32.1 C
Delhi
Friday, April 26, 2024
spot_img
spot_img

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ; ਆਈ.ਟੀ ਅਤੇ ਬੀਸੀ ਵਿੰਗ ਚ ਨੋਜਵਾਨ ਆਗੂਆਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ

ਯੈੱਸ ਪੰਜਾਬ
ਚੰਡੀਗੜ੍ਹ/ ਐੱਸ.ਏ.ਐੱਸ ਨਗਰ, 7 ਜਨਵਰੀ 2022:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਸਰਪ੍ਰਸਤ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ- ਨਿਰਦੇਸ਼ਾਂ ਤੇ ਪਾਰਟੀ ਦੇ ਯੂਥ ਵਿੰਗ ਦਾ ਵਿਸਥਾਰ ਕਰਦਿਆਂ ਆਈ.ਟੀ ਅਤੇ ਬੀਸੀ ਵਿੰਗ ਵਿੱਚ ਨੌਜਵਾਨ ਆਗੂਆਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਪੀਆਂ ਹਨ।

ਨਵ-ਨਿਯੁਕਤ ਯੂਥ ਆਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਯੂਥ ਵਿੰਗ ਦੇ ਕਨਵੀਨਰ ਸ. ਮਨਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਕਿ ਪਾਰਟੀ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਕੀਤੇ ਗਏ ਵਿਸਥਾਰ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਹੋਰ ਮਜਬੂਤ ਹੋ ਕੇ ਉਭਰੇਗੀ ।

ਅੱਜ ਜਾਰੀ ਕੀਤੀ ਗਈ ਨਵ- ਨਿਯੁਕਤ ਆਹੁਦੇਦਾਰਾਂ ਦੀ ਸੂਚੀ ਵਿੱਚ ਲਖਵਿੰਦਰ ਸਿੰਘ ਲੱਖਾ ਢਿੱਲੋਂ ਨੂੰ ਯੂਥ ਵਿੰਗ ਫ਼ਰੀਦਕੋਟ ਦਿਹਾਤੀ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸ਼ਿਵੇਦਰ ਸਿੰਘ ਨੂੰ ਜਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ ਲਿਆ ਗਿਆ ਹੈ।

ਪਾਰਟੀ ਨੇ ਲਖਵੀਰ ਸਿੰਘ ਨੂੰ ਆਈ.ਟੀ ਵਿੰਗ ਸੰਗਰੂਰ ਦਾ ਜਿਲ੍ਹਾ ਪ੍ਰਧਾਨ,ਵਿਸ਼ਾਲ ਬਾਂਸਲ ਨੂੰ ਜਿਲ੍ਹਾ ਪ੍ਰਧਾਨ ਆਈ.ਟੀ.ਵਿੰਗ ਬਰਨਾਲਾ,ਸੰਦੀਪ ਸਿੰਘ ਦਿੳਸੀ ਨੂੰ ਬੀਸੀ ਵਿੰਗ ਜਿਲ੍ਹਾ ਪ੍ਰਧਾਨ ਸੰਗਰੂਰ ਨਿਯੁਕਤ ਕੀਤਾ ਹੈ। ਸੀਨੀਅਰ ਮੀਤ ਪ੍ਰਧਾਨਾਂ ਵਿੱਚ ਬਲਵਿੰਦਰ ਸਿੰਘ ਭੂੰਦੜਭੈਣੀ, ਗੁਰਸਿਮਰਨ ਸਿੰਘ ਡੂਡੀਆਂ, ਉਪਕਾਰ ਸਿੰਘ ਪਾਰਾ ਸਿੰਘਪੁਰਾ, ਬਲਕਾਰ ਸਿੰਘ ਬਾਸੀਅਰਕ,ਸਰਪੰਚ ਕੁਲਦੀਪ ਸਿੰਘ ਬਾਹਮਣੀਵਾਲਾ, ਰਕੇਸ਼ ਗਿੱਲ ਬਨਾਰਸੀ, ਮੀਤ ਪ੍ਰਧਾਨਾਂ ਵਿੱਚ ਸਰਪੰਚ ਅਮਨਦੀਪ ਸਿੰਘ ਚਹਿਲ ਕਲੇਰਾਂ, ਮਨਪ੍ਰੀਤ ਸਿੰਘ ਸੰਗਰੂਰ,ਗੁਰਮੀਤ ਸਿੰਘ ਝਨੇੜੀ ਜਸਵਿੰਦਰ ਸਿੰਘ ਟਿੰਕੂ, ਵਰਿੰਦਰ ਸਿੰਘ ਸਰਾੳ ਚੱਠਾ ਗੋਬਿੰਦਪੁਰਾ, ਜਨਰਲ ਸਕੱਤਰਾਂ ਵਿੱਚ ਗੁਰਦੀਪ ਸਿੰਘ ਰਾਜਲਹੇੜੀ, ਕਮਲਪ੍ਰੀਤ ਸਿੰਘ ਸਿੱਧੂ ਲੋਗੋਵਾਲ,ਸਰਪੰਚ ਕਮਲਪ੍ਰੀਤ ਸਿੰਘ ਵੜੈਚ ਕਮੋਮਾਜਰਾ ਖੁਰਦ , ਸ਼ੁਭਮ ਗੋਇਲ ਭਵਾਨੀਗੜ ,ਵਾਸਦੇਵ ਮੁਲਾਣਾ ਮੂਣਕ,ਸੋਹਨ ਸਿੰਘ ਰਾਮਪੁਰ ਗੁੱਜਰਾਂ, ਗੁਰਜੰਟ ਸਿੰਘ ਬਿਸਨਪੁਰਾ ਖੋਖਰ ਅਤੇ ਸਕੱਤਰਾਂ ਵਿੱਚ ਗੁਰਵਿੰਦਰ ਸਿੰਘ ਜਲੂਰ, ਗਗਨਦੀਪ ਸਿੰਘ ਰੋੜੇਵਾਲ ਨੂੰ ,ਕੁਲਤੇਜ ਸਿੰਘ ਜਲੂਰ, ਕਰਮਜੀਤ ਸਿੰਘ ਰੋੜੇਵਾਲ,ਗੁਲਜਾਰ ਸਿੰਘ ਭਾਈ ਕੀ ਪਿਸੋਰ,ਜਗਤਾਰ ਸਿੰਘ ਭਾਈ ਕੀ ਪਿਸੋਰ, ਬਲਿਹਾਰ ਸਿੰਘ ਕੜੈਲ ,ਕੇਵਲ ਸਿੰਘ ਵੜ੍ਹਿੰਗ ਮਹਿਲਾਂ ਅਤੇ ਜਸਵੀਰ ਸਿੰਘ ਸੋਹੀ ਮਹਿਲਾਂ, ਸਕੱਤਰ ਜਸਨਦੀਪ ਸਿੰਘ ਖਹਿਰਾ ਕਾਕੜਾ, ਸ਼ਾਮਿਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION