26.7 C
Delhi
Saturday, April 27, 2024
spot_img
spot_img

ਸਿਮਰਜੀਤ ਬੈਂਸ ਦੀ ‘ਵੀਡੀਉਗਿਰੀ’ ਰੰਗ ਲਿਆਈ – 25 ਹਜ਼ਾਰ ਰਿਸ਼ਵਤ ਲੈਂਦੇ ਫ਼ੜਿਆ ਵਧੀਕ ਡਾਇਰੈਕਟਰ ਫ਼ੈਕਟਰੀਜ਼ ਬਰਤਰਫ਼

ਯੈੱਸ ਪੰਜਾਬ
ਚੰਡੀਗੜ੍ਹ, 5 ਅਗਸਤ, 2019:

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਆਤਮ ਨਗਰ, ਲੁਧਿਆਣਾ ਦੇ ਵਿਧਾਇਕ ਸ:ਸਿਮਰਜੀਤ ਸਿੰਘ ਬੈਂਸ ਵੱਲੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫ਼ੜੇ ਅਤੇ ਵੀਡੀਉ ਬਣਾ ਕੇ ਵਾਇਰਲ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਐਮ.ਪੀ. ਬੇਰੀ, ਐਡੀਸ਼ਨਲ ਡਾਇਰੈਕਟਰ ਫ਼ੈਕਟਰੀਜ਼ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਹੈ।

ਬੇਰੀ, ਜੋ 24 ਅਪ੍ਰੈਲ, 2019 ਨੂੰ ਪੈਸੇ ਲੈਂਦਿਆਂ ਕੈਮਰੇ ਵਿਚ ਕੈਦ ਹੋ ਗਏ ਸਨ ਅਤੇ ਜਿਨ੍ਹਾਂ ਨੇ ਆਪਣਾ ਗੁਨਾਹ ਕੈਮਰੇ ਦੇ ਸਾਹਮਣੇ ਵਿਧਾਇਕ ਕੋਲ ਕਬੂਲਦਿਆਂ ਮੁਆਫ਼ੀ ਦੀ ਦਰਖ਼ਾਸਤ ਕੀਤੀ ਸੀ ਨੂੰ ਵੀਡੀਉ ਵਾਇਰਲ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਸ ਨੂੰ ਬਰਖ਼ਾਸਤ ਕਰਨ ਦੇ ਹੁਕਮ ਕਿਰਤ ਮੰਤਰੀ, ਪੰਜਾਬ ਦੀ ਪ੍ਰਵਾਨਗੀ ਨਾਲ ਸ੍ਰੀ ਆਰ. ਵੈਂਕਟਰਤਨਮ ਆਈ.ਏ.ਐਸ. ਪ੍ਰਿੰਸੀਪਲ ਸਕੱਤਰ, ਕਿਰਤ ਵਿਭਾਗ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਹਨ ਜਦਕਿ ਇਸ ਦੀ ਸ: ਬੈਂਸ ਨੂੂੰ ਸੂਚਨਾ ਵਿਭਾਗ ਦੇ ਡਿਪਟੀ ਸੈਕਟਰੀ ਸ: ਹਰਪ੍ਰੀਤ ਸਿੰਘ ਅਟਵਾਲ ਰਾਹੀਂ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਜੀ.ਆਰ. ਪਾਹਵਾ ਐਂਟਰਪ੍ਰਾਈਜ਼ਿਜ਼ ਲੁਧਿਆਣਾ ਦੇ ਇਕ ਮਾਮਲੇ ਵਿਚ ਉਨ੍ਹਾਂ ਤੋਂ ਸ੍ਰੀ ਬੇਰੀ ਨੇ 25 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਜਿਸ ਬਾਰੇ ਮੰਗੇ ਅਨੁਸਾਰ ਅਦਾਇਗੀ ਕੀਤੀ ਗਈ ਅਤੇ ਸ: ਬੈਂਸ ਨੇ ਮੌਕੇ ’ਤੇ ਪੁੱਜ ਕੇ ਨਾ ਕੇਵਲ ਬੇਰੀ ਤੋਂ ਪੈਸੇ ਬਰਾਮਦ ਕਰ ਲਏ ਸਗੋਂ ਇਕ ਵੀਡੀਉ ਵੀ ਰਿਕਾਰਡ ਕਰ ਲਿਆ ਜਿਸ ਵਿਚ ਬੇਰੀ ਨੇ ਆਪਣਾ ਗੁਨਾਹ ਕਬੂਲਦੇ ਹੋਏ ਮੁਆਫ਼ੀਆਂ ਮੰਗੀਆਂ ਸਨ।

ਵਿਭਾਗ ਨੇ ਵੀਡੀਉ ਸਾਹਮਣੇ ਆਉਣ ’ਤੇ ਬੇਰੀ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਮਗਰੋਂ ਬੇਰੀ ਨੂੰ ਵੀ ਮੌਕਾ ਦਿੱਤਾ ਗਿਆ ਕਿ ਉਹ ਆਪਣਾ ਪੱਖ ਰੱਖ ਸਕੇ ਪਰ ਸਬੂਤ ਸਪਸ਼ਟ ਹੋਣ ਅਤੇ ਬੇਰੀ ਦਾ ਜਵਾਬ ਤਸੱਲੀਬਖ਼ਸ਼ ਨਾ ਹੋਣ ਕਰਕੇ ਹੁਣ ਉਸਨੂੰ ਨੌਕਰੀਉਂ ਬਰਤਰਫ਼ ਕਰਨ ਦੇ ਹੁਕਮ ਕਰ ਦਿੱਤੇ ਗਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION