27.1 C
Delhi
Friday, April 26, 2024
spot_img
spot_img

ਸਵੱਛ ਭਾਰਤ ਮਿਸ਼ਨ ਤਹਿਤ ਹੋਏ ਸਰਵੇਖ਼ਣ ’ਚ ਪੂਰੇ ਨਾਰਥ ਜ਼ੋਨ ਅੰਦਰ ਸਫ਼ਾਈ ਪੱਖੋਂ ਫਾਜ਼ਿਲਕਾ ਪਹਿਲੇ ਸਥਾਨ ’ਤੇ ਰਿਹਾ

ਫਾਜ਼ਿਲਕਾ, 2 ਜਨਵਰੀ, 2020:
ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਜਾ ਰਹੇ ਸਰਵੇਖਣ ਦੌਰਾਨ ਸਫ਼ਾਈ ਪੱਖੋਂ ਫਾਜ਼ਿਲਕਾ ਸ਼ਹਿਰ ਨੇ ਨਾਰਥ ਜੋਨ ਅੰਦਰ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਅਬੋਹਰ ਨਿਗਮ ਨੂੰ ਸਫ਼ਾਈ ਵਿਵਸਥਾ ਵੱਜੋਂ ਪੰਜਾਬ ਭਰ ’ਚ ਦੂਜਾ ਸਥਾਨ ਮਿਲਿਆ ਹੈ।

ਸਫ਼ਾਈ ਪੱਖੋਂ ਫਾਜ਼ਿਲਕਾ ਨਗਰ ਕੋਸ਼ਲ ਨੂੰ ਪਹਿਲਾ ਅਤੇ ਅਬੋਹਰ ਨਗਰ ਨਿਗਮ ਨੂੰ ਦੂਜੇ ਸਥਾਨ ਦਾ ਮਾਣ ਹਾਸਿਲ ਹੋਣ ’ਤੇ ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਨੇ ਨਗਰ ਕੌਸ਼ਲ ਫਾਜ਼ਿਲਕਾ ਅਤੇ ਨਗਰ ਨਿਗਮ ਦੀ ਸਮੁੱਚੀ ਟੀਮ ਅਤੇ ਦੋਵੇਂ ਸ਼ਹਿਰਾਂ ਦੇ ਵਸਨੀਕਾਂ ਨੂੰ ਮੁਬਾਰਕਬਾਦ ਦਿੱਤੀ।

ਡਿਪਟੀ ਕਮਿਸ਼ਨਰ ਸ੍ਰੀ ਛੱਤਵਾਲ ਨੇ ਦੱਸਿਆ ਨਾਰਥ ਜੋਨ ਅੰਦਰ ਪੰਜ ਸਟੇਟਾਂ ਪੰਜਾਬ, ਹਰਿਆਣਾ, ਉਤਰਪ੍ਰਦੇਸ਼, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਨਾਰਥ ਜੋਨ ਦੇ ਚਲ ਰਹੇ ਸਫ਼ਾਈ ਸਰਵੇਖਣ ’ਚ ਜੂਨ 2019 ਤੋਂ 31 ਅਕਤੂਬਰ 2019 ਤੱਕ ਸ਼ਹਿਰ ਫਾਜ਼ਿਲਕਾ ਨੂੰ ਮੋਹਰੀ ਸਥਾਨ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੋਇਆ ਹੈ।

ਉਨ੍ਹਾਂ ਦੱਸਿਆ ਕਿ 50 ਹਜ਼ਾਰ ਤੋਂ 1 ਲੱਖ ਦੀ ਆਬਾਦੀ ਵਾਲੇ ਹੋਏ ਸਰਵੇਖਣ ’ਚ ਫਾਜ਼ਿਲਕਾ ਸ਼ਹਿਰ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅਬੋਹਰ ਨਿਗਮ ਨੂੰ 1 ਲੱਖ ਤੋਂ 10 ਲੱਖ ਦੀ ਆਬਾਦੀ ਵਾਲੇ ਸਰਵੇਖਣ ’ਚ ਸ਼ਾਮਿਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਅਕਤੂਬਰ 2019 ਤੋਂ 31 ਜਨਵਰੀ 2020 ਤੱਕ ਸਫ਼ਾਈ ਪੱਖੋਂ ਮੁੜ ਤੋਂ ਨਾਰਥ ਜੋਨ ਦੇ ਨਤੀਜ਼ੇ ਘੋਸ਼ਿਤ ਕੀਤੇ ਜਾਣੇ ਹਨ, ਜਿਸਦੇ ਲਈ ਫਾਜ਼ਿਲਕਾ ਅਤੇ ਅਬੋਹਰ ਦੋਵੇਂ ਸ਼ਹਿਰਾਂ ਨੂੰ ਭਵਿੱਖ ਅੰਦਰ ਮੋਹਰੀ ਰੱਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਬਣਦਾ ਸਹਿਯੋਗ ਕਰਨਾ ਚਾਹੀਦਾ ਹੈ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਨਗਰ ਕੌਸ਼ਲ ਦੇ ਸਫ਼ਾਈ ਕਰਮਚਾਰੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲਗ ਚੁੱਕਣ ਲਈ ਆਪਣਾ ਯੋਗਦਾਲ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਅਤੇ ਅਜਿਹੀ ਹੋਰ ਸਮੱਗਰੀ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਨਾ ਗਲਣਯੋਗ ਪਲਾਸਟਿਕ ਦੀ ਸਮੱਗਰੀ ਸਫ਼ਾਈ ਵਿਵਸਥਾ ਅੰਦਰ ਕਾਫੀ ਅੜਿੱਕਾ ਪਾਉਂਦੀ ਹੈ, ਜਿਸਦੇ ਵਰਤੋਂ ਨਾ ਕਰਨ ਲਈ ਸਾਨੂੰ ਖੁਦ ਵੀ ਅਮਲ ਕਰਨ ਹੋਵੇਗਾ ਅਤੇ ਦੂਜੇ ਲੋਕਾਂ ਨੂੰ ਵੀ ਇਸ ਬਾਰੇ ਪ੍ਰੇਰਿਤ ਕਰਨ ਦੀ ਲੋੜ ਹੈ।

ਇਸ ਮੌਕੇ ਕਾਰਜ਼ ਸਾਧਕ ਅਫ਼ਸਰ ਰਜ਼ਨੀਸ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਲੰਗਰ, ਧਾਰਮਿਕ ਜਾਂ ਕਿਸੇ ਹੋਰ ਸਮਾਗਮ ਵੇਲੇ ਡਿਸਪੋਸਲ ਨਾ ਵਰਤਣ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਨਗਰ ਕੋਸ਼ਲ ਫਾਜ਼ਿਲਕਾ ਵੱਲੋਂ ਦੁਰਗਿਆਨਾ ਮੰਦਿਰ ਨੇੜੇ ਸ਼ਾਸਤਰੀ ਚੌਂਕ ਵਿਖੇ ਸਟੀਲ ਤੇ ਬਰਤਨਾਂ ਦਾ ਭੰਡਾਰ ਸਥਾਪਤ ਕੀਤਾ ਗਿਆ ਹੈ, ਕੋਈ ਵੀ ਸ਼ਹਿਰ ਵਾਸੀ ਸਮਾਗਮ ਲਈ ਉਥੇ ਜਾ ਕੇ ਮੁਫ਼ਤ ਬਰਤਨਾਂ ਦੀ ਸੁਵਿਧਾ ਲੈ ਸਕਦਾ ਹੈ।

ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਫ਼ਾਈ ਵਿਵਸਥਾਂ ਅੰਦਰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਆਉਣ ’ਤੇ ਤੁਰੰਤ ਨਗਰ ਕੌਸ਼ਲ ਦਫਤਰ ਵਿਖੇ ਸੂਚਿਤ ਕੀਤਾ ਜਾਵੇ, ਤਾਂ ਜੋ ਤੁਰੰਤ ਢੁੱਕਵੇਂ ਪ੍ਰਬੰਧ ਅਮਲ ’ਚ ਲਿਆਂਦੇ ਜਾ ਸਕਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION