ਯੈੱਸ ਪੰਜਾਬ
ਰਾਜਪੁਰਾ, 9 ਫ਼ਰਵਰੀ, 2022 –
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਅਨੁਸਾਰ ਅਤੇ ਪ੍ਰਿੰਸੀਪਲ ਜਸਬੀਰ ਕੌਰ ਪੀ.ਈ.ਐੱਸ-1 ਦੀ ਦੇਖ ਰੇਖ ਵਿੱਚ ਸਕੂਲ ਕਾਉਂਸਲਰ ਸੰਜੀਵ ਵਰਮਾਂ ਵੱਲੋਂ ਗਿਆਰਵੀਂ ਜਮਾਤ ਦੇ ਆਰਟ ਗਰੁੱਪ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਨੂੰ ਪੰਜਾਬ ਕੈਰੀਅਰ ਪੋਰਟਲ ਅਤੇ ਹੈਕਸਜਨ ਐਪ ਸੰਬੰਧੀ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੇ ਕਿਤਾ ਮੁਖੀ ਕੋਰਸਾਂ ਦੀ ਜਾਣਕਾਰੀ ਸੰਬੰਧੀ ਵਿਸ਼ੇਸ਼ ਸੈਮੀਨਾਰ ਆਯੋਜਿਤ ਕਰਨ ਲਈ ਕਿਹਾ ਗਿਆ।
ਇਸ ਸੈਮੀਨਾਰ ਵਿੱਚ ਕਿਰਨਬੀਰ ਕੌਰ ਅੰਗਰੇਜ਼ੀ ਲੈਕਚਰਾਰ, ਸ਼ੁਭਤਿੰਦਰ ਕੌਰ ਅੰਗਰੇਜ਼ੀ ਲੈਕਚਰਾਰ ਅਤੇ ਸਟਾਫ਼ ਮੈਬਰਜ ਮੋਜੂਦ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ