ਜਾਂ ਪਬਲਿਕ ਹਸਪਤਾਲ ਵਿੱਚ ਤਬਦੀਲ ਨਹੀਂ ਹੋ ਜਾਂਦਾ, ਮੈਂ ਉਨੀ ਦੇਰ ਪਿੱਛੇ ਨਹੀਂ ਹਟਾਂਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION