27.1 C
Delhi
Friday, April 26, 2024
spot_img
spot_img

ਸੁਖਬੀਰ ਬਾਦਲ ਵੱਲੋਂ ਪੰਜਾਬ ਵਿਕਸਤ ਕਰੋ, ਪੰਜਾਬੀਆਂ ਨੂੰ ਵਪਾਰ ਤੇ ਉਦਯੋਗਿਕ ਖੇਤਰ ਲਈ ਉਤਸ਼ਾਹਿਤ ਕਰੋ ਪ੍ਰੋਗਰਾਮ ਜਾਰੀ

ਯੈੱਸ ਪੰਜਾਬ
ਲੁਧਿਆਣਾ, 28 ਨਵੰਬਰ (ਰਾਜਕੁਮਾਰ ਸ਼ਰਮਾ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਤੇ ਬਸਪਾ ਗਠਜੋੜ ਦਾ 13 ਨੁਕਾਤੀ ‘ਪੰਜਾਬ ਵਿਕਸਤ ਕਰੋ, ਪੰਜਾਬੀਆਂ ਨੁੰ ਉਤਸ਼ਾਹਿਤ ਕਰੋ’ ਪ੍ਰੋਗਰਾਮ ਦਿੱਤਾ ਜਿਸ ਤਹਿਤ ਛੋਟੇ ਉਦਯੋਗਾਂ ਤੇ ਵਪਾਰੀਆਂ ਲਈ ਨਵਾਂ ਮੰਤਰਾਲਾ ਸਥਾਪਿਤ ਕਰਨਾ, ਈ ਡੀ ਸੀ ਤੇ ਰਜਿਸਟਰੀ ਫੀਸ ਵਿਚ 50 ਫੀਸਦੀ ਦੀ ਕਟੋਤੀ ਕਰਨਾ, ਛੋਟੇ ਵਪਾਰੀਆਂ ਲਈ ਜੀਵਨ, ਸਿਹਤ ਤੇ ਅਗਜ਼ਨੀ ਬੀਮੇ ਦੇ ਨਾਲ ਨਾਲ ਪੈਨਸ਼ਨ ਸਕੀਮ ਤੇ ਨਵੇਂ ਉਦਮੀਆਂ ਲਈ 5 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਨਾ, ਇੰਡਸਟਰੀ ਲਈ 5 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਬਿਜਲੀ ਸਪਲਾਈ ਕਰਨਾ ਅਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕਰ ਕੇ ਮੁਹਾਰਤੀ ਨੌਜਵਾਨ ਤਿਆਰ ਕਰਨ ਸਮੇਤ ਅਨੇਕਾਂ ਪ੍ਰੋਗਰਾਮ ਸ਼ਾਮਲ ਹਨ।

ਇਥੇ ਉਦਯੋਗ ਤੇ ਵਪਾਰ ਦੀ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਬਹੁਤ ਸਪਸ਼ਟ ਹੈ ਕਿ ਪੰਜਾਬ ਤਾਂ ਹੀ ਅਗਲੇ ਪੜਾਅ ਤੱਕ ਤਰੱਕੀ ਕਰ ਸਕਦਾ ਹੈ ਜੇਕਰ ਅਸੀਂ ਅਸੀਂ ਵਪਾਰ ਤੇ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਵਾਂਗੇ। ਉਹਨਾਂ ਕਿਹਾ ਕਿ ਸਾਨੂੰ ਪੰਜਾਬੀਆਂ ਦੀ ਉਦਮਤਾ ਵਾਲੀ ਭਾਵਨਾ ਨੁੰ ਘਰੇਲੂ ਉਦਯੋਗ ਨੁੰ ਪ੍ਰਫੁੱਲਤ ਕਰ ਕੇ ਅਤੇ ਇਸਦੇ ਰਾਹ ਵਿਚਲੀਆਂ ਰੁਕਾਵਟਾਂ ਦੂਰ ਕਰ ਕੇ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਹਿਹ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ ਕਿ ਉਦਯੋਗਿਕ ਤੇ ਵਪਾਰ ਖੇਤਰ ਨੁੰ ਆਪਣੀਆਂ ਹੀ ਨੀਤੀਆਂ ਉਲੀਕਣ ਦਾ ਮੌਕਾ ਮਿਲੇਗਾ। ਉਹਨਾਂ ਕਿਹਾ ਕਿ ਇਕ ਸਲਾਹਕਾਰ ਬੋਰਡ ਸਥਾਪਿਤ ਕੀਤਾ ਜਾਵੇਗਾ ਜੋ ਨਵੇਂ ਛੋਟੇ ਵਪਾਰੀਆਂ ਤੇ ਐਮ ਐਸ ਐਮ ਈ ਸੈਕਟਰ ਲਈ ਨਵੇਂ ਮੰਤਰਾਲੇ ਦੀਆਂ ਨੀਤੀਆਂ ਘੜੇਗਾ। ਉਹਨਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਇਕ ਵਾਰ ਅਕਾਲੀ ਦਲ ਤੇ ਬਸਪਾ ਸਰਕਾਰ ਬਣ ਜਾਵੇ ਤਾਂ ਅਸੀਂ ਲਾਲ ਫੀਤਾਸ਼ਾਹੀ ਖਤਮ ਕਰਾਂਗੇ ਤੇ ਸਿਰਫ ਸਵੈ ਘੋਸ਼ਣਾ ਪੱਤਰ ’ਤੇ ਨਿਰਭਰ ਕਰਾਂਗੇ। ਉਹਨਾਂ ਐਲਾਨ ਕੀਤਾ ਕਿ ਵਪਾਰ ਤੇ ਉਦਯੋਗ ਨੂੰ 25 ਲੱਖ ਦੀ ਟਰਨਓਵਰ ਲਈ ਕੋਈ ਕਿਤਾਬਾਂ ਨਹੀਂ ਰੱਖਣੀਆਂ ਪੈਣਗੀਆਂ। ਉਹਨਾਂ ਕਿਹਾ ਕਿ ਉਹਨਾਂ ਤੋਂ ਸਿਰਫ ਛੋਟੀ ਜਿਹੀ ਇਕਮੁਸ਼ਤ ਰਕਮ ਲਈ ਜਾਵੇਗੀ।

ਇਕ ਹੋਰ ਇਤਿਹਾਸਕ ਫੈਸਲੇ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਬਿਲਡ ਪੰਜਾਬ ਏਜੰਸੀ ਬਣਾਈ ਜਾਵੇਗੀ ਜੋ ਨਾ ਸਿਰਫ ਰੀਅਸਲ ਅਸਟੇਟ ਸੈਕਟਰ ਦੇ ਕੰਮਕਾਜ ਨੂੰ ਨਿਯਮਿਤ ਕਰੇਗੀ ਬਲਕਿ ਹਿਹ 45 ਦਿਨਾਂ ਦੇ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਸਾਰੀਆਂ ਪ੍ਰਵਾਨਗੀਆਂ ਮਿਲਣੀਆਂ ਯਕੀਨੀ ਬਣਾਏਗੀ।

ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਬਾਹਰੀ ਵਿਕਾਸ ਚਾਰਜਿਜ਼ (ਈ ਡੀ ਸੀ) ਅਤੇ ਰਜਿਸਟਰੀ ਫੀਸ ਵੀ ਅੱਧੀ ਕਰ ਦਿੱਤੀ ਜਾਵੇਗੀ ਤਾਂ ਜੋ ਰੀਅਲ ਅਸਟੇਟ ਕਾਰੋਬਾਰ ਨੁੰ ਪ੍ਰਫੁੱਲਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਈ ਡੀ ਸੀ ਚਾਰਜ ਰਜਿਸਟਰੀ ਦੇ ਆਧਾਰ ’ਤੇ ਪ੍ਰਤੀ ਵਰਗ ਫੁੱਅ ਦੇ ਹਿਸਾਬ ਨਾਲ ਲਏ ਜਾਣਗੇ ਤਾਂ ਜੋ ਉਸਾਰੀ ਗਤੀਵਿਧੀਆਂ ਨੁੰ ਹੁਲਾਰਾ ਮਿਲ ਸਕੇ। ਉਹਨਾਂ ਕਿਹਾ ਕਿ ਅਸੀਂ ਇੰਡਸਟਰੀ ਨੁੰ ਇੰਡਸਟਰੀਅਲ ਅਸਟੇਟ ਤੇ ਫੋਕਲ ਪੁਆਇੰਟਾਂ ਦਾ ਰੱਖ ਰੱਖਾਅ ਕਰਨ ਦੇਵਾਂਗੇ ਤੇ ਸਰਕਾਰ ਇਸ ਪਹਿਲਕਦਮੀ ਲਈ ਫੰਡ ਦੇਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇੰਡਸਟਰੀ ਕਮਾਂਡ ਸੰਭਾਲੇ ਤੇ ਇੰਸਡਟਰੀਅਲ ਅਸਟੇਟਾਂ ਦੇ ਵਿਕਾਸ ਵਾਸਤੇ ਲੋੜੀਂਦੇ ਫੈਸਲੇ ਲਵੇ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਛੋਟੇ ਵਪਾਰੀਆਂ, ਜਿਹਨਾਂ ਨਾਲ ਉਹਨੇ ਹਾਲ ਹੀ ਵਿਚ ਸ਼ਹਿਰੀ ਮਿਲਣੀ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਮੁਲਾਕਾਤ ਕੀਤੀ, ਦੀ ਪੀੜ੍ਹਾ ਚੰਗੀ ਤਰ੍ਹਾਂ ਸਮਝਦੇ ਹਨ। ਉਹਨਾਂ ਕਿਹਾ ਕਿ ਅਸੀਂ ਛੋਟੇ ਵਪਾਰੀਆਂ ਦੇ ਬਿਲਕੁਲ ਸੂਖਮ ਵਪਾਰੀਆਂ ਤੇ ਛੋਟੇ ਉਦਯੋਗਾਂ ਲਈ 10 ਲੱਖ ਰੁਪਏ ਦੀ ਜੀਵਨ ਬੀਮਾ ਨੀਤੀ, ਸਿਹਤ ਸੀਮਾ ਤੇ ਅਗਜ਼ਨੀ ਦੀਆਂ ਘਟਨਾਵਾਂ ਵਿਰੁੱਧ ਬੀਮਾ ਸਕੀਮ ਸ਼ੁਰੂ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਛੋਟੇ ਵਪਾਰੀਆਂ ਲਈ ਪੈਨਸ਼ਨ ਸਕੀਮ ਸ਼ੁਰੂ ਕਰਾਂਗੇ ਤੇ ਸਰਕਾਰ ਇਸ ਲਈ ਯੋਗਦਾਨ ਪਾਵੇਗੀ।

ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਕੋਰੋਨਾ ਕਾਲ ਵਿਚ ਸੰਕਟ ਵਿਚੋਂ ਲੰਘੇ ਉਦਯੋਗਿਕ ਖੇਤਰ ਨੁੰ ਰਾਹਤ ਦੇਣ ਲਈ ਦ੍ਰਿੜ੍ਹ ਸੰਕਲਪ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਬੈਂਕਾਂ ਦੇ ਵਿਆਜ਼ ’ਤੇ 5 ਫੀਸਦੀ ਸਬਸਿਡੀ ਦੇਵੇਗੀ ਅਤੇ 50 ਲੱਖ ਤੱਕ ਦੀ ਕੰਮਕਾਜੀ ਲਿਮਟ ਯਾਨੀ ਵਰਕਿੰਗ ਕੈਪੀਟਲ ’ਤੇ 5 ਫੀਸਦੀ ਵਿਆਜ਼ ਦਾ ਖਰਚ ਚੁੱਕੇਗੀ। ਉਹਨਾਂ ਕਿਹਾ ਕਿ ਨਵੇਂ ਉਦਮੀਆਂ ਖਾਸ ਤੌਰ ’ਤੇ ਮਹਿਲਾਵਾਂ ਤੇ ਨੌਜਵਾਨਾਂ, ਜੋ ਬਿਊਟੀ ਪਾਰਲਰ ਜਾਂ ਬੂਟੀਕ ਵਰਗੇ ਨਵੇਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ, ਨੂੰ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ।

ਇੰਡਸਟਰੀ ਦੇ ਪ੍ਰਤੀਨਿਧਾਂ ਵੱਲੋਂ ਸ਼ਲਾਘਾ ਕੀਤੇ ਜਾਣ ਦੀਆਂ ਤਾੜੀਆਂ ਦੇ ਵਿਚਾਲੇ ਹੀ ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਇੰਡਸਟਰੀ ਖੇਤਰ ਲਈ ਤੇ ਛੋਟੇ ਵਪਾਰੀਆਂ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਮਿਲਣੀ ਯਕੀਨੀ ਬਣਾਏਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਵੱਡੇ ਉਦਯੋਗ ਤੇ ਫੋਕਲ ਪੁਆਇੰਟ ਐਸੋਸੀਏਸ਼ਨਾਂ ਨੁੰ ਆਪਣੇ ਸੋਲਰ ਬਿਜਲੀ ਪਲਾਂਟ ਲਾਉਣ ਦੀ ਆਗਿਆ ਦਿੱਤੀ ਜਾਵੇਗੀ ਤਾਂ ਜੋ ਉਹ ਹੋਰ ਮੁਕਾਬਲੇ ਵਾਲੀ ਸਮਰਥਾ ਵਿਚ ਆ ਸਕਣ। ਉਹਨਾਂ ਕਿਹਾ ਕਿ ਉਦਯੋਗਿਕ ਸੈਕਟਰ ਨੁੰ ਵਿਸਥਾਰ ਵਾਸਤੇ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਨਅੱਤੀ ਕੇਂਦਰ ਵਿਚ 200 ਏਕੜ ਜ਼ਮੀਨ ’ਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸਾਡਾ ਟੀਚਾ ਇਕ ਵਾਰ ਵਿਚ 25 ਹਜ਼ਾਰ ਲੋਕਾਂ ਨੂੰ ਮੁਹਾਰਤੀ ਸਿਖਲਾਈ ਦੇਣਾ ਹੈ। ਉਹਨਾਂ ਕਿਹਾ ਕਿ ਇਸਨੁੰ ਅਸਲੀਅਤ ਵਿਚ ਬਦਲਣ ਵਾਸਤੇ ਅਸੀਂ ਮੋਟਰ ਸਾਈਲ, ਸਾਈਕਲ ਤੇ ਹੋਜ਼ਰੀ ਸਮੇਤ ਵੱਖ ਵੱਖ ਉਦਯੋਗਾਂ ਨਾਲ ਤਾਲਮੇਲ ਕਰਾਂਗੇ ਤਾਂ ਜੋ ਖਿੱਤੇ ਵਿਚ ਇਹਨਾਂ ਲਈ ਵਰਕਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ।

ਅੱਜ ਦੀ ਮੀਟਿੰਗ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਵੱਲੋਂ ਪੰਜਾਬ ਡਾਇੰਗ ਇੰਡਸਟਰੀਜ਼ ਦੇ ਪ੍ਰਧਾਨ ਅਸ਼ੋਕ ਮੱਕੜ ਤੇ ਅਕਾਲੀ ਦਲ ਪ੍ਰਧਾਨ ਦੇ ਸਨਅਤੀ ਸਲਾਹਕਾਰ ਗੁਰਮੀਤ ਕੁਲਾਰ ਦੀ ਮਦਦ ਨਾਲ ਆਯੋਜਿਤ ਕੀਤੀ ਗਈ ਸੀ।

ਤਿੰਨ ਘੰਟੇ ਦੀ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਨਾ ਸਿਰਫ ਵਪਾਰੀਆਂ ਤੇ ਉਦਯੋਗਪਤੀਆਂ ਵੱਲੋਂ ਪੁੱਛੇ ਦਰਜਨਾਂ ਸਵਾਲਾਂ ਦੇ ਜਵਾਬ ਦਿੱਤੇ ਬਲਕਿ ਉਹਨਾਂ ਨੂੰ ਸੂਬੇ ਦੇ ਸਰਵ ਪੱਖੀ ਵਿਕਾਸ ਵਾਸਤੇ ਆਪਣੀ ਸੋਚ ਤੋਂ ਵੀ ਜਾਣੂ ਕਰਵਾਇਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਅਨਿਲ ਜੋਸ਼ੀ ਵੀ ਹਾਜ਼ਰ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਹੀਰਾ ਸਿੰਘ ਗਾਬੜ੍ਹੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਹਰੀਸ਼ ਰਾਏ ਢਾਂਡਾ, ਪ੍ਰਿਤਪਾਲ ਸਿੰਘ ਪਾਲੀ, ਆਰ ਡੀ ਸ਼ਰਮਾ ਤੇ ਕਮਲ ਚੇਤਲੀ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION