27.1 C
Delhi
Friday, April 26, 2024
spot_img
spot_img

ਸ਼ਹੀਦ ਮਨਿੰਦਰ ਸਿੰਘ ਨੂੰ ਸੈਂਕੜੇ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ, ਸੈਨਿਕ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਫਤਿਹਗੜ੍ਹ ਚੂੜੀਆਂ/ਬਟਾਲਾ, 20 ਨਵੰਬਰ, 2019:

ਬੀਤੇ ਦਿਨ ਸਿਆਚਿਨ ਗਲੇਸ਼ੀਅਰ ਵਿਚ ਆਏ ਬਰਫੀਲੇ ਤੁਫ਼ਾਨ ਕਾਰਨ ਸਥਾਨਕ ਕਸਬੇ ਦਾ ਰਹਿਣ ਵਾਲਾ ਮਨਿੰਦਰ ਸਿੰਘ ਸ਼ਹੀਦ ਹੋ ਗਿਆ ਸੀ, ਜਿਸਦਾ ਅੰਤਿਮ ਸਸਕਾਰ ਅੱਜ ਦੇਰ ਸ਼ਾਮ ਫਤਿਹਗੜ੍ਹ ਚੂੜੀਆਂ ਵਿਖੇ ਸੈਨਿਕ ਸਨਮਾਨਾਂ ਨਾਲ ਕਰ ਦਿੱਤਾ ਗਿਆ।

ਇਸ ਮੌਕੇ ਸ਼ਹੀਦ ਮਨਿੰਦਰ ਸਿੰਘ ਦੀ ਮਿ੍ਰਤਕ ਦੇਹ ਜਦੋਂ ਤਿਰੰਗੇ ਵਿਚ ਲਿਪਟੀ ਅਤੇ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿਚ ਫਤਿਹਗੜ੍ਹ ਚੂੜੀਆਂ ਕਸਬੇ ’ਚ ਦਾਖ਼ਲ ਹੋਈ ਤਾਂ ਸੈਂਕੜੇ ਨਮ ਅੱਖਾਂ ਨੇ ਫੁੱਲਾਂ ਦੀ ਵਰਖਾ ਨਾਲ ਮਨਿੰਦਰ ਸਿੰਘ ਨੂੰ ਸਿਜਦਾ ਕੀਤਾ। ਇਸ ਮੌਕੇ ਸੈਂਕੜੇ ਨਮ ਅੱਖਾਂ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੰਦਿਆਂ ਸ਼ਹੀਦ ਮਨਿੰਦਰ ਸਿੰਘ ਅਮਰ ਰਹੇ ਜਿੰਦਾਬਾਦ ਦੇ ਨਾਅਰੇ ਲਗਾਏ।

ਅੰਤਿਮ ਸਸਕਾਰ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲਵਿੰਦਰ ਸਿੰਘ ਐੱਸ.ਡੀ.ਐੱਮ ਬਟਾਲਾ, ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ, ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਟਾਲਾ, ਸਾਬਕਾ ਚੇਅਰਮੈਨ ਰਵੀਕਰਨ ਸਿੰਘ ਕਾਹਲੋਂ, ਕਰਨਲ ਸਤਬੀਰ ਸਿੰਘ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ, ਗੁਰਮੀਤ ਸਿੰਘ ਪਲਹੇੜੀ ਨਿੱਜੀ ਸਹਾਇਕ ਮੈਂਬਰ ਪਾਰਲੀਮੈਂਟ ਸੰਨੀ ਦਿਓਲ, ਬਲਬੀਰ ਸਿੰਘ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਆਦਿ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਲੈਫਟੀਨੈਂਟ ਕਰਨਲ ਮਨੋਜ ਸੋਮਨਾਥਨ ਦੀ ਅਗਵਾਈ ਹੇਠ ਅੰਮਿ੍ਰਤਸਰ ਕੈਂਟ ਤੋਂ ਪੁੱਜੀ ਫ਼ੌਜ ਦੀ ਟੱੁਕੜੀ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਮਾਤਮੀ ਧੁੰਨ ਵਜਾ ਕੇ, ਹਥਿਆਰ ਉੱਲਟੇ ਕਰਕੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਹੀਦ ਮਨਿੰਦਰ ਸਿੰਘ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਐੱਸ.ਡੀ.ਐੱਮ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁੱਖ ਦੀ ਘੜ੍ਹੀ ਵਿੱਚ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹੈ।

ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਸ਼ਹੀਦ ਮਨਿੰਦਰ ਸਿੰਘ ਦੀ ਸ਼ਹਾਦਤ ਉੱਪਰ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਮਨਿੰਦਰ ਸਿੰਘ ਦੀ ਸ਼ਹਾਦਤ ਨੇ ਨੌਜਵਾਨਾਂ ਵਿੱਚ ਦੇਸ਼ ਸੇਵਾ ਦਾ ਇੱਕ ਨਵਾਂ ਜ਼ਜ਼ਬਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ ਅਤੇ ਇਸ ਸ਼ਹੀਦ ਪਰਿਵਾਰ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਨਾਇਕ ਸ਼ਹੀਦ ਹੋਏ ਮਨਿੰਦਰ ਸਿੰਘ ਦਾ ਵਿਆਹ 6 ਸਾਲ ਪਹਿਲਾਂ ਅਕਵਿੰਦਰ ਕੌਰ ਨਾਲ ਹੋਇਆ ਸੀ ਅਤੇ ਮਨਿੰਦਰ ਸਿੰਘ ਦਾ ਇੱਕ ਛੋਟਾ 5 ਸਾਲ ਦਾ ਲੜਕਾ ਏਕਮਜੋਤ ਸਿੰਘ ਹੈ, ਜਿਸਨੇ ਆਪਣੇ ਪਿਤਾ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ।

ਸ਼ਹੀਦ ਹੋਏ ਜਵਾਨ ਮਨਿੰਦਰ ਸਿੰਘ ਦੇ ਭਰਾ ਗੁਰਵਿੰਦਰ ਸਿੰਘ ਜੋ ਐੱਨ.ਅੱੈਸ.ਜੀ. ਕਮਾਂਡੋ ਮੁੰਬਈ ਵਿਖੇ ਤਾਇਨਾਤ ਹੈ ਨੇ ਦੱਸਿਆ ਕਿ ਉਸਦਾ ਭਰਾ ਮਨਿੰਦਰ ਸਿੰਘ 3 ਪੰਜਾਬ ਰੇਜਮੈਂਟ ਵਿਚ ਭਰਤੀ ਸੀ ਅਤੇ ਸਿਆਚਿਨ ਗਲੇਸ਼ੀਅਰ ’ਚ ਕਾਜੀਰੰਗਾ ਪੋਸਟ, ਬਾਨਾ ਐੱਲ.ਪੀ.ਦੇ ਵਿਚਾਕਰ ਵਿਖੇ ਡਿੳੂਟੀ ਨਿਭਾ ਰਿਹਾ ਸੀ ਅਤੇ ਪਰਸੋਂ 6 ਡੋਗਰਾ ਰੇਜਮੈਂਟ ਦੇ ਜਵਾਨ ਜਦ ਡਿੳੂਟੀ ਬਦਲਣ ਲੱਗੇ ਤਾਂ ਇੱਕ ਜਵਾਨ ਦੀ ਤਬੀਅਤ ਖ਼ਰਾਬ ਹੋ ਗਈ ਤਾਂ 3 ਰੇਜਮੈਂਟ ਦੇ 4 ਜਵਾਨਾਂ ਨਾਲ ਮਨਿੰਦਰ ਸਿੰਘ ਵੀ ਡੋਗਰਾ ਰੇਜਮੈਂਟ ਦੇ ਜਵਾਨਾਂ ਦੀ ਮਦਦ ਲਈ ਗਲੇਸ਼ੀਅਰ ਉਪਰ ਜਾ ਰਹੇ ਸਨ ਕਿ ਅਚਾਨਕ ਬਰਫੀਲਾ ਤੂਫ਼ਾਨ ਆ ਜਾਣ ਕਾਰਨ ਉਸਦੀ ਲਪੇਟ ’ਚ ਆ ਗਏ ਅਤੇ ਫ਼ੌਜ ਵੱਲੋਂ ਬਚਾਅ ਕਾਰਜ ਕਰਦਿਆਂ ਉਕਤ ਨੌਜਵਾਨਾਂ ਨੂੰ ਬਰਫ ’ਚੋਂ ਕੱਢ ਕੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਮਨਿੰਦਰ ਸਿੰਘ ਦੀ ਮੌਤ ਹੋ ਗਈ। ਭਰਾ ਨੇ ਦੱਸਿਆ ਕਿ ਮਨਿੰਦਰ ਸਿੰਘ 2008 ’ਚ ਰਾਮਗੜ੍ਹ ਰਾਂਚੀ ’ਚ ਭਰਤੀ ਹੋਇਆ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION