ਅੱਜ-ਨਾਮਾ
ਸਿਖਰਲੀ ਕੋਰਟ ਹੈ ਦੇਸ਼ ਦੀ ਬੜਾ ਕਹਿੰਦੀ,
ਆਹ ਨਹੀਂ ਕਰੋ ਤੇ ਕਰੋ ਬਈ ਆਹ ਬੇਲੀ।
ਲੋਕਤੰਤਰ ਦਾ ਚਿਹਰਾ ਨਹੀਂ ਵਿਗੜ ਜਾਵੇ,
ਦਿਉ ਨਾ ਮੁਲਕ ਹੀ ਲੀਹਾਂ ਤੋਂ ਲਾਹ ਬੇਲੀ।
ਲਹਿ ਗਿਆ ਮੁਲਕ ਇਕੇਰਾਂ ਜੇ ਲੀਹ ਉੱਤੋਂ,
ਲੱਭਣਾ ਮੁੜਨ ਲਈ ਫੇਰ ਨਹੀਂ ਰਾਹ ਬੇਲੀ।
ਇੱਕ ਵਾਰ ਉੱਡਦੀ ਪਤੰਗ ਜਾਂ ਗਈ ਕੱਟੀ,
ਸਮਝ ਲਉ ਹੋਣੀ ਆ ਜਾਂਦੀਏ ਜਾਹ ਬੇਲੀ।
ਪੜ੍ਹਦੇ-ਸੁਣਦੇ ਤਾਂ ਲੀਡਰ ਨੇ ਠੀਕ ਕਹਿੰਦੇ,
ਲਾਉਂਦੇ ਉਲਟ ਨੇ ਅਮਲ ਦੇ ਗੇਅਰ ਬੇਲੀ।
ਆਪਣੇ ਹਿੱਤਾਂ ਲਈ ਫਿਕਰ ਹੈ ਸਾਰਿਆਂ ਨੂੰ,
ਕਰਦਾ ਮੁਲਕ ਲਈ ਕੋਈ ਨਾ ਕੇਅਰ ਬੇਲੀ।
-ਤੀਸ ਮਾਰ ਖਾਂ
ਮਾਰਚ 3, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ