34 C
Delhi
Saturday, April 27, 2024
spot_img
spot_img

ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਸ਼ੁਰੂ ਕਰਨਗੇ ‘ਮਿਸ਼ਨ ਕਾਂਗਰਸ 2022’ – ਮਲੇਰਕੋਟਲਾ ਵਿੱਚ ਪਹਿਲੀ ਵਾਰ ਰਾਜਸੀ ਸਟੇਜ ਤੋਂ ਕਰਨਗੇ ਸੰਬੋਧਨ

ਯੈੱਸ ਪੰਜਾਬ
ਮਲੇਰਕੋਟਲਾ, 26 ਅਕਤੂਬਰ, 2021:
ਪੰਜਾਬ ਦੇ ਸਾਬਕਾ ਡੀ.ਜੀ.ਪੀ., ਰਾਜ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਪਤੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਪ੍ਰਿੰਸੀਪਲ ਸਟਰੈਟਿਜਿਕ ਐਡਵਾਈਜ਼ਰ ਸ੍ਰੀ ਮੁਹੰਮਦ ਮੁਸਤਫ਼ਾ ਮੰਗਲਵਾਰ 26 ਜਨਵਰੀ ਨੂੰ ਮਲੇਰਕੋਟਲਾ ਵਿਖ਼ੇ ਇਕ ਰੈਲੀ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਪਿਛਲੇ ਕੁਝ ਸਮੇਂ ਤੋਂ ਸਿਆਸੀ ਤੌਰ ’ਤੇ ਸਰਗਰਮ ਹੋਏ ਸ੍ਰੀ ਮੁਸਤਫ਼ਾ ਵੱਲੋਂ ਆਪਣੀ ਐਂਟਰੀ ਨੂੰ ਧਮਾਕੇਦਾਰ ਬਣਾਉਣ ਲਈ ਬਕਾਇਦਾ ਇਕ ਸੰਗੀਤਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਦੇ ਸਿਆਸੀ ਪਿੜ ਵਿੱਚ ਨਿੱਤਰਣ ਸੰਬੰਧੀ ਸੰਦੇਸ਼ ਦਿੱਤਾ ਗਿਆ ਹੈ।

ਸ੍ਰੀ ਮੁਸਤਫ਼ਾ ਵੱਲੋਂ ਮੰਗਲਵਾਰ ਰਾਤ 8 ਵਜੇ ਸਰਹੰਦੀ ਗੇਟ ਵਿਖ਼ੇ ਇਕ ਜਲਸਾ ਰੱਖ਼ਿਆ ਗਿਆ ਹੈ।

ਇਸ ਸੰਬੰਧੀ ਸ੍ਰੀ ਮੁਸਤਫ਼ਾ ਨੇ ਇਕ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਦੇ ਮਿਸ਼ਨ 2022 ਦਾ ਆਗਾਜ਼ ਕੀਤਾ ਜਾ ਰਿਹਾ ਹੈ ਅਤੇ ਉਹ ਪਹਿਲੀ ਵਾਰ ਕਿਸੇ ਸਿਆਸੀ ਮੰਚ ਤੋਂ ਤਕਰੀਰ ਕਰਨਗੇ।

ਸ੍ਰੀ ਮੁਸਤਫ਼ਾ ਦੇ ਟਵੀਟ ਰਾਹੀਂ ਹਲਕੇ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਜਲਸੇ ਵਾਲੀ ਥਾਂ ’ਤੇ ਪਹੁੰਚਣ ਅਤੇ ਸ੍ਰੀ ਮੁਸਤਫ਼ਾ ਦੇ ਆਪਣੀ ਕੌਮ, ਆਪਣੇ ਲੋਕਾਂ, ਆਪਣੇ ਸ਼ਹਿਰ ਅਤੇ ਆਪਣੇ ਹਲਕੇ ਬਾਰੇ ਵਿਚਾਰ ਸੁਣਨ।

ਜ਼ਿਕਰਯੋਗ ਹੈ ਕਿ ਮੌਜੂਦਾ ਵਿਧਾਨ ਸਭਾ ਵਿੱਚ ਸ੍ਰੀ ਮੁਸਤਫ਼ਾ ਦੀ ਧਰਮਪਤਨੀ ਬੇਗਮ ਰਜ਼ੀਆ ਸੁਲਤਾਨਾ ਮਲੇਰਕੋਟਲਾ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION