29.1 C
Delhi
Saturday, April 27, 2024
spot_img
spot_img

ਸੀ.ਟੀ. ਗਰੁੱਪ ਦੇ ਫ਼ੈਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਝੁੱਗੀ-ਝੌਂਪੜੀ ਦੇ ਬੱਚਿਆਂ ਲਈ ਡਿਜ਼ਾਈਨ ਕੀਤੇ ਕੱਪੜੇ

ਯੈੱਸ ਪੰਜਾਬ
ਜਲੰਧਰ, 5 ਨਵੰਬਰ, 2021-
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਾਊਥ ਕੈਂਪਸ ਸ਼ਾਹਪਰੁ ਦੇ ਫੈਸ਼ਨ ਡਿਜ਼ਾਈਨ ਵਿਭਾਗ ਨੇ ਦਾ ਫੈਸ਼ਨੇਟ ਦੀ ਸ਼ੈਲਜਾ ਦੇ ਸਹਿਯੋਗ ਨਾਲ ਇੱਕ ਚੈਰਿਟੀ ਪ੍ਰੋਗਰਾਮ ਹੈਲਪਿੰਗ ਹੈੰਡਸ ਦਾ ਆਯੋਜਤ ਕੀਤਾ। ਇਸ ਈਵੈਂਟ ਵਿੱਚ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਐਚਓਡੀ ਪੱਲਵੀ ਕਪੂਰ, ਫੈਕਲਟੀ ਦੀ ਮਦਦ ਨਾਲ 66 ਫੁੱਟ ਰੋਡ ਤੇ ਝੁੱਗੀ-ਝੋਪੜੀ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਅਤੇ ਔਰਤਾਂ ਲਈ ਕੱਪੜੇ ਤਿਆਰ ਕੀਤੇ।

ਵਿਦਿਆਰਥੀਆਂ ਨੇ ਵੱਚੇ ਹੋਏ ਕਪੜਿਆਂ ਨੂੰ ਡਿਜ਼ਾਈਨਿੰਗ ਨਾਲ ਨਵਾਂ ਬਣਾ ਦਿੱਤਾ ਹੈ। ਮੱਹਤਵਪੁਰਣ ਗੱਲ ਇਹ ਹੈ ਕਿ ਹੈਲਪਿੰਗ ਹੈਡਸ ਪ੍ਰੋਗਰਾਮ ਦੀ ਤਿਆਰੀ ਫਾਈਨਲ ਸਮਾਗਮ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੋ ਗਈ ਸੀ।

ਇਸ ਬਾਰੇ ਗੱਲ ਕਰਦੇ ਹੋਏ ਐਚਓਡੀ ਪੱਲਵੀ ਕਪੂਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਪੰਜ-ਪੰਜ ਪਹਿਰਾਵੇ ਬਣਾਏ ਹਨ। ਜਿਸ ਵਿੱਚ ਤਿੰਨ ਬੱਚਿਆਂ ਲਈ ਅਤੇ ਦੋ ਔਰਤਾਂ ਲਈ ਸਨ। ਵਿਦਿਆਰਥੀਆਂ ਨੇ ਬੱਚਿਆਂ ਲਈ ਵੱਖ-ਵੱਥ ਤਰੀਕਿਆਂ ਦੇ ਫਰੌਕ ਜਿਵੇਂ ਕਿ ਏ-ਲਾਈਨ, ਗੈਦਰਡ, ਰਫਲ, ਅਨਾਰਕਲੀ ਅਤੇ ਔਰਤਾਂ ਲਈ ਸਲਵਾਰ ਸੂਟ ਬਣਾਏ ਸਨ। ਇਸ ਪ੍ਰੋਗਰਾਮ ਦਾ ਮਕਸਦ ਉਨ੍ਹਾਂ ਗਰੀਬ ਲੋਕਾਂ ਨੂੰ ਖੁਸ਼, ਅਨੰਦਮਈ ਬਣਾਉਣਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣਾ ਸੀ। ਕਿਉਂਕਿ ਉਹ ਵੀ ਸਮਾਜ ਦਾ ਬਰਾਬਰ ਦਾ ਮਹੱਤਵਪੂਰਣ ਹਿੱਸਾ ਹਨ।

ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਵਿਭਾਗ ਨੂੰ ਸਮਾਜ ਸੇਵੀ ਕੰਮਾਂ ਲਈ ਇਸ ਨਿਵੇਕਲੀ ਪਹਿਲਕਦਮੀ ਲਈ ਵਧਾਈ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION