37.1 C
Delhi
Saturday, April 27, 2024
spot_img
spot_img

ਸਮਾਜਿਕ ਸੁਰੱਖਿਆ ਪੈਨਸ਼ਨ ਦੁੱਗਣੀ ਕਰਨਾ ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਕਦਮ: ਬਲਬੀਰ ਸਿੰਘ ਸਿੱਧੂ

ਯੈੱਸ ਪੰਜਾਬ
ਐਸ.ਏ.ਐਸ. ਨਗਰ, 5 ਸਤੰਬਰ, 2021:
ਮੋਹਾਲੀ ਹਲਕੇ ਦੇ ਵਿਕਾਸ ਨੂੰ ਆਪਣੀ ਸਭ ਤੋਂ ਪਹਿਲੀ ਤਰਜੀਹ ਦੱਸਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਦੇ ਪਿੰਡ ਬੁਨਿਆਦੀ ਢਾਂਚੇ ਪੱਖੋਂ ਪੰਜਾਬ ਭਰ ਦੇ ਪਿੰਡਾਂ ਲਈ ਆਦਰਸ਼ ਬਣੇ ਹਨ। ਹਲਕੇ ਦੇ ਪਿੰਡ-ਪਿੰਡ ਕਮਿਊਨਿਟੀ ਸੈਂਟਰ, ਧਰਮਸ਼ਾਲਾਵਾਂ, ਛੱਪੜਾਂ ਦੀ ਚਾਰਦੀਵਾਰੀ ਤੇ ਬੁਨਿਆਦੀ ਢਾਂਚੇ ਦੇ ਹੋਰ ਕੰਮ ਜੰਗੀ ਪੱਧਰ ਉਤੇ ਜਾਰੀ ਹਨ।

ਪਿੰਡਾਂ ਨੂੰ ਗਰਾਂਟਾਂ ਦੀ ਵੰਡ ਕਰਨ ਲਈ ਰੱਖੇ ਦੌਰੇ ਦੇ ਦੂਜੇ ਦਿਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 750 ਰੁਪਏ ਤੋਂ ਦੁੱਗਣੀ 1500 ਰੁਪਏ ਕਰ ਦਿੱਤੀ ਹੈ, ਜਿਸ ਨਾਲ ਬਜ਼ੁਰਗਾਂ ਤੇ ਲੋੜਵੰਦਾਂ ਦੀ ਜ਼ਿੰਦਗੀ ਵਿੱਚ ਵੱਡਾ ਸੁਧਾਰ ਆਵੇਗਾ।

ਉਨ੍ਹਾਂ ਕਿਹਾ ਕਿ ਸਰਕਾਰ ਹਰੇਕ ਵਰਗ ਦੀ ਸਾਰ ਲੈਣ ਲਈ ਵਚਨਬੱਧ ਹੈ। ਪਿੰਡਾਂ ਦੀਆਂ ਲਿੰਕ ਸੜਕਾਂ ਉਤੇ ਖ਼ਾਸ ਧਿਆਨ ਦੇਣ ਦੀ ਗੱਲ ਆਖਦਿਆਂ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸਾਰੀਆਂ ਲਿੰਕ ਸੜਕਾਂ ਨੂੰ 18 ਫੁੱਟ ਤੱਕ ਚੌੜਾ ਕਰਨ ਦੀ ਹੈ ਤਾਂ ਕਿ ਲੋਕਾਂ ਦਾ ਸ਼ਹਿਰਾਂ ਤੇ ਕਸਬਿਆਂ ਨਾਲ ਸੰਪਰਕ ਨੂੰ ਸੁਖਾਲਾ ਬਣਾਇਆ ਜਾ ਸਕੇ।

ਕੈਬਨਿਟ ਮੰਤਰੀ ਨੇ ਅੱਜ ਪਿੰਡ ਮੌਲੀ ਬੈਦਵਾਣ ਵਿੱਚ ਰਵੀਦਾਸ ਧਰਮਸ਼ਾਲਾ ਦੀ ਉਸਾਰੀ ਲਈ 5 ਲੱਖ ਰੁਪਏ, ਪਿੰਡ ਪਾਪੜੀ ਦੇ ਸ਼ਮਸ਼ਾਨਘਾਟ ਲਈ ਪੇਵਰ ਲਾਉਣ ਵਾਸਤੇ 2 ਲੱਖ, ਧਰਮਸ਼ਾਲਾ ਦੀ ਛੱਤ ਲਈ 5 ਲੱਖ, ਆਂਗਨਵਾੜੀ ਕਮਰੇ ਦੀ ਉਸਾਰੀ 7.5 ਲੱਖ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਲਈ 25 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ, ਜਦੋਂ ਕਿ ਪਿੰਡ ਵਿੱਚ ਕਬਰਿਸਤਾਨ ਦਾ ਕੰਮ ਵੀ ਸ਼ੁਰੂ ਕਰਵਾਇਆ।

ਉਨ੍ਹਾਂ ਪਿੰਡ ਚਾਚੋ ਮਾਜਰਾ ਦੀ 20.66 ਲੱਖ ਰੁਪਏ ਨਾਲ ਬਣਨ ਵਾਲੀ ਫਿਰਨੀ ਦਾ ਨੀਂਹ ਪੱਥਰ ਰੱਖਿਆ ਅਤੇ 70 ਲੱਖ ਸੀਵਰੇਜ ਵਾਸਤੇ ਗਮਾਡਾ ਤੋਂ ਮਨਜ਼ੂਰ ਕਰਵਾਏ। ਸ. ਸਿੱਧੂ ਨੇ ਪਿੰਡ ਧਰਮਗੜ੍ਹ ਵਿੱਚ ਪਾਰਕ ਦਾ ਉਦਘਾਟਨ ਕੀਤਾ, ਰਵੀਦਾਸ ਧਰਮਸ਼ਾਲਾ ਲਈ 5 ਲੱਖ ਰੁਪਏ, ਜਨਰਲ ਧਰਮਸ਼ਾਲਾ ਲਈ 3 ਲੱਖ ਅਤੇ ਨਾਲੇ ਦੀ ਉਸਾਰੀ ਵਾਸਤੇ 2 ਲੱਖ ਦੀ ਗਰਾਂਟ ਦਿੱਤੀ। ਪਿੰਡ ਸਫੀਪੁਰ ਵਿੱਚ ਰਵੀਦਾਸ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਅਤੇ ਗਰਾਊਂਡ ਦੀ ਚਾਰਦੀਵਾਰੀ ਵਾਸਤੇ 5 ਲੱਖ, ਟੋਭੇ ਦੀ ਚਾਰਦੀਵਾਰੀ ਵਾਸਤੇ 5 ਲੱਖ, ਨਿਊ ਐਸ.ਸੀ. ਧਰਮਸ਼ਾਲਾ ਲਈ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ।

ਨਡਿਆਲੀ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੇ ਟਿਊਬਵੈੱਲ ਦਾ ਉਦਘਾਟਨ ਕੀਤਾ, ਜਿਸ ਉਤੇ 19.88 ਲੱਖ ਦੀ ਲਾਗਤ ਆਈ ਅਤੇ ਪਿੰਡ ਦੀ ਫਿਰਨੀ ਨੂੰ ਪੱਕਾ ਕਰਨ ਦਾ ਉਦਘਾਟਨ ਕੀਤਾ, ਜਿਸ ਉਤੇ 11 ਲੱਖ ਦੀ ਲਾਗਤ ਆਈ ਹੈ। ਇਸ ਪਿੰਡ ਦੇ ਗਰਾਊਂਡ ਦੀ ਚਾਰਦੀਵਾਰੀ ਵਾਸਤੇ 5 ਲੱਖ ਰੁਪਏ, ਨਾਲੇ ਦੀ ਉਸਾਰੀ ਲਈ ਇਕ ਲੱਖ ਰੁਪਏ, ਮੁਸਲਿਮ ਕਬਰਿਸਤਾਨ ਦੀ ਉਸਾਰੀ ਲਈ 6 ਲੱਖ, ਗਲੀਆਂ ਨਾਲੀਆਂ ਲਈ 3 ਲੱਖ, ਪਿੰਡ ਅਲੀਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦਾ ਨੀਂਹ ਪੱਥਰ ਰੱਖਿਆ, ਜਿਸ ਉਤੇ 20 ਲੱਖ ਰੁਪਏ ਦੀ ਲਾਗਤ ਆਏਗੀ।

ਚਾਰਦੀਵਾਰੀ ਤੇ ਸ਼ਮਸ਼ਾਨਘਾਟ ਦੇ ਸ਼ੈੱਡ ਵਾਸਤੇ 8 ਲੱਖ ਰੁਪਏ, ਸਟਰੀਟ ਲਾਈਟਾਂ ਵਾਸਤੇ 2 ਲੱਖ ਰੁਪਏ, ਬਾਕਰਪੁਰ ਵਿਖੇ ਮਹਿਰਾ ਧਰਮਸ਼ਾਲਾ ਦੇ ਹਾਲ ਤੇ ਪਖਾਨਿਆਂ ਲਈ 10 ਲੱਖ, ਵਾਲਮੀਕ ਭਵਨ ਤੇ ਸ਼ੈੱਡ ਦੀ ਉਸਾਰੀ ਲਈ 7 ਲੱਖ, ਗਲੀਆਂ ਨਾਲੀਆਂ ਲਈ 3 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ, ਜਦੋਂ ਕਿ 41 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀ ਫਿਰਨੀ ਬਣੇਗੀ। ਸਿਹਤ ਮੰਤਰੀ ਨੇ ਪਿੰਡ ਮਟਰਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰਿਆਂ ਦੀ ਉਸਾਰੀ ਵਾਸਤੇ 15 ਲੱਖ, ਪਿੰਡ ਬੜੀ ਦੇ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਦਿੱਤਾ।

ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬਾਲ ਕ੍ਰਿਸ਼ਨ ਗੋਇਲ ਸਰਪੰਚ ਮੌਲੀ ਬੈਦਵਾਣ, ਭਗਤ ਸਿੰਘ ਨਾਮਧਾਰੀ ਮੌਲੀ ਬੈਦਵਾਣ, ਸਰਪੰਚ ਕੁਲਵਿੰਦਰ ਕੌਰ ਪਾਪੜੀ, ਸਰਪੰਚ ਚਾਚੋ ਮਾਜਰਾ ਕੁਲਵਿੰਦਰ ਕੌਰ, ਧਰਮਗੜ੍ਹ ਦੇ ਸਰਪੰਚ ਪਰਮਜੀਤ ਸਿੰਘ ਬਰਾੜ, ਸਫੀਪੁਰ ਦੇ ਸਰਪੰਚ ਰਮਨਦੀਪ ਸਿੰਘ, ਨਡਿਆਲੀ ਦੇ ਸਰਪੰਚ ਗੁਰਵਿੰਦਰ ਸਿੰਘ, ਅਲੀਪੁਰ ਦੇ ਸਰਪੰਚ ਚਰਨਜੀਤ ਸਿੰਘ, ਸਰਪੰਚ ਪਿੰਡ ਬਾਕਰਪੁਰ ਜਗਤਾਰ ਸਿੰਘ, ਪਿੰਡ ਮਟਰਾਂ ਦੇ ਸਰਪੰਚ ਸੁਖਬੀਰ ਸਿੰਘ, ਪਿੰਡ ਬੜੀ ਦੇ ਸਰਪੰਚ ਮਨਫੂਲ ਸਿੰਘ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਪੰਚਾਇਤ ਸਮਿਤੀ ਖਰੜ ਦੀ ਚੇਅਰਪਰਸਨ ਰਣਬੀਰ ਕੌਰ ਬੜੀ, ਹਰਜੀਤ ਸਿੰਘ ਸਰਪੰਚ ਰੁੜਕਾ, ਮਨਜੀਤ ਸਿੰਘ ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ ਅਤੇ ਐਕਸੀਅਨ ਪੰਚਾਇਤੀ ਰਾਜ ਮਹੇਸ਼ਵਰ ਸ਼ਾਰਦਾ, ਬੀ.ਡੀ.ਪੀ.ਓ. ਹਿਤੇਨ ਕਪਿਲਾ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION