27.1 C
Delhi
Saturday, April 27, 2024
spot_img
spot_img

ਸਕੂਲ ਫ਼ੀਸਾਂ ’ਤੇ ਹਾਈ ਕੋਰਟ ਦਾ ਫ਼ੈਸਲਾ: ਕੋਈ ਵਾਧਾ ਨਹੀਂ, ਦਾਖ਼ਲਾ ਅਤੇ ਆਮ ਫ਼ੀਸ ਲੈ ਸਕਣਗੇ ਸਕੂਲ – ਪੜ੍ਹੋ ਹੁਕਮਾਂ ਦੀ ਕਾਪੀ

ਯੈੱਸ ਪੰਜਾਬ
ਚੰਡੀਗੜ੍ਹ, 30 ਜੂਨ, 2020:
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਨਿੱਜੀ ਸਕੂਲਾਂ ਦੀਆਂ ਫ਼ੀਸਾਂ ਬਾਰੇ ਚੱਲੇ ਆ ਰਹੇ ਵਿਵਾਦ ’ਤੇ ਫ਼ੈਸਲਾ ਸੁਣਾ ਦਿੱਤਾ ਹੈ।

ਜਸਟਿਸ ਨਿਰਮਲਜੀਤ ਕੌਰ ਨੇ ਕਿਹਾ ਹੈ ਕਿ ਆਨਲਾਈਨ ਪੜ੍ਹਾਈ ਜਾਰੀ ਰੱਖਦੇ ਹੋਏ ਸਕੂਲ ਦਾਖ਼ਲਾ ਅਤੇ ਟਿਊਸ਼ਨ ਫ਼ੀਸ ਲੈ ਸਕਦੇ ਹਨ ਪਰ ਇਸ ਅਕਾਦਮਿਕ ਸਾਲ ਫ਼ੀਸਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ ਅਤੇ ਫ਼ੀਸਾਂ ਪਿਛਲੇ ਸਾਲ ਮੁਤਾਬਕ ਹੀ ਲਈਆਂ ਜਾਣਗੀਆਂ।

ਇਹ ਵੀ ਕਿਹਾ ਗਿਆ ਹੈ ਕਿ ਲਾਕਡਾਊਨ ਦੌਰਾਨ ਬੰਦ ਦੇ ਸਮੇਂ ਵਿਚ ਸਕੂਲ ਕੇਵਲ ਉਹੀ ਖ਼ਰਚੇ ਲੈ ਸਕਣਗੇ ਜਿਹੜੇ ਹੋਏ ਹਨ ਅਤੇ ਜਿਹੜੇ ਖ਼ਰਚੇ ਨਹੀਂ ਕੀਤੇ ਗਏ ਉਹ ਵਸੂਲੇ ਨਹੀਂ ਜਾ ਸਕਣਗੇ।

ਇਸ ਤੋਂ ਇਲਾਵਾ ਫ਼ੀਸ ਨਾ ਦੇ ਸਕਣੇ ਵਾਲੇ ਮਾਪਿਆਂ ਨੂੂੰ ਇਕ ਅਰਜ਼ੀ ਦੇਣੀ ਪਵੇਗੀ ਜਿਸ ਦੇ ਨਾਲ ਆਮਦਨ ਦਾ ਸਬੂਤ ਨੱਥੀ ਕਰਨਾ ਹੋਵੇਗਾ। ਇਯ ਦੇ ਆਧਾਰ ’ਤੇ ਹੀ ਸਕੂਲ ਫ਼ੀਸ ਘਟਾਉਣ ਜਾਂ ਮੁਕੰਮਲ ਤੌਰ ’ਤੇ ਮੁਆਫ਼ ਕਰਨ ਬਾਰੇ ਨਿਰਣਾ ਲੈਣਗੇ।

ਹਾਈਕੋਰਟ ਦੇ ਮੁਕੰਮਲ ਹੁਕਮ ਪੜ੍ਹਣ ਲਈ ਕਲਿੱਕ ਕਰੋ:


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION