39 C
Delhi
Friday, April 26, 2024
spot_img
spot_img

ਸਾਨੂੰ ਆਪਣੇ ਮਾਪਿਆਂ ਦੇ ਕਿੱਤੇ ਉਪਰ ਹਮੇਸ਼ਾ ਫ਼ਖਰ ਮਹਿਸੂਸ ਕਰਨਾ ਚਾਹੀਦਾ ਹੈ: ਉੱਘੀ ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਸਿੱਧੂ

ਯੈੱਸ ਪੰਜਾਬ
ਜਲੰਧਰ, ਅਪ੍ਰੈਲ 1, 2021:
ਉੱਘੀ ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਸਿੱਧੂ ਨੇ ਅੱਜ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕਿ ਸਾਨੂੰ ਆਪਣੇ ਮਾਪਿਆਂ ਦੇ ਕਿੱਤੇ ਉਪਰ ਹਮੇਸ਼ਾ ਫ਼ਖਰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੇ ਪਿਸ਼ੋਕੜ੍ਹ ਨੂੰ ਕਦੀ ਨਹੀਂ ਭੁਲਣਾ ਚਾਹੀਦਾ।

ਸੁਰਜੀਤ ਹਾਕੀ ਸੁਸਾਇਟੀ ਦੇ ਚੀਫ ਪੀ. ਆਰ.ਓ. ਸੁਰਿੰਦਰ ਸਿੰਘ ਅਤੇ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਟੀ.ਈ.ਡੀ.ਐਕਸ ਸਪੀਕਰ, ਰਣਨੀਤੀਕਾਰ, ਸਮਾਜ ਸੇਵਿਕਾ, ਪਰਉਪਕਾਰੀ ਸਲਾਹਕਾਰ ਅਤੇ ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਸਿੱਧੂ, ਜਿਹਨਾਂ ਦੇ ਸੋਸ਼ਲ ਮੀਡੀਆ ਦੇ 1 ਮਿਲੀਅਨ ਤੋਂ ਵੱਧ ਫ਼ੋਲੋਅਰਜ਼ ਹਨ, ਨੇ ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਸੁਰਜੀਤ ਹਾਕੀ ਸੋਸਾਇਟੀ ਵੱਲੋਂ ਉੱਭਰਦੇ ਖਿਡਾਰੀਆਂ ਨੂੰ ਹਾਕੀ ਦੀ ਕੋਚਿੰਗ ਦੇਣ ਦੇ ਮੰਤਵ ਲਈ ਬਣਾਈ ਗਈ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੋਟੀਵੇਟ ਕੀਤਾ।

ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਸਿੱਧੂ ਨੇ ਖ਼ਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੀ ਜੀਵਨ ਦੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਮਾਪਿਆਂ ਦੇ ਕਿੱਤੇ ਉਪਰ ਹਮੇਸ਼ਾ ਫ਼ਖਰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੇ ਪਿਛੋਕੜ ਨੂੰ ਕਦੀ ਨਹੀਂ ਭੁਲਣਾ ਚਾਹੀਦਾ ।

ਮਨਦੀਪ ਕੌਰ ਸਿੱਧੂ ਦੀਆਂ ਸਮਾਜਿਕ ਮੁਹਿੰਮਾਂ ਵਿਚੋਂ “ਹਰ ਦਿਨ ਵਧੇਰੇ ਮੁਸਕੁਰਾਹਟ”, “10000 ਸ਼ੂਜ਼ ਟੂ ਗਿਵ ” ਅਤੇ “50000 ਸ਼ੂਜ਼ ਟੂ ਗਿਵ ” ਸਭ ਤੋਂ ਮਸ਼ਹੂਰ ਹਨ, ਜਿਸ ਨੇ ਦੇਸ਼ ਅਤੇ ਵਿਦੇਸ਼ੀ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ, ਅਨੁਸਾਰ ਜਿੰਦਗੀ ਵਿੱਚ ਸਫਲ ਹੋਣ ਲਈ ਟੀਚਾ ਹੋਣਾ ਜਰੂਰੀ ਹੈ । ਇਸ ਮੌਕੇ ਉਪਰ ਐੱਲ.ਆਰ. ਨਈਅਰ, ਬੰਟੀ ਨੀਲਕੰਠ, ਓਲੰਪੀਅਨ ਰਾਜਿੰਦਰ ਸਿੰਘ, ਗੌਰਵ ਮਹਾਜਨ, ਹਰਜਿੰਦਰ ਸਿੰਘ, ਕੁਲਵਿੰਦਰ ਕੌਰ ਵਗੈਰਾ ਹਾਜਿਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION