44 C
Delhi
Monday, May 20, 2024
spot_img
spot_img

ਸਿਰਸਾ ਦੇ ਖਿਲਾਫ਼ ਦਿੱਲੀ ’ਚ ਐਫ.ਆਈ.ਆਰ., ਗੁਰਦੁਆਰਾ ਬਿੱਲਾਂ ਦੇ ਪੁਰਾਣੇ ਮਾਮਲੇ ’ਚ ਹੋਇਆ ਪਰਚਾ

ਯੈੱਸ ਪੰਜਾਬ
ਨਵੀਂ ਦਿੱਲੀ, 22 ਜਨਵਰੀ, 2021:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੌਮੀ ਬੁਲਾਰੇ ਸ: ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ਼ ਗੁਰਦੁਆਰਾ ਕਮੇਟੀ ਵਿੱਚ ਪਾਸ ਕੀਤੇ ਬਿੱਲਾਂ ਦੇ ਪੁਰਾਣੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਵੱਲੋਂ ਗੰਭੀਰ ਧਾਰਾਵਾਂ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਆਰਥਿਕ ਅਪਰਾਧ ਸ਼ਾਖ਼ਾ ਵੱਲੋਂ 2013 ਦੇ ਇਸ ਕਥਿਤ ਤੌਰ ’ਤੇ ਜਾਲੀ ਬਿੱਲਾਂ ਦੇ ਮਾਮਲੇ ਵਿੱਚ ਧਾਰਾ 420, 406, 120-ਬੀ ਆਈ.ਪੀ.ਸੀ. ਤਹਿਤ ਐਫ.ਆਈ.ਆਰ.ਨੰਬਰ 20/2021 ਦਰਜ ਕੀਤੀ ਗਈ ਹੈ। ਭੁਪਿੰਦਰ ਸਿੰਘ ਨਾਂਅ ਦੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਇਸ ਐਫ.ਆਈ.ਆਰ. ਵਿੱਚ ਸ: ਸਿਰਸਾ ਅਤੇ ਉਨ੍ਹਾਂ ਦੇ ਪੀ.ਏ. ਸ: ਨਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ।

ਇਸ ਕੇਸ ਦੀ ‘ਟਾਈਮਿੰਗ’ ਤੇ ਸਵਾਲ ਉਠਾਏ ਜਾ ਰਹੇ ਹਨ ਕਿਉਂÎਕ ਇਸ ਵੇਲੇ ਸ: ਸਿਰਸਾ ਦੀ ਅਗਵਾਈ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੀ ਪਹਿਲੇ ਦਿਨ ਤੋਂ ਹੀ ਸਾਰ ਲੈਣ ਵਿੱਚ ਜੁਟੀ ਹੋਈ ਹੈ। ਇਸ ਤੋਂ ਇਲਾਵਾ ਵੀ ਸ: ਸਿਰਸਾ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਆਉਣੋਂ ਰੋਕਣ ’ਤੇ ਪਹਿਲਾਂ ਵੀ ਸਰਗਰਮ ਰਹੇ ਸਨ ਅਤੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਰੋਕੇ ਗਏ ਕਿਸਾਨਾਂ ਦੇ ਕਾਫ਼ਿਲੇ ਨੂੰ ਦਿੱਲੀ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸੇ ਆਸ਼ੇ ਨਾਲ ਜਦ ਉਹ ਕਲ੍ਹ ਬਰੇਲੀ ਪਹੁੰਚੇ ਤਾਂ ਉਨ੍ਹਾਂ ਨੂੰ ਬਿਲਾਸਪੁਰ, ਪੀਲੀਭੀਤ ਵਿਖ਼ੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਇਹ ਮਾਮਲਾ ਕਥਿਤ ਤੌਰ ’ਤੇ ਟੈਂਟਾਂ, ਤਿਰਪਾਲਾਂ ਅਤੇ ਕੰਬਲਾਂ ਆਦਿ ਦੀ ਖ਼ਰੀਦ ਸੰਬੰਧੀ ਬਿੱਲਾਂ ਦੇਕਰੋੜਾਂ ਰੁਪਏ ਪਾਸ ਕਰਨ ਨਾਲ ਜੁੜਿਆ ਹੈ।

ਇਸ ਮਾਮਲੇ ਨਾਲ ਜੁੜੇ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਐਫ.ਆਈ.ਆਰ. ਦਾ ਕਿਸਾਨੀ ਘੋਲ ਨਾਲ ਕੋਈ ਸੰਬੰਧ ਨਹੀਂ ਕਿਉਂÎਕ ਉਨ੍ਹਾਂ ਨੇ ਇਸ ਸੰਬੰਧੀ ਸ਼ਿਕਾਇਤ 19 ਮਾਰਚ 2019 ਨੂੰ ਦਿੱਤੀ ਸੀ ਜਦ ਸ: ਸਿਰਸਾ ਵਿਧਾਇਕ ਸਨ। ਇਸੇ ਦੇ ਆਧਾਰ ’ਤੇ ਇਹ ਐਫ.ਆਈ.ਆਰ.ਦਰਜ ਕੀਤੀ ਗਈ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION