27.1 C
Delhi
Saturday, April 27, 2024
spot_img
spot_img

ਸੀਨੀਅਰ ਨੈਸ਼ਨਲ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ‘ਚ ਸੋਨੇ ਦਾ ਤਗਮਾ ਹਾਸਲ ਕਰਨ ਵਾਲੀ ਮੁਬੀਨ ਦਾ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਵਲੋਂ ਸਨਮਾਨ

ਯੈੱਸ ਪੰਜਾਬ
ਮਾਲੇਰਕੋਟਲਾ, 22 ਮਾਰਚ, 2022 –
ਪੰਜਾਬ ਦੇ 23ਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਦੇ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਵਿਦਿਆਰਥਣ ਮੁਬੀਨ ਨੇ 16 ਤੋਂ 20 ਮਾਰਚ ਤੱਕ ਹੋਈ ਗੁਜਰਾਤ ਦੇ ਸ਼ਹਿਰ ਸੂਰਤ ਵਿਖੇ ਹੋਈ ਸੀਨੀਅਰ ਨੈਸ਼ਨਲ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ‘ਚ 56 ਕਿੱਲੋਗਰਾਮ ਭਾਰ ਦੇ ਸੀਨੀਅਰ ਵਰਗ ਵਿਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਆਪਣੇ ਨਾਂਅ ਕਰਕੇ ਪੰਜਾਬ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ।

ਅੱਜ ਗੁਜਰਾਤ ਤੋਂ ਮਾਲੇਰਕੋਟਲਾ ਵਾਪਸ ਪੁੱਜੀ ਖਿਡਾਰਣ ਮੁਬੀਨ ਦਾ ਭਰਵਾ ਸਵਾਗਤ ਕੀਤਾ ਗਿਆ । ਪੰਜਾਬ ਦੀ ਇਸ ਬੇਟੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਜ਼ਿਲ੍ਹਾ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਵਲੋਂ ਅੱਜ ਆਪਣੇ ਦਫ਼ਤਰ ਵਿਖੇ ਉਚੇਚੇ ਤੌਰ ਤੇ ਨੈਸ਼ਨਲ ਗੋਲਡ ਮੈਡਲਿਸਟ ਮੁਬੀਨ ਨੂੰ ਸਨਮਾਨਿਤ ਕੀਤਾ ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਉਹਨਾਂ ਨੂੰ ਮੁਬੀਨ ਤੇ ਮਾਣ ਹੈ ਕਿਉਂਕਿ ਉਸ ਨੇ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਹਨਾਂ ਆਪਣੇ ਸੂਬੇ ਦੀਆਂ ਹੋਰਨਾਂ ਖਿਡਾਰਨਾਂ ਨੂੰ ਵੀ ਮੁਬੀਨ ਦੀ ਤਰ੍ਹਾਂ ਖੇਡਾਂ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਕੇ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਸ ਜਿੱਤ ਦੇ ਅਸਲੀ ਹੀਰੋ ਮੁਬੀਨ ਦੇ ਮਾਪੇ ਅਤੇ ਉਸ ਦੇ ਕੋਚ ਹਨ, ਜਿਹਨੂੰ ਨੇ ਆਪਣੀ ਬੇਟੀ ਨੂੰ ਇਸ ਕਾਬਲ ਬਣਾਇਆ ਹੈ ।

ਨੈਸ਼ਨਲ ਗੋਲਡ ਮੈਡਲਿਸਟ ਮੁਬੀਨ ਨੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਚੋਣ ਯੂ.ਕੇ ਵਿਚ ਆਯੋਜਿਤ ਹੋਣ ਵਾਲੀ ਕਾਮਨਵੈਲਥ ਚੈਂਪੀਅਨਸ਼ਿਪ ਲਈ ਹੋਈ ਹੈ, ਜਿਸ ਤੇ ਉਹ ਬਹੁਤ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਨ ।ਉਨਾਂ ਕਿਹਾ ਕਿ ਉਸਦੀ ਕੋਸ਼ਿਸ਼ਾਂ ਹੋਵੇਗੀ ਕਿ ਕਾਮਨਵੈਲਥ ਖੇਡਾਂ ਵਿੱਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਦੇ ਨਾਂਅ ਸੋਨੇ ਦਾ ਤਗਮਾ ਜਿੱਤਕੇ ਜ਼ਰੂਰ ਲਿਆਵੇਗੀ।

ਇਸ ਮੌਕੇ ਮੁਬੀਨ ਦੇ ਦਾਦੀ ਨਸੀਮ ਅਖ਼ਤਰ, ਪਿਤਾ ਮੁਹੰਮਦ ਸ਼ਮਸ਼ਾਦ ਅਲੀ, ਮਾਤਾ ਆਮਿਨਾ ਅਤੇ ਚਾਚਾ ਮੁਹੰਮਦ ਅਖ਼ਤਰ ਨੇ ਆਪਣੀ ਬੇਟੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਕਿਹਾ ਕਿ ਅੱਜ ਉਹਨਾਂ ਨੂੰ ਆਪਣੀ ਬੇਟੀ ਤੇ ਬਹੁਤ ਵੱਡਾ ਮਾਣ ਹੈ ਜਿਸ ਨੇ ਆਪਣੇ ਸੂਬੇ ਦਾ ਨਾਂਅ ਦੇਸ਼ ਭਰ ਵਿਚ ਚਮਕਾਇਆ ਹੈ। ਇਸ ਮੌਕੇ ਮੁਬੀਨ ਦੇ ਕੋਚ ਅਮਜ਼ਦ ਚੌਹਾਨ ਨੇ ਆਪਣੀ ਇਸ ਖਿਡਾਰਨ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਦਿੱਤੀ ।ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਵੀ ਹਾਜ਼ਰ ਸਨ ਅਤੇ ਏਸ਼ੀਅਨ ਚੈਂਪੀਅਨਸ਼ਿਪ ਦੀ ਸਿਲਵਰ ਮੈਡਲ ਹਾਸਲ ਖਿਡਾਰਨ ਰਾਜ ਲਕਸ਼ਮੀ ਛੱਤੀਸਗੜ੍ਹ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION