27.1 C
Delhi
Saturday, April 27, 2024
spot_img
spot_img

ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਦਾ ਅੰਤਿਮ ਸਸਕਾਰ, ਰਵੀਨ ਠੁਕਰਾਲ ਨੇ ਮੁੱਖ ਮੰਤਰੀ ਵੱਲੋਂ ਫੁੱਲਮਾਲਾਵਾਂ ਅਰਪਿਤ ਕੀਤੀਆਂ

ਲੁਧਿਆਣਾ, 3 ਮਾਰਚ, 2020:

ਸੀਨੀਅਰ ਪੱਤਰ ਰਾਜੇਸ਼ ਭਾਂਬੀ, ਜੋ ਕਿ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦੀ ਮ੍ਰਿਤਕ ਦੇਹ ਦਾ ਅੱਜ ਲੁਧਿਆਣਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਾਕ-ਸੰਬੰਧੀਆਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਵੱਲ ੋਂ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ (ਰੀਥ) ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਭਾਂਬੀ ਦੇ ਅਕਾਲ ਚਲਾਣੇ ‘ਤੇ ਮੁੱਖ ਮੰਤਰੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

ਭਾਂਬੀ ਪਿਛਲੇ ਕੁਝ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ, ਉਨ੍ਹਾਂ ਐਤਵਾਰ ਸਵੇਰੇ ਲੁਧਿਆਣਾ ਸਥਿਤ ਦੀਪ ਹਸਪਤਾਲ ਵਿਖੇ ਆਖ਼ਰੀ ਸਾਹ ਲਏ। ਮ੍ਰਿਤਕ ਦੇਹ ‘ਤੇ ਅਦਾਰਾ ਹਿੰਦੁਸਤਾਨ ਟਾਈਮਜ਼ ਵੱਲੋਂ ਵੀ ਦੁਸ਼ਾਲਾ ਪਾਇਆ ਗਿਆ, ਜਿੱਥੇ ਕਿ ਭਾਂਬੀ ਨੇ ਬਤੌਰ ਸਟਰਿੰਗਰ ਕੰਮ ਕੀਤਾ ਸੀ।

ਸਮਸ਼ਾਨ ਘਾਟ ਵਿਖੇ ਅੰਤਿਮ ਰਸਮਾਂ ਭਾਂਬੀ ਦੇ ਪੁੱਤਰ ਜ਼ੁਬਿਨ, ਜੋ ਕਿ ਬੀਤੀ ਸ਼ਾਮ ਹੀ ਕੈਨੇਡਾ ਤੋਂ ਵਾਪਸ ਪਰਤੇ ਸਨ, ਨੇ ਅਦਾ ਕੀਤੀਆਂ। ਅੰਤਿਮ ਸਮੇਂ ਇੰਡੀਆ ਨਿਊਜ਼ ਦੇ ਬਿਊਰੋ ਚੀਫ਼ ਵਜੋਂ ਕਾਰਜਸ਼ੀਲ ਰਹੇ ਰਾਜੇਸ਼ ਭਾਂਬੀ, ਜੋ ਕਿ ਇੱਕ ਨਿੱਘੇ ਸੁਭਾਅ ਅਤੇ ਘਾਗ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ, ਦੀਆਂ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਰਾਜਸੀ ਆਗੂ ਵੀ ਹਾਜ਼ਰ ਸਨ। ਭਾਂਬੀ ਆਪਣੇ ਪਿੱਛੇ ਪਤਨੀ, ਦੋ ਪੁੱਤਰੀਆਂ ਅਤੇ ਪੁੱਤਰ ਜ਼ੁਬਿਨ ਨੂੰ ਛੱਡ ਗਏ ਹਨ।

ਸ੍ਰੀ ਠੁਕਰਾਲ ਨੇ ਭਾਂਬੀ ਦੇ ਵਿਛੋੜੇ ਨੂੰ ਅਸਹਿ ਅਤੇ ਅਕਹਿ ਦੱਸਦਿਆਂ ਕਿਹਾ ਕਿ ਅਚਾਨਕ ਪਏ ਇਸ ਘਾਟੇ ਨੂੰ ਪੂਰਿਆ ਨਹੀਂ ਜਾ ਸਕਦਾ। ਦੱਸਣਯੋਗ ਹੈ ਕਿ ਰਾਜੇਸ਼ ਭਾਂਬੀ ਨੇ ਪੰਜਾਬ ਵਿੱਚ ਆਪਣਾ ਪੱਤਰਕਾਰੀ ਸਫ਼ਰ ਰਾਇਟਰਜ਼ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇੰਡੀਆ ਟੂਡੇ ਨਾਲ ਫੋਟੋ ਪੱਤਰਕਾਰ ਵਜੋਂ ਵੀ ਕੰਮ ਕੀਤਾ।

ਇਸ ਉਪਰੰਤ ਦੀ ਟ੍ਰਿਬਿਊਨ ਲਈ ਲੁਧਿਆਣਾ ਤੋਂ ਅਤੇ ਹਿੰਦੁਸਤਾਨ ਟਾਈਮਜ਼ ਲਈ ਪੂਰੇ ਪੰਜਾਬ ਤੋਂ ਫੋਟੋ ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਇੰਡੀਆ ਨਿਊਜ਼ ਲਈ ਬਿਊਰੋ ਚੀਫ਼ ਅਤੇ ਪੰਜਾਬ ਕੇਸਰੀ ਲਈ ਪੱਤਰਕਾਰ ਵਜੋਂ ਵੀ ਸੇਵਾਵਾਂ ਨਿਭਾਈਆਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION