39 C
Delhi
Friday, April 26, 2024
spot_img
spot_img

‘ਸਿੱਖਸ ਫ਼ਾਰ ਜਸਟਿਸ’ ਦੇ ਗੁਰਪਤਵੰਤ ਪੰਨੂੰ ’ਤੇ ਹਰਿਆਣਾ ’ਚ ਦੇਸ਼ਧ੍ਰੋਹ ਅਤੇ ਹੋਰ ਦੋਸ਼ਾਂ ਤਹਿਤ ਐਫ.ਆਈ.ਆਰ. ਦਰਜ

ਯੈੱਸ ਪੰਜਾਬ
ਗੁਰੂਗ੍ਰਾਮ, 5 ਅਗਸਤ, 2021:
ਪਾਬੰਦੀਸ਼ੁਦਾ ਖ਼ਾਲਿਸਤਾਨ ਪੱਖੀ ਜਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਸਰਵੇਸਰਵਾ ਗੁਰਪਤਵੰਤ ਸਿੰਘ ਪੰਨੂੰ ਅਤੇ ਉਸਦੇ ਅਣਪਛਾਤੇ ਸਾਥੀਆਂ ਦੇ ਖਿਲਾਫ਼ ਹਰਿਆਣਾ ਵਿੱਚ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ।

ਇਹ ਕੇਸ ਗੁਰੂਗ੍ਰਾਮ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿੱਚ ਪੰਨੂੰ ਦੀ ਵਾਇਰਲ ਹੋ ਰਹੀ ਆਡੀਓ ਅਤੇ ਵੀਡੀਓ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।

ਇਸ ਵੀਡੀਓ ਅਤੇ ਆਡੀਓ ਵਿੱਚ ਹਰਿਆਣਾ ਸਰਕਾਰ ’ਤੇ ਪੰਜਾਬੀਆਂ ਅਤੇ ਸਿੱਖਾਂ ਦੇ ਵਿਰੋਧੀ ਹੋਣ ਦੇ ਇਲਜ਼ਾਮ ਲਾਉਂਦਿਆਂ 15 ਅਗਸਤ ਨੂੰ ਭਾਰਤੀ ਤਿਰੰਗਾ ਝੰਡਾ ਨਾ ਲਹਿਰਾਉਣ ਲਈ ਕਿਹਾ ਗਿਆ ਹੈਅਤੇ ਇੰਝ ਕੀਤੇ ਜਾਣ ’ਤੇ ਧਮਕੀ ਦਿੱਤੀ ਗਈ ਹੈ।

ਪੂੰ ਨੇ ਹਰਿਆਣਾ ਸਰਕਾਰ ਨੂੰ ਕਿਸਾਨ ਅੰਦੋਲਨ ਅਤੇ ਖ਼ਾਲਿਸਤਾਨ ਲਈ ਮੁੰਹਿਮ ਸੰਬੰਧੀ ਵੀ ਧਮਕੀ ਦਿੱਤੀ ਸੀ ਹਾਲਾਂਕਿ ਕਿਸਾਨ ਸੰਗਠਨ ਆਪਣੇ ਆਪ ਨੂੰ ਖ਼ਾਲਿਸਤਾਨ ਅਤੇ ਪੰਨੂੰ ਦੀਆਂ ਸਰਗਰਮੀਆਂ ਤੋਂ ਵੱਖ ਰੱਖਦੇ ਆਏ ਹਨ।

ਧਾਰਾ 10 ਏ ਅਤੇ 13 ‘ਅਨਲਾਅਫ਼ੁਲ ਐਕਟੀਵੀਟੀਜ਼ ਪ੍ਰੀਵੈਨਸ਼ਨ ਐਕਟ’ ਅਤੇ ਆਈ.ਪੀ.ਸੀ. ਦੀ ਧਾਰਾ 124 ਏ ਅਤੇ 153 ਏ ਤਹਿਤ ਪੰਨੂੂੰ ਅਤੇ ਅਣਪਛਾਤੇ ਸਾਥੀਆਂ ਖਿਲਾਫ਼ ਦਰਜ ਕੀਤਾ ਗਿਆ ਇਹ ਮਾਮਲਾ ਐਸ.ਟੀ.ਐਫ. ਦੇ ਇੰਸਪੈਕਟਰ ਮਦਨ ਲਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਇਸ ਸ਼ਿਕਾਇਤ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਆਡੀਓ ਅਤੇ ਵੀਡੀਓ ਦਾ ਹਵਾਲਾ ਦਿੱਤਾ ਗਿਆ ਹੈ।

ਸਿੱਖਸ ਫ਼ਾਰ ਜਸਟਿਸ ਨੂੰ 10 ਜੁਲਾਈ, 20120 ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ‘ਅਨਲਾਫ਼ੁਲ ਐਕਟਵੀਟੀਜ਼ ਪ੍ਰੀਵੈਨਸ਼ਨ ਐਕਟ’ ਤਹਿਤ ਅੱਤਵਾਦੀ ਜੱਥੇਬੰਦੀ ਗਰਦਾਨਦਿਆਂ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION