ਯੈੱਸ ਪੰਜਾਬ
ਅੰਮ੍ਰਿਤਸਰ, 14 ਫਰਵਰੀ, 2023:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਿੱਖ ਬੰਦੀ ਭਾਈ ਗੁਰਦੀਪ ਸਿੰਘ ਖੇੜਾ ਦੀ ਪੈਰੋਲ ਤੇ ਸਿੱਖ ਕੌਮ ਨੂੰ ਵਧਾਈ ਦਿੱਤੀ ਤੇ ਦੱਸਿਆ ਕਿ ਮੈਂ ਭਾਈ ਖੈੜਾ ਨਾਲ ਮੁਲਾਕਾਤ ਵੀ ਕੀਤੀ ਹੈ ,ਜਿਸ ਦੌਰਾਨ ਉਹਨ੍ਹਾ ਕੌਮ ਦੇ ਮੌਜੂਦਾ ਬਣੇ ਹਲਾਤਾਂ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਭਾਈ ਖੈੜਾ ਦੇ ਕਹਿਣਾ ਹੈ ਕਿ ਇਕੱਲੇ ਨਿਰੋਲ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਗਲਤ ਹੈ ਤੇ ਹਰ ਉਹ ਕੈਦੀ ਭਾਂਵੇ ਉਹ ਕਿਸੇ ਵੀ ਧਰਮ ਦਾ ਹੋਵੇ ਜੇ ਉਹ ਸਜਾ ਪੂਰੀ ਕਰ ਚੁੱਕਾ ਹੈ ਤਾਂ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਉਹਨਾਂ ਦੀ ਇਹ ਸੋਚ ਸਰਬੱਤ ਦੇ ਭਲੇ ਵਾਲੀ ਹੈ । ਉਨ੍ਹਾਂ ਕਿਹਾ ਕਿ ਜੋ ਵੀ ਸਿੱਖ ਜਥੇਬੰਦੀਆਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਮੰਗ ਕਰ ਰਹੀਆਂ ਹਨ।ਉਹ ਇਨ੍ਹਾ ਗੱਲਾਂ ਨੂੰ ਮੱਦੇਨਜ਼ਰ ਜ਼ਰੂਰ ਰੱਖਣ ।
ਭਾਈ ਖੈੜਾ ਨੇ ਇਹ ਵੀ ਕਿਹਾ ਕਿ ਵਕਤ ਬਦਲ ਗਿਆ ਹੈ , ਪਹਿਲਾਂ ਵਾਂਗ ਸਿੱਖਾਂ ਨੇ ਮਾਰ ਹੀ ਨਹੀ ਖਾਂਦੇ ਰਹਿਣਾ ਸਗੋਂ ਇਸ ਲਈ ਅੱਜ ਦੀ ਸਿੱਖ ਨੌਜਵਾਨਾਂ ਨੂੰ ਵਿਦਿਅਕ ਪੜਾਈ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾ ਕਿਹਾ ਕਿ ਕਿਸੇ ਵੀ ਕੌਮ ਦਾ ਭਵਿੱਖ ਨੌਜਵਾਨ ਤੈਅ ਕਰਦੇ ਹਨ ਇਸ ਲਈ ਸਾਡੇ ਬੱਚੇ ਜਿਨ੍ਹੀ ਜਿਆਦਾ ਤਾਲੀਮ ਹਾਸਲ ਕਰਨਗੇ ਉਨ੍ਹਾਂ ਹੀ ਅਗਾਹ ਵੱਧਣਗੇ ਤੇ ਸਿੱਖ ਕੌਮ ਦੀ ਚੜਦੀਕਲਾ ਦਾ ਪ੍ਰਤੀਕ ਹੋਣਗੇ। ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਭਾਈ ਖੈੜਾ ਦੇ ਇਹ ਬਿਆਨਾਂ ਤੇ ਸਿੱਖ ਕੌਮ ਨੂੰ ਜਰੂਰ ਵਿਚਾਰ ਕਰਨੀ ਚਾਹੀਦੀ ਹੈ ,ਜਿਨ੍ਹਾ ਕੌਮ ਲਈ 32 ਸਾਲ ਤੋਂ ਜੇਲ ਚ ਸਜਾ ਭੁਗਤ ਰਹੇ ਹਨ।ਇਹ ਉਹਨਾਂ ਦੇ ਪਿੰਡੇ ਤੇ ਹੰਡਾਇਆ ਸੱਚ ਹੈ ।
ਇਸ ਬਾਬਤ ਮਨਜੀਤ ਸਿੰਘ ਭੋਮਾ ਨੇ ਸਪੱਸਟ ਕੀਤਾ ਕਿ ਜੋ ਵੀ ਨੁਮਾਇੰਦੇ ਵੱਖ ਵੱਖ ਮੋਰਚਿਆਂ ਚ ਬੈਠੇ ਹਨ ਜਾਂ ਹਾਜ਼ਰੀਆਂ ਲੁਆ ਤੇ ਹਮਾਇਤ ਦੇ ਰਹੇ ਹਨ ਉਹ ਭਾਈ ਗੁਰਦੀਪ ਸਿੰਘ ਖੇੜਾ ਵਲੋਂ ਸਿੱਖ ਕੌਮ ਨੂੰ ਦੀਆਂ ਨਸੀਅਤਾਂ ਤੇ ਜ਼ਰੂਰੀ ਵੀਚਾਰ ਕਰਨੀ ਚਾਹੀਦੀ ਹੈ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ