27.1 C
Delhi
Saturday, April 27, 2024
spot_img
spot_img

ਸਾਂਝੇ ਮੋਰਚੇ ਦੇ ਬੇਰੁਜ਼ਗਾਰਾਂ ਨਾਲ ਪੁਲਿਸ ਵੱਲੋਂ ਧੱਕਾ ਮੁੱਕੀ, ਪੱਗਾਂ ਲੱਥੀਆਂ, ਮੁੱਖ ਸਕੱਤਰ ਨਾਲ ਮੀਟਿੰਗ ਤੈਅ ਹੋਣ ਤੇ ਧਰਨਾ ਸਮਾਪਤ

ਪਟਿਆਲਾ, 31 ਜੁਲਾਈ, 2201 (ਦਲਜੀਤ ਕੌਰ ਭਵਾਨੀਗੜ੍ਹ)
ਅੱਜ ਪੰਜਾਬ ਦੇ ਬੇਰੁਜ਼ਗਾਰਾਂ ਵੱਲੋਂ ‘ਬੇਰੁਜ਼ਗਾਰ ਸਾਂਝੇ ਮੋਰਚੇ’ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਬਾਰਾਂਦਰੀ ਗਾਰਡਨ ਵਿਖੇ ਸੂਬਾ ਪੱਧਰੀ ਰੋਸ਼ ਪ੍ਰਦਰਸਨ ਕੀਤਾ ਗਿਆ।

ਬੇਰੁਜ਼ਗਾਰ ਸਾਂਝਾ ਮੋਰਚਾ ਜਿਸ ਵਿਚ ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ, ਬੇਰੁਜ਼ਗਾਰ 646 ਪੀ ਟੀ ਆਈ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼ ਅਤੇ ਔਰਤ) ਸ਼ਾਮਿਲ ਹਨ ਦੀ ਅਗਵਾਈ ਵਿਚ ਸੈਂਕਡ਼ਿਆਂ ਦੀ ਗਿਣਤੀ ਵਿਚ ਇਕੱਠੇ ਹੋਣ ਉਪਰੰਤ ਰੋਸ ਮਾਰਚ ਕਰਦੇ ਹੋਏ ਮੋਤੀ ਮਹਿਲ ਵੱਲ ਵਧੇ।

ਵਾਈ.ਪੀ.ਐੱਸ. ਚੌਂਕ ‘ਚ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਨੂੰ ਰੋਕਣ ਲਈ ਜਬਰਦਸਤ ਬੈਰੀਕੈਡਿੰਗ ਕੀਤੀ ਹੋਈ ਸੀ। ਚੌਕ ‘ਚ ਪਹੁੰਚਣ ਤੇ ਪ੍ਰਦਰਸ਼ਨਕਾਰੀਆ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਜ਼ਬਰਦਸਤ ਧੱਕਾ ਮੁੱਕੀ ਹੋਈ। ਇਸ ਮੌਕੇ ਪੁਲਿਸ ਨਾਲ ਟਕਰਾਓ ਦੌਰਾਨ ਜਗਸੀਰ ਸਿੰਘ, ਸੰਦੀਪ ਸਿੰਘ ਗਿੱਲ, ਜਗਜੀਤ ਸਿੰਘ ਜੱਗੀ, ਕਰਮਜੀਤ ਸਿੰਘ ਜਗਜੀਤ ਪੁਰਾ ਅਤੇ ਰਾਮ ਸਿੰਘ ਆਦਿ ਦੀਆਂ ਪੱਗਾ ਲੱਥ ਗਈਆਂ।

ਪਟਿਆਲਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਚ ਸ਼ਾਮਿਲ ਸਿੱਖਿਆ ਨਾਲ ਸਬੰਧਤ ਜਥੇਬੰਦੀਆਂ ਦੀਆਂ ਮੰਗਾਂ ਸੰਬੰਧੀ 3 ਅਗਸਤ ਨੂੰ ਪ੍ਰਮੁੱਖ ਸਕੱਤਰ ਸਰੇਸ ਕੁਮਾਰ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਅਤੇ ਸਿਹਤ ਨਾਲ ਸੰਬੰਧਿਤ ਜਥੇਬੰਦੀ ਦੀ ਸਿਹਤ ਮੰਤਰੀ ਬਲਵੀਰ ਸਿੱਧੂ ਨਾਲ ਮੀਟਿੰਗ ਤਹਿ ਕਰਵਾਈ ਗਈ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ,ਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰ ਪਿੱਛਲੇ ਸਾਢੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਪਰ ਕੈਪਟਨ ਦੀ ਅਗਵਾਈ ਮੋਰਚੇ ਵਾਲੀ ਪੰਜਾਬ ਕਾਂਗਰਸ ਸਰਕਾਰ ਲੋਕਤੰਤਰਿਕ ਤਰੀਕੇ ਨਾਲ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਡੰਡਿਆਂ ਨਾਲ ਕੁੱਟ ਰਹੀ ਹੈ।

ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਆਪਣੀਆਂ ਅਸਫ਼ਲਤਾਵਾਂ ਤੇ ਪਰਦਾ ਪਾਉਣ ਲਈ ਬੇਰੁਜ਼ਗਾਰਾਂ ਨਾਲ ਅਜਿਹਾ ਵਰਤਾਰਾ ਕਰ ਰਹੀ ਹੈ ਤੇ ਸਾਂਤਮਈ ਤਰੀਕੇ ਨਾਲ ਚੱਲ ਰਹੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਢਿੱਲਵਾਂ ਨੇ ਕਿਹਾ ਕਿ ਜਦੋਂ ਬੇਰੁਜ਼ਗਾਰ ਮੀਟਿੰਗ ਕਰਨ ਲਈ ਕਿਰਾਇਆ ਲਾ ਕੇ ਚੰਡੀਗਡ਼੍ਹ ਵਿਖੇ ਪਹੁੰਚਦੇ ਹਨ ਜਾ ਤਾਂ ਉਨ੍ਹਾਂ ਨਾਲ ਮੀਟਿੰਗ ਹੀ ਨਹੀਂ ਕੀਤੀ ਜਾਂਦੀ ਜਾਂ ਮੀਟਿੰਗ ਨੂੰ ਅੱਗੇ ਪਾ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੀਆਂ ਰੁਜ਼ਗਾਰ ਸੰਬੰਧੀ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਦ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਢਿੱਲਵਾਂ ਨੇ ਕਿਹਾ ਕਿ ਜੇਕਰ 3 ਅਗਸਤ ਨੂੰ ਬੇਰੁਜ਼ਗਾਰ ਸਾਂਝੇ ਮੋਰਚੇ ਵਿੱਚ ਸ਼ਾਮਿਲ ਸਿੱਖਿਆ ਤੇ ਸਿਹਤ ਨਾਲ ਸੰਬੰਧਿਤ ਜਥੇਬੰਦੀਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 6 ਅਗਸਤ ਨੂੰ ਫੇਰ ਮੋਤੀ ਮਹਿਲ ਦਾ ਪੱਕੇ ਤੌਰ ਤੇ ਘਿਰਾਓ ਕੀਤਾ ਜਾਵੇਗਾ।

ਇਸ ਸਮੇਂ ਭਰਾਤਰੀ ਜਥੇਬੰਦੀਆਂ ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ, ਡੀਐਮਐੱਫ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਪੰਜਾਬ ਸਟੂਡੈਂਟਸ ਆਰਗੇਨਾਈਜ਼ੇਸ਼ਨ ਵੱਲੋਂ ਕੁਲਵਿੰਦਰ ਨਦਾਮਪੁਰ, ਮਜ਼ਦੂਰ ਆਗੂ ਬਲਕਰਨ ਮਹਿਮਾਂ ਅਤੇ ਲਫ਼ਜ, ਸੰਦੀਪ ਨਾਭਾ, ਅਮਨ ਸੇਖਾ, ਹਰਬੰਸ ਸਿੰਘ, ਕੁਲਵੰਤ ਸਿੰਘ, ਗਗਨਦੀਪ ਕੌਰ, ਕਿਰਨ ਈਸੜਾ, ਅਲਕਾ ਸਮਾਣਾ, ਪ੍ਰਤਿੰਦਰ ਕੌਰ, ਰਿੰਪੀ ਕੌਰ , ਰਾਜਵੀਰ ਕੌਰ, ਤਹਿਰਾ ਖਾਨ,ਮਲਿਕਪ੍ਰੀਤ ਕੌਰ, ਲਖਵਿੰਦਰ ਕੌਰ ਬਲਰਾਜ ਮੋੜ, ਸ਼ਸਪਾਲ ਸਿੰਘ, ਗੁਰਪ੍ਰੀਤ ਲ਼ਾਲਿਆਵਾਲੀ, ਤੇਜਿੰਦਰ ਬਠਿੰਡਾ, ਬਲਕਾਰ ਮੰਘਾਨੀਆ, ਜਸਪਾਲ ਸਿੰਘ, ਗੁਰਸੰਤ ਸਿੰਘ, ਸੁਖਵੀਰ ਦੁਗਾਲ, ਮਨਦੀਪ ਸੁਨਾਮ, ਗੁਰਪ੍ਰੀਤ ਢੀਡਸਾਂ, ਨਵੀਨ ਗੁਰਦਾਸਪੁਰ, ਅਬਦਲ ਲੁਧਿਆਣਾ ਆਦਿ ਬੇਰੁਜ਼ਗਾਰ ਸ਼ਾਮਿਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION